ਪੁਲਵਾਮਾ ਦੇ 75 ਦਿਨਾਂ ਬਾਅਦ ਪੂਰੀ ਦੁਨੀਆ ਨੇ ਮੰਨਿਆ ਅੱਤਵਾਦੀ ਹੈ ਮਸੂਦ ਅਜ਼ਹਰ
ਨਵੀਂ ਦਿੱਲੀ | ਅੱਤਵਾਦ ਖਿਲਾਫ਼ ਲੜਾਈ ‘ਚ ਭਾਰਤ ਦੀਆਂ ਕੂਟਨੀਤਿਕ ਕੋਸ਼ਿਸ਼ਾਂ ‘ਤੇ ਅੱਜ ਇੱਕ ਵੱਡੀ ਸਫ਼ਲਤਾ ਮਿਲੀ ਹੈ ਭਾਰਤ ‘ਚ ਸੰਸਦ ‘ਤੇ ਹਮਲੇ ਤੋਂ ਲੈ ਕੇ ਪੁਲਵਾਮਾ ‘ਚ 40 ਸੀਆਰਪੀਐਫ ਜਵਾਨਾਂ ਨੂੰ ਅੱਤਵਾਦੀ ਕਾਰਵਾਈ ‘ਚ ਮੌਤ ਦੇ ਘਾਟ ਉਤਾਰਨ ਲਈ ਜ਼ਿੰਮੇਵਾਰ ਜੈਸ਼-ਏ-ਮੁਹੰਮਦ ਸਰਗਨਾ ਮਸੂਦ ਅਜਹਰ ਦਾ ਨਾਂਅ ਸੰਯੁਕਤ ਰਾਸ਼ਟਰ ਦੀ ਪਾਬੰਦੀ ਸੂਚੀ ‘ਚ ਸ਼ਾਮਲ ਹੋ ਗਿਆ ਯੂਐਨ ‘ਚ ਮਸੂਦ ਅਜਹਰ ਕੌਮਾਂਤਰੀ ਅੱਤਵਾਦੀ ਐਲਾਨਿਆ ਗਿਆ ਚੀਨ ਨੇ ਇਸ ਗੱਲ ਦੇ ਸੰਕੇਤ ਦੇ ਦਿੱਤੇ ਸਨ ਕਿ ਸੁਰੱਖਿਆ ਪ੍ਰੀਸ਼ਦ ਦੀ 1267 ਕਮੇਟੀ ਦੇ ਸਾਹਮਣੇ ਉਹ ਇਸ ਮਾਮਲੇ ‘ਤੇ ਆਪਣੀ ਰੋਕ ਨੂੰ ਖਤਮ ਕਰਨ ਨੂੰ ਰਾਜ਼ੀ ਹਨ ਚੀਨੀ ਵਿਦੇਸ਼ ਮੰਤਰਾਲੇ ਬੁਲਾਰੇ ਨੇ ਇਸ ਦਾ ਸੰਕੇਤ ਦਿੰਦਿਆਂ ਅੱਜ ਦਿੱਤੇ ਗਏ ਇੱਕ ਬਿਆਨ ‘ਚ ਕਿਹਾ ਕਿ ਮਾਮਲੇ ‘ਤੇ 1267 ਕਮੇਟੀ ‘ਚ ਚੱਲ ਰਹੀ ਗੱਲਬਾਤ ‘ਚ ਸਾਕਾਰਾਤਮਕ ਤਰੱਕੀ ਹੋਈ ਹੈ ਚੀਨੀ ਬੁਲਾਰੇ ਦਾ ਜ਼ੋਰ ਇਹ ਕਹਿਣ ‘ਤੇ ਵੀ ਸੀ ਕਿ ਮਸੂਦ ਅਜਹਰ ਨੂੰ ਸੂਚੀਬੱਧ ਕਰਨ ਦੀਆਂ ਕੋਸ਼ਿਸ਼ਾਂ ਦਾ ਚੀਨ ਹਮਾਇਤ ਕਰਦਾ ਹੈ ਤੇ ਇਸ ਮਾਮਲੇ ਦਾ ਹੱਲ 1267 ਕਮੇਟੀ (ਪਾਬੰਦਿਤ ਕਮੇਟੀ) ਦੇ ਦਾਇਰੇ ‘ਚ ਹੋਣਾ ਚਾਹੀਦਾ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।