ਖੋਖਲੀ ਸਿਆਸਤ ਤੇ ਜਨਤਾ ਦਾ ਗੁੱਸਾ

HollowPolitics, PublicAnger

ਹਰਿਆਣਾ ‘ਚ ਸਿਹਤ ਮੰਤਰੀ ਅਨਿਲ ਵਿੱਜ ਭਾਜਪਾ ਉਮੀਦਵਾਰ ਰਤਨ ਲਾਲ ਕਟਾਰੀਆ, ਜੋ ਕਿ ਅੰਬਾਲਾ ਰਾਖਵੀਂ ਸੀਟ ਤੋਂ ਚੋਣ ਲੜ ਰਹੇ ਹਨ, ਦੇ ਪੱਖ ‘ਚ ਚੋਣ ਪ੍ਰਚਾਰ ਦੌਰਾਨ ਆਮ ਲੋਕਾਂ ਨੂੰ ਗਾਲਾਂ ਕੱਢਣ ‘ਤੇ ਉੱਤਰ ਆਏ ਆਮ ਲੋਕਾਂ ਦਾ ਗੁੱਸਾ ਸੀ ਕਿ ਸਾਂਸਦ ਰਹਿੰਦੇ ਹੋਏ ਕਟਾਰੀਆ ਨੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਕੀਤਾ, ਨਾ ਹੀ ਵਿੱਜ ਜੋ ਉੱਥੇ ਪ੍ਰਚਾਰ ਕਰ ਰਹੇ ਸਨ, ਉਹ ਕੋਈ ਗੱਲ ਸੁਣ ਰਹੇ ਸਨ ਜਨਤਾ ਵੀ ਹੁਣ ਕੰਮ ਨਾ ਕਰਨ ਵਾਲੇ ਆਗੂਆਂ ਦੇ ਥੱਪੜ ਤੱਕ ਮਾਰ ਰਹੀ ਹੈ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਇੱਕ ਚੁਣਾਵੀ ਰੋਡ ਸ਼ੋਅ ‘ਚ ਕਿਸੇ ਨੌਜਵਾਨ ਨੇ ਥੱਪੜ ਮਾਰ ਦਿੱਤਾ ਲੋਕਤੰਤਰ ‘ਚ ਆਗੂਆਂ ਤੇ ਆਮ ਲੋਕਾਂ ਦਰਮਿਆਨ ਇੱਕ-ਦੂਜੇ ਪ੍ਰਤੀ ਵਧ ਰਿਹਾ ਗੁੱਸਾ ਦੇਸ਼ ਤੇ ਵਿਵਸਥਾ ਨੂੰ ਕਿੱਧਰ ਲੈ ਕੇ ਜਾਵੇਗਾ ਇਹ ਨਾ ਸਿਰਫ ਚਿੰਤਾ ਦਾ ਵਿਸ਼ਾ ਹੈ ਸਗੋਂ ਖਤਰੇ ਦੇ ਆਉਣ ਦੀ ਆਹਟ ਵੀ ਹੈ ਇਹ ਗੱਲ ਸਹੀ ਹੈ ਕਿ ਕੋਈ ਵੀ ਸਿਆਸੀ ਪਾਰਟੀ ਤੇ ਕੋਈ ਵੀ ਸਿਆਸਤਦਾਨ ਜਨਤਾ ਦੀਆਂ ਉਮੀਦਾਂ ਨੂੰ ਕਦੇ ਪੂਰਾ ਨਹੀਂ ਕਰ ਸਕਦਾ ਕਿਉਂਕਿ ਇੱਕ ਉਮੀਦ ਪੂਰੀ ਹੁੰਦੀ ਹੈ ਤਾਂ ਫਿਰ ਇੱਕ ਨਵੀਂ ਉਮੀਦ ਸਾਹਮਣੇ ਖੜ੍ਹੀ ਹੋ ਜਾਂਦੀ ਹੈ ਇਸ ਲਈ ਕਿਹਾ ਜਾ ਸਕਦਾ ਹੈ ਕਿ ਉਮੀਦਾਂ ਅਨੰਤ ਹਨ ਪਰ ਸਦ ਕੇ ਜਾਈਏ ਦੇਸ਼ ਦੇ ਸਿਆਸਤਦਾਨਾਂ ਤੋਂ, ਉਹ ਜਨਤਾ ਦੀਆਂ ਉਮੀਦਾਂ ਨੂੰ ਪੂਰਾ ਕਰਨ ਦਾ ਅਜਿਹਾ ਵਾਅਦਾ ਕਰਦੇ ਹਨ ਕਿ ਜਿਵੇਂ ਉਨ੍ਹਾਂ ਕੋਲ ਕੋਈ ਅਲਾਦੀਨ ਦਾ ਚਿਰਾਗ ਹੋਵੇ ਸਿਆਸੀ ਪਾਰਟੀਆਂ ਵੱਲੋਂ ਅਲਾਦੀਨ ਦੇ ਚਿਰਾਗ ਦਾ ਸੁਫ਼ਨਾ ਦਿਖਾ ਕੇ ਸਮੱਸਿਆਵਾਂ ਤੋਂ ਮੁਕਤੀ ਦਾ ਵਾਅਦਾ ਕਰ ਦਿੱਤਾ ਜਾਂਦਾ ਹੈ, ਪਰ ਇਹ ਸੱਚ ਹੈ ਕਿ ਸਰਕਾਰ ਸਾਰੀ ਜਨਤਾ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਕਰ ਸਕਦੀ ਅਸਲ ‘ਚ ਜਨਤਾ ਵੱਲੋਂ ਇਸ ਤਰ੍ਹਾਂ ਦਾ ਅਪਣਾਇਆ ਰਵੱਈਆ ਭਾਰਤੀ ਸੰਸਕ੍ਰਿਤੀ ਦੇ ਪੈਮਾਨੇ ‘ਤੇ ਖਰਾ ਨਹੀਂ ਉੱਤਰਦਾ ਤੇ ਨਾ ਹੀ ਇਸ ਤਰ੍ਹਾਂ ਦਾ ਕਾਰਾ ਕਿਸੇ ਵੀ ਦ੍ਰਿਸ਼ਟੀ ਨਾਲ ਸਹੀ ਠਹਿਰਾਇਆ ਜਾ ਸਕਦਾ ਹੈ, ਪਰ ਗੰਭੀਰ ਸਵਾਲ ਇਹ ਹੈ ਕਿ ਭਾਰਤੀ ਸਿਆਸਤਦਾਨਾਂ ਪ੍ਰਤੀ ਜਨਤਾ ਗੁੱਸੇ ‘ਚ ਕਿਉਂ ਆ ਰਹੀ ਹੈ? ਇਸ ਤਰ੍ਹਾਂ ਦੇ ਸਵਾਲ ‘ਤੇ ਕੋਈ ਵੀ ਸਿਆਸੀ ਪਾਰਟੀ ਵਿਚਾਰ ਕਰਨ ਲਈ ਤਿਆਰ ਨਹੀਂ ਹੈ ਅੱਜ ਭਾਰਤ ਦੀਆਂ ਸਿਆਸੀ ਪਾਰਟੀਆਂ ਦੀ ਇੱਕ ਪਰੰਪਰਾ ਬਣ ਚੁੱਕੀ ਹੇ ਕਿ ਸਾਡੀ ਸਿਆਸੀ ਪਾਰਟੀ ਹੀ ਸਭ ਤੋਂ ਸਰਵੋਤਮ ਹੈ, ਬਾਕੀ ਸਾਰੀਆਂ ਖਰਾਬ ਹਨ ਅਜਿਹੇ ਲੱਗਦਾ ਹੈ ਕਿ ਇਸ ਤਰ੍ਹਾਂ ਦੀ ਮਾਨਸਿਕਤਾ ਦੌਰਾਨ ਹੀ ਦੁਰਭਾਵਨਾ ਦਾ ਮਾਹੌਲ ਬਣ ਰਿਹਾ ਹੈ ਦੂਜੀ ਸਭ ਤੋਂ ਵੱਡੀ ਗੱਲ ਇਹ ਵੀ ਹੈ ਕਿ ਜਨਤਾ ਸਾਹਮਣੇ ਭਾਰਤੀ ਸਿਆਸਤਦਾਨਾਂ ਵੱਲੋਂ ਲੁਭਾਵਨੇ ਵਾਅਦੇ ਤਾਂ ਕੀਤੇ ਜਾਂਦੇ ਹਨ, ਪਰ ਜਦੋਂ ਉਨ੍ਹਾਂ ਨੂੰ ਪੂਰਾ ਕਰਨ ਦਾ ਜ਼ਿੰਮਾ ਆਉਂਦਾ ਹੈ ਤਾਂ ਇੱਕ-ਦੂਜੇ ‘ਤੇ ਦੋਸ਼ ਮੜ੍ਹਨ ਦੀ ਸਿਆਸਤ ਸ਼ੁਰੂ ਹੋ ਜਾਂਦੀ ਹੈ ਗੁਜਰਾਤ ‘ਚ ਨਵੇਂ-ਨਵੇਂ ਸਿਆਸਤਦਾਨ ਬਣੇ ਹਾਰਦਿਕ ਪਟੇਲ ਨੂੰ ਇੱਕ ਆਮ ਰੈਲੀ ਦੌਰਾਨ ਇੱਕ ਪੀੜਤ ਵਿਅਕਤੀ ਨੇ ਥੱਪੜ ਜੜ ਦਿੱਤਾ, ਇਸ ਤੋਂ ਬਾਅਦ ਹਾਰਦਿਕ ਪਟੇਲ ਨੇ ਸਿੱਧੇ ਭਾਜਪਾ ‘ਤੇ ਦੋਸ਼ ਲਾ ਦਿੱਤਾ ਭਾਜਪਾ ਦੇ ਆਗੂ ਵੀ ਘੱਟ ਨਹੀਂ ਉਹ ਵੀ ਜਨਤਾ ਨੂੰ ਗਾਲਾਂ ਦੇ ਰਹੇ ਹਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਸਵ. ਆਗੂਆਂ ਨੂੰ ਵੀ ਚੋਣ ਪ੍ਰਚਾਰ ‘ਚ ਖਿੱਚ ਰਹੇ ਹਨ ਇਸ ਤੋਂ ਸੰਦੇਸ਼ ਨਿੱਕਲਦਾ ਹੈ ਕਿ ਸਿਆਸਤਦਾਨ ਆਪਣੇ ਪ੍ਰਤੀ ਪੈਦਾ ਹੋ ਰਹੇ ਗੁੱਸੇ ਦਾ ਪ੍ਰੀਖਣ ਕਰਨ, ਫਿਰ ਉਨ੍ਹਾਂ ਨੂੰ ਇਹ ਸਮਝ ‘ਚ ਆ ਜਾਵੇਗਾ ਕਿ ਅਸਲ ‘ਚ ਗਲਤੀ ਕਿੱਥੇ ਹੈ ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।