ਲੋਕਾਂ ਦੇ ਸਵਾਲ, ਆਗੂਆਂ ਦੇ ਥੱਪੜ

People, Questions, Slaps, Leaders

ਸਾਡੇ ਦੇਸ਼ ਦੇ ਆਗੂਆਂ ਨੂੰ ਸੁਣਾਉਣ ਦੀ ਆਦਤ ਇੰਨੀ ਜ਼ਿਆਦਾ ਪੈ ਗਈ ਹੈ ਕਿ ਉਹ ‘ਸੁਣਨਾ’ ਸ਼ਬਦ ਤਾਂ ਭੁੱਲ ਹੀ ਗਏ ਹਨ ਸਹਿਣਸ਼ੀਲਤਾ ਦੀ ਘਾਟ ਤੇ ਲੋਕਾਂ ਨਾਲ ਘਟ ਰਹੇ ਰਾਬਤੇ ਕਾਰਨ ਸਿਆਸੀ ਆਗੂ ਲੋਕ ਸੇਵਕ ਘੱਟ ਤੇ ਹਾਕਮ ਵਜੋਂ ਵੱਧ ਵਿਹਾਰ ਕਰਦੇ ਹਨ ਪੰਜਾਬ ‘ਚ ਸਾਬਕਾ ਉਪ ਮੁੱਖ ਮੰਤਰੀ ਤੇ ਕਾਂਗਰਸੀ ਆਗੂ ਬੀਬੀ ਰਾਜਿੰਦਰ ਕੌਰ ਭੱਠਲ ਤੇ ਲੋਕ ਸਭਾ ਹਲਕਾ ਬਠਿੰਡਾ ਤੋਂ ਕਾਂਗਰਸੀ ਉਮੀਦਵਾਰ ਅਮਰਿੰਦਰ ਰਾਜਾ ਵੜਿੰਗ ‘ਤੇ ਚੋਣ ਪ੍ਰਚਾਰ ਦੌਰਾਨ ਆਮ ਲੋਕਾਂ ਨੂੰ ਥੱਪੜ ਮਾਰਨ ਦੇ ਦੋਸ਼ ਲੱਗੇ ਹਨ ਇਨ੍ਹਾਂ ਘਟਨਾਵਾਂ ਬਾਰੇ ਵੀਡੀਓ ਵੀ ਵਾਇਰਲ ਹੋਈਆਂ ਹਨ ਆਮ ਲੋਕਾਂ ਨੂੰ ਥੱਪੜ ਵੱਜਣ ਵਾਲੀ ਗੱਲ ਕੋਈ ਨਵੀਂ ਨਹੀਂ ਅਜਿਹੇ ਦੋਸ਼ ਸੱਤਾ ‘ਚ ਹੁੰਦਿਆਂ ਅਕਾਲੀ ਆਗੂ ਸੁਖਬੀਰ ਬਾਦਲ ‘ਤੇ ਵੀ ਲੱਗਦੇ ਰਹੇ ਹਨ ਉਨ੍ਹਾਂ ‘ਤੇ 1999 ਦੀਆਂ ਲੋਕ ਸਭਾ ਚੋਣਾਂ ‘ਚ ਪੱਤਰਕਾਰ ਦੀ ਕੁੱਟਮਾਰ ਕਰਨ ਤੇ ਕੈਮਰਾ ਤੋੜਨ ਦਾ ਵੀ ਦੋਸ਼ ਲੱਗਾ ਸੀ ਅਸਲ ‘ਚ ਥੱਪੜ ਮਾਰਨ ਵਾਲੇ ਆਗੂ ਮੁੱਖ ਤੌਰ ‘ਤੇ ਸੱਤਾ ਧਿਰ ਨਾਲ ਹੀ ਸਬੰਧਿਤ ਹੁੰਦੇ ਹਨ ਜਿਸ ਦੀ ਸਰਕਾਰ ਹੋਵੇ ਉਹ ਫਿਰ ਆਮ ਲੋਕਾਂ ਨੂੰ ਬੰਦੇ ਹੀ ਨਹੀਂ ਸਮਝਦਾ ਉਸ ਆਗੂ ਖਿਲਾਫ਼ ਕਾਰਵਾਈ ਹੋਣੀ ਤਾਂ ਦੂਰ ਪਰਚਾ ਹੀ ਦਰਜ ਨਹੀਂ ਹੁੰਦਾ ਇਸ ਤੋਂ ਪਹਿਲਾਂ ਵੀ ਸਿੱਖਿਆ ਮੰਤਰੀ ਹੁੰਦਿਆਂ ਬੀਬੀ ਭੱਠਲ ‘ਤੇ ਇੱਕ ਅਧਿਆਪਕ ਨੂੰ ਥੱਪੜ ਮਾਰਨ ਦਾ ਦੋਸ਼ ਲੱਗਾ ਸੀ ਦਰਅਸਲ ਸਾਡਾ ਸਿਸਟਮ ਨਾ ਤਾਂ ਪੂਰਾ ਲੋਕਤੰਤਰੀ ਹੈ ਤੇ ਨਾ ਹੀ ਲੋਕਤੰਤਰ ਤੋਂ ਪੂਰੀ ਤਰ੍ਹਾਂ ਕੋਰਾ ਇਸ ਨੂੰ ਜੇਕਰ ‘ਇੱਕਤਰਫਾ ਲੋਕਤੰਤਰ’ ਕਹੀਏ ਤਾਂ ਗਲਤ ਨਹੀਂ ਹੋਵੇਗਾ ਲੀਡਰਾਂ ਨੇ ਲੋਕਤੰਤਰ ਨੂੰ ਆਪਣੇ ਜਿੱਡਾ ਕਰ ਲਿਆ ਹੈ ਉਨ੍ਹਾਂ ਲਈ ਲੋਕਤੰਤਰ ਦਾ ਮਤਲਬ ਭੀੜ ਇਕੱਠੀ ਕਰਨੀ ਤੇ ਉਨ੍ਹਾਂ ਨੂੰ ਆਪਣੇ ਵਿਚਾਰ ਸੁਣਾਉਣਾ ਹੈ ਆਗੂ ਲੋਕਾਂ ਨੂੰ ਪ੍ਰਭਾਵਿਤ ਕਰਨਾ ਤਾਂ ਚਾਹੁੰਦਾ ਹੈ ਪਰ ਉਨ੍ਹਾਂ ਤੋਂ ਕੋਈ ਪ੍ਰਭਾਵ ਲੈਣਾ ਨਹੀਂ ਚਾਹੁੰਦਾ ਥੋੜ੍ਹਾ ਬਹੁਤ ਲੋਕਤੰਤਰ ਲੋਕਾਂ ਨੂੰ ਵੀ ਸਮਝ ਆ ਗਿਆ ਹੈ ਉਹ ਵੀ ਸਵਾਲ ਜਵਾਬ ਕਰਨ ਦੀ ਸੋਚਣ ਲੱਗ ਪਏ ਦੋਵਾਂ ਦਾ ਆਪਣਾ-ਆਪਣਾ ਲੋਕਤੰਤਰ ਹੈ ਕਈ ਥਾਈਂ ਉਮੀਦਵਾਰਾਂ ਨੂੰ ਪਿੰਡਾਂ ‘ਚ ਵੜਨ ਤੋਂ ਰੋਕਿਆ ਜਾ ਰਿਹਾ ਹੈ, ਕਈਆਂ ਦਾ ਵਿਰੋਧ ਵੀ ਹੁੰਦਾ ਹੈ ਇਹ ਉਥਲ-ਪੁਥਲ ਵਾਲਾ ਮਾਹੌਲ ਸਾਡੇ ਸਿਆਸੀ ਤੇ ਸਰਕਾਰੀ ਸਿਸਟਮ ਦੀ ਕਮੀ ਹੈ ਜਿੱਥੇ ਆਮ ਲੋਕਾਂ ਤੇ ਸਿਆਸਤ ਦਰਮਿਆਨ ਪੁਲ ਦੀ ਉਸਾਰੀ ਨਹੀਂ ਕੀਤੀ ਗਈ ਜਨਤਾ ਨੂੰ ਇੱਕ ਮੰਚ ਦੀ ਜ਼ਰੂਰਤ ਹੈ ਜਿੱਥੇ ਉਹ ਆਪਣੇ ਨੁਮਾਇੰਦਿਆਂ ਤੇ ਹੋਰ ਆਗੂਆਂ ਨਾਲ ਚਰਚਾ ਕਰ ਸਕੇ ਅੱਜ ਤਕਨੀਕੀ ਯੁੱਗ ‘ਚ ਇਹ ਕੰਮ ਕੋਈ ਮੁਸ਼ਕਲ ਵੀ ਨਹੀਂ ਕੇਂਦਰ ਸਰਕਾਰ, ਰਾਜ ਸਰਕਾਰਾਂ ਤੇ ਚੋਣ ਕਮਿਸ਼ਨ ਮਿਲ ਕੇ ਇਹ ਸਿਸਟਮ ਬਣਾ ਸਕਦੀਆਂ ਹਨ ਤੇ ਦੂਰ ਬੈਠੇ-ਬਿਠਾਏ ਹੀ ਆਗੂ ਕਿਸੇ ਵੀ ਵਿਅਕਤੀ ਦੇ ਸਵਾਲਾਂ ਦਾ ਜਵਾਬ ਦੇ ਸਕਦਾ ਹੈ ਜਦੋਂ ਗੱਲ ਕਰਨ ਦਾ ਵਧੀਆ ਮਾਹੌਲ ਹੋਵੇਗਾ ਤਾਂ ਲੋਕ ਬਿਨਾ ਕਿਸੇ ਟਕਰਾਓ ਦੇ ਆਪਣੇ ਆਗੂ ਨੂੰ ਸਵਾਲ ਪੁੱਛਣਗੇ ਥੱਪੜਾਂ ਦੀ ਰਾਜਨੀਤੀ ਨੂੰ ਹੋਰ ਖਿੱਚਣ ਦੀ ਬਜਾਇ ਮਸਲੇ ਦਾ ਤਕਨੀਕੀ ਤੇ ਸਦਭਾਵਨਾ ਨਾਲ ਹੱਲ ਕੱਢਿਆ ਜਾਣਾ ਚਾਹੀਦਾ ਹੈ ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।