ਮਹਾਂਰਾਸ਼ਟਰ ਦੇ ਗੜ੍ਹੀ ਚਿਰੌਲੀ ‘ਚ ਨਕਸਲੀਆਂ ਨੇ ਬਾਰੂਦੀ ਸੁਰੰਗ ਵਿਛਾ ਕੇ 15 ਪੁਲਿਸ ਜਵਾਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਨੀ ਨੁਕਸਾਨ ਦੇ ਹਿਸਾਬ ਨਾਲ ਇਹ ਵਾਰਦਾਤ ਪੁਲਵਾਮਾ ਹਮਲੇ ਦੀ ਸ਼੍ਰੇਣੀ ‘ਚ ਹੀ ਆਉਂਦੀ ਹੈ ਫਿਰ ਵੀ ਸਰਕਾਰ ਨਕਸਲੀਆਂ ਪ੍ਰਤੀ ਅੱਧੀ ਸਦੀ ਤੋਂ ਨਰਮ ਰੁਖ਼ ਅਪਣਾ ਰਹੀ ਹੈ ਜੇਕਰ ਇਹੀ ਨੁਕਸਾਨ ਪਾਕਿਸਤਾਨ ਤੋਂ ਆਏ ਅੱਤਵਾਦੀਆਂ ਨੇ ਕੀਤਾ ਹੁੰਦਾ ਤਾਂ ਸਿਆਸੀ ਪ੍ਰਤੀਕਿਰਿਆਵਾਂ ਖਾਸਕਰ ਭਾਜਪਾ ਦੀਆਂ ਵੇਖਣ ਵਾਲੀਆਂ ਹੁੰਦੀਆਂ ਅੱਜ ਭਾਜਪਾ ਦੀ ਸਾਰੀ ਲੀਡਰਸ਼ਿਪ ਪੁਲਵਾਮਾ ਹਮਲੇ ਦੀ ਜਵਾਬੀ ਕਾਰਵਾਈ ਦਾ ਲੋਕ ਸਭਾ ਚੋਣਾਂ ‘ਚ ਜ਼ੋਰ-ਸ਼ੋਰ ਨਾਲ ਪ੍ਰਚਾਰ ਕਰ ਰਹੀ ਹੈ ਪਰ ਭਾਜਪਾ ਦੀ ਹੀ ਸਰਕਾਰ ਵਾਲੇ ਮਹਾਂਰਾਸ਼ਟਰ ‘ਚ ਨਕਸਲੀਆਂ ਨੇ ਦੇਸ਼ ਦੇ ਕਾਨੂੰਨ ਨੂੰ ਚੁਣੌਤੀ ਦਿੱਤੀ ਹੈ ਭਾਜਪਾ ਇਸ ‘ਤੇ ਪੁਲਵਾਮਾ ਹਮਲੇ ਵਰਗਾ ਜੋਸ਼ ਨਹੀਂ ਵਿਖਾ ਰਹੀ ਸਵਾਲ ਇਹ ਹੈ ਕਿ ਕੀ ਮਾਓਵਾਦੀਆਂ ਨੂੰ ਇਸ ਹਮਲੇ ਲਈ ਨਿਵਾਜਣਾ ਚਾਹੀਦਾ ਹੈ ਜਾਂ ਠੋਸ ਕਾਰਵਾਈ ਕਰਨ ਦਾ ਐਲਾਨ ਹੋਣਾ ਚਾਹੀਦਾ ਹੈ ਜੇਕਰ ਅਸੀਂ ਦੇਸ਼ ਵਿਰੋਧੀ ਤਾਕਤਾਂ ਨੂੰ ਸਬਕ ਸਿਖਾਉਣ ਦਾ ਦਮ ਰੱਖਦੇ ਹਾਂ ਤਾਂ ਅੰਦਰ ਲੁਕੀਆਂ ਤਾਕਤਾਂ ਨੂੰ ਹਰਾਉਣਾ ਕਿੰਨਾ ਕੁ ਔਖਾ ਹੈ ਮਾਓਵਾਦੀ ਹਿੰਸਾ ਨਾਲ ਨਿੱਬੜਨ ‘ਚ ਭਾਜਪਾ ਵੀ ਪਿਛਲੀਆਂ ਸਰਕਾਰਾਂ ਵਾਂਗ ਨਾਕਾਮ ਰਹੀ ਪੰਜ ਸਾਲਾਂ ‘ਚ ਨਾ ਤਾਂ ਗੱਲਬਾਤ ਦਾ ਰਸਤਾ ਅਪਣਾ ਕੇ ਇਸ ਸਮੱਸਿਆ ਦਾ ਹੱਲ ਕੱਢਿਆ ਗਿਆ ਹੈ ਤੇ ਨਾ ਹੀ ਮਾਓਵਾਦੀਆਂ ਦੀ ਹਥਿਆਰਬੰਦ ਤਾਕਤ ਨੂੰ ਖ਼ਤਮ ਕਰਨ ‘ਚ ਕਾਮਯਾਬੀ ਮਿਲੀ ਗੱਲਬਾਤ ਦਾ ਤਰੀਕਾ ਉਦੋਂ ਤੱਕ ਜਾਇਜ਼ ਹੁੰਦਾ ਹੈ ਜਦੋਂ ਤੱਕ ਸਾਹਮਣੇ ਵਾਲੀ ਧਿਰ ਅਮਨ-ਅਮਾਨ ਦਾ ਤਰੀਕਾ ਅਪਣਾਏ ਹਿੰਸਾ ਕਿਸੇ ਵੀ ਸਮਾਜ ਜਾਂ ਦੇਸ਼ ਦੇ ਹਿੱਤ ‘ਚ ਨਹੀਂ ਅਤੇ ਹਿੰਸਾ ਦਾ ਕੋਈ ਵੀ ਰੂਪ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਮਾਓਵਾਦੀ ਅੰਦੋਲਨ ‘ਚ ਦੋ ਧਾਰਾਵਾਂ ਚੱਲ ਰਹੀਆਂ ਹਨ ਅੰਦੋਲਨ ਦਾ ਇੱਕ ਚਿਹਰਾ ਪੀੜਤ ਆਦਿਵਾਸੀਆਂ ਨੂੰ ਸਮਰਪਿਤ ਹੈ ਤੇ ਦੂਸਰਾ ਚਿਹਰਾ ਬੁਰੀ ਤਰ੍ਹਾਂ ਕਰੂਪ ਹੈ ਜੋ ਆਦਿਵਾਸੀਆਂ ਤੇ ਜੰਗਲਾਂ ਦੇ ਨਾਂਅ ‘ਤੇ ਪੂੰਜੀਵਾਦੀਆਂ ਵਾਂਗ ਕਮਾਈ ਕਰ ਰਿਹਾ ਹੈ ਦੂਜੀ ਸ਼੍ਰੇਣੀ ਦੇ ਮਾਓਵਾਦੀ ਜੰਗਲ ‘ਚ ਆਪਣਾ ਵੱਖਰਾ ਰਾਜ ਚਲਾ ਰਹੇ ਹਨ ਕੇਂਦਰ ਸਰਕਾਰ ਮਾਓਵਾਦੀਆਂ ਦੇ ਲੁਟੇਰੇ ਤੰਤਰ ਦਾ ਪਰਦਾਫਾਸ਼ ਕਰਨ ਅਤੇ ਇਸ ਨੂੰ ਸਮਾਜਿਕ ਤੌਰ ‘ਤੇ ਹਰਾਉਣ ‘ਚ ਬੁਰੀ ਤਰ੍ਹਾਂ ਨਾਕਾਮ ਰਹੀ ਹੈ ਪਾਕਿਸਤਾਨ, ਚੀਨ ਤੇ ਹੋਰ ਮੁਲਕਾਂ ਨਾਲ ਲੋਹਾ ਲੈਣ ਦੀ ਸਮਰੱਥਾ ਰੱਖਣ ਦਾ ਦਾਅਵਾ ਕਰਨ ਵਾਲੀ ਮੋਦੀ ਸਰਕਾਰ ਨੂੰ ਪੁਲਿਸ ਜਵਾਨਾਂ ਦੀ ਸ਼ਹਾਦਤ ਤੋਂ ਸਬਕ ਸਿੱਖਣ ਦੀ ਲੋੜ ਹੈ ਤਾਕਤਵਰ ਮੁਲਕ ਨੂੰ ਆਪਣੀਆਂ ਹੱਦਾਂ ਦੇ ਅੰਦਰ ਤਾਂ ਕਿਸੇ ਨੂੰ ਖੰਘਣ ਨਹੀਂ ਦੇਣਾ ਚਾਹੀਦਾ ਗੜ੍ਹ ਚਿਰੌਲੀ ਦੀ ਘਟਨਾ ਤੇ ਕੇਂਦਰ ਦੀ ਚੁੱਪ ਦੱਸਦੀ ਹੈ, ਕਿ ਘਟਨਾ ਨੂੰ ਪ੍ਰਚਾਰਨ ‘ਚ ਕਿੰਨਾ ਫਰਕ ਹੈ ਹਿੰਸਾ ਨੂੰ ਰੋਕਣ ਲਈ ਸਰਕਾਰ ਨੂੰ ਇਕਹਿਰੇ ਮਾਪਦੰਡ ਤੇ ਸਪੱਸ਼ਟ ਰਣਨੀਤੀ ਅਪਣਾਉਣ ਦੀ ਜ਼ਰੂਰਤ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।