ਘੰਟੇ ਭਰ ਦੀ ਮੁਸ਼ੱਕਤ ਪਿੱਛੋਂ ਪਿਆ ਅੱਗ ‘ਤੇ ਕਾਬੂ
ਸੰਗਰੂਰ, ਗੁਰਪ੍ਰੀਤ ਸਿੰਘ
ਅੱਜ ਤੇਜ ਹਨੇਰੀ ਕਾਰਨ ਲਹਿਰੇ ਦੇ ਪਿੰਡ ਅਨੰਦਾਨਾ ਦੇ ਖੇਤਾਂ ਵਿੱਚ ਅੱਗ ਲੱਗ ਗਈ ਜਿਹੜੀ ਤੇਜ ਹਨੇਰੀ ਕਾਰਨ ਮਿੰਟਾਂ ਵਿੱਚ ਵੱਡੀਆਂ ਲਪਟਾਂ ਵਿੱਚ ਬਦਲ ਗਈ ਇਸ ਦੌਰਾਨ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਜਿਹੜੇ ਆਮ ਆਦਮੀ ਪਾਰਟੀ ਦੀ ਟਿਕਟ ਤੋਂ ਚੋਣ ਲੜ ਰਹੇ ਹਨ, ਉਹ ਲਹਿਰੇ ਨੇੜੇ ਚੋਣ ਪ੍ਰਚਾਰ ਵਿੱਚ ਲੱਗੇ ਹੋਏ ਸਨ ਜਿਉਂ ਹੀ ਉਹਨਾਂ ਨੂੰ ਅੰਨਦਾਨਾ ਦੇ ਖੇਤਾਂ ਵਿੱਚ ਅੱਗ ਲੱਗਣ ਬਾਰੇ ਪਤਾ ਲੱਗਿਆ ਤਾਂ ਉਹ ਆਪਣਾ ਚੋਣ ਪ੍ਰਚਾਰ ਵਿੱਚ ਹੀ ਛੱਡ ਕੇ ਪਿੰਡ ਵੱਲ ਨੂੰ ਗੱਡੀਆਂ ਲੈ ਗਏ ਉਹਨਾਂ ਸੰਗਰੂਰ ਫਾਇਰ ਬ੍ਰਿਗੇਡ ਨੂੰ ਫੋਨ ਵੀ ਕੀਤਾ ਪਰ ਅੱਗ ਜ਼ਿਆਦਾ ਹੋਣ ਕਾਰਨ ਉਹ ਆਪਣੇ ਸਮਰਥਕਾਂ ਨਾਲ ਖੁਦ ਅੱਗ ਬੁਝਾਉਣ ਲਈ ਉੱਤਰ ਗਏ ਉਹਨਾਂ ਆਪਣੇ ਹੱਥ ਵਿੱਚ ਦਰਖਤ ਦਾ ਡਾਹਣਾ ਚੁੱਕ ਲਿਆ ਤੇ ਮੱਚਦੀ ਅੱਗ ਨੂੰ ਕਾਬੂ ਪਾਉਣ ਲੱਗੇ ਕਾਫੀ ਸਮੇਂ ਦੀ ਮਿਹਨਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ ਭਗਵੰਤ ਮਾਨ ਨੇ ਗੱਲਬਾਤ ਦੌਰਾਨ ਕਿਹਾ ਕਿ ਚੋਣਾਂ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ ਜੇਕਰ ਅੱਗ ਹੋਰ ਭੜਕ ਜਾਂਦੀ ਤਾਂ ਨੁਕਸਾਨ ਕਾਫੀ ਜ਼ਿਆਦਾ ਹੋ ਜਾਂਦਾ ਉਹਨਾਂ ਕਿਹਾ ਕਿ ਉਹਨਾਂ ਸੰਗਰੂਰ ਪ੍ਰਸ਼ਾਸ਼ਨ ਨੂੰ ਇਸ ਸੰਬੰਧੀ ਦੱਸ ਦਿੱਤਾ ਹੈ ਉਹਨਾਂ ਕਿਹਾ ਕਿ ਕੱਲ੍ਹ ਵੀ ਬਰਨਾਲੇ ਵਿੱਚ ਕਈ ਪਿੰਡਾਂ ਵਿਚ ਅੱਗ ਲੱਗਣ ਕਾਰਨ ਕਾਫੀ ਨੁਕਸਾਨ ਹੋ ਗਿਆ ਹੈ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਹੈ ਉਹ ਇਸ ਕੰਮ ਵਿਚ ਸਾਵਧਾਨੀ ਵਰਤਣ ਤੇ ਮੌਸਮ ਦਾ ਧਿਆਨ ਰੱਖਣ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।