ਸਰਸੇ ‘ਚ ਵਹਿ ਤੁਰਿਆ ਸ਼ਰਧਾ ਦਾ ਸਮੁੰਦਰ

Sea, Devotion, Flows, Sea

ਡੇਰਾ ਸੱਚਾ ਸੌਦਾ ਦਾ 71ਵਾਂ ਰੂਹਾਨੀ ਸਥਾਪਨਾ ਦਿਵਸ ਮਨਾਉਣ ਪੁੱਜੇ ਲੱਖਾਂ ਸ਼ਰਧਾਲੂ, ਸਾਧ-ਸੰਗਤ ਨੇ ਕੀਤੇ ਭਲਾਈ ਦੇ ਕਾਰਜ

ਸਰਸਾ (ਸੱਚ ਕਹੂੰ ਨਿਊਜ਼)  ਤੇਜ਼ ਧੁੱਪ, ਖਚਾਖਚ ਭਰੇ ਪੰਡਾਲ, ਨਾ ਸਤਿਸੰਗ ਪੰਡਾਲ ‘ਚ ਤਿਲ ਭਰ ਥਾਂ ਤੇ ਨਾ ਹੀ ਟਰੈਫਿਕ ਪੰਡਾਲ ‘ਚ ਵਾਹਨਾਂ ਦੀ ਪਾਰਕਿੰਗ ਲਈ, ਜਿੱਧਰ ਵੀ ਨਜ਼ਰ ਮਾਰੋ, ਚਾਰੇ ਪਾਸੇ ਰਾਮ-ਨਾਮ ਦੇ ਦੀਵਾਨਿਆਂ ਦਾ ਹਜ਼ੂਮ ਤੇਜ਼ ਗਰਮੀ ‘ਚ ਸ਼ਰਧਾ ਦਾ ਅਜਿਹਾ ਸੁਮੰਦਰ ਕਿ ਸ਼ਾਹ ਸਤਿਨਾਮ ਜੀ ਧਾਮ ਨੂੰ ਆਉਣ ਵਾਲੇ ਹਰੇਕ ਰਸਤੇ ‘ਤੇ ਤੇਜ਼ੀ ਨਾਲ ਵਧਦਾ ਹਜ਼ਾਰਾਂ ਗੱਡੀਆਂ ਦਾ ਕਾਰਵਾਂ ਤੇ ਕਈ-ਕਈ ਕਿਮੀ. ਤੱਕ ਲੱਗੇ ਲੰਮੇ ਜਾਮ ਮੌਕਾ ਸੀ ਡੇਰਾ ਸੱਚਾ ਸੌਦਾ ਦੇ 71ਵੇਂ  ‘ਪਵਿੱਤਰ ਰੂਹਾਨੀ ਸਥਾਪਨਾ ਦਿਵਸ’ ਤੇ ਜਾਮ-ਏ-ਇੰਸਾਂ ਗੁਰੂ ਕਾ’ ਦੀ 12ਵੀਂ ਵਰ੍ਹੇਗੰਢ ਦੀ ਖੁਸ਼ੀ ‘ਚ ਸ਼ਾਹ ਸਤਿਨਾਮ ਜੀ ਧਾਮ ਵਿਖੇ ਨਾਮ ਚਰਚਾ ਦਾ ਕਣਕ ਦੀ ਵਾਢੀ ਦਾ ਸੀਜ਼ਨ ਤੇ ਅੱਗ ਵਰ੍ਹਾਉਂਦੇ ਸੂਰਜ ਦੇ ਬਾਵਜ਼ੂਦ ਲੱਖਾਂ ਦੀ ਗਿਣਤੀ ‘ਚ ਪੁੱਜੀ ਸਾਧ-ਸੰਗਤ ‘ਚ ਗਜ਼ਬ ਦਾ ਉਤਸ਼ਾਹ ਠਾਠਾਂ ਮਾਰ ਰਿਹਾ ਸੀ ਸਾਧ-ਸੰਗਤ ‘ਚ ਰੂਹਾਨੀ ਸਥਾਪਨਾ ਮਹੀਨੇ ਦਾ ਉਤਸ਼ਾਹ ਇਸ ਗੱਲ ਤੋਂ ਹੀ ਨਜ਼ਰ ਆ ਰਿਹਾ ਸੀ ਐਤਵਾਰ ਸ਼ਾਮ ਨੂੰ ਸਾਧ-ਸੰਗਤ ਵੱਡੀ ਗਿਣਤੀ ‘ਚ ਪਹੁੰਚਣੀ ਸ਼ੁਰੂ ਹੋ ਗਈ ਅਤੇ ਦੇਰ ਰਾਤ ਇਹ ਸਿਲਸਿਲਾ ਜਾਰੀ ਰਿਹਾ ਸਵੇਰ ਚੜ੍ਹਦਿਆਂ ਫਿਰ ਦੇਸ਼ ਭਰ ‘ਚੋਂ ਸਾਧ-ਸੰਗਤ ਬੱਸਾਂ, ਰੇਲ ਗੱਡੀਆਂ ਤੇ ਆਪਣੇ ਨਿੱਜੀ ਸਾਧਨਾਂ ਰਾਹੀਂ ਪਹੁੰਚਣੀ ਸ਼ੁਰੂ ਹੋ ਗਈ 11 ਵਜੇ ਨਾਮ ਚਰਚਾ ਦੀ ਕਾਰਵਾਈ ਸ਼ੁਰੂ ਹੋਈ ਤੇ 3 ਵਜੇ ਨਾਮ ਚਰਚਾ ਦੀ ਕਾਰਵਾਈ ਤੱਕ ਸਾਧ-ਸੰਗਤ ਦਾ ਆਉਣਾ ਜਾਰੀ ਰਿਹਾ
ਸ਼ਾਹ ਸਤਿਨਾਮ ਜੀ ਧਾਮ ਦੇ 35 ਏਕੜ ਦਾ ਮੁੱਖ ਪੰਡਾਲ ਖਚਾਖਚ ਭਰਨ ‘ਤੇ ਡੇਰੇ ਦੇ ਬਾਹਰ ਬਣੇ ਪੰਡਾਲਾਂ ‘ਚ ਵੀ ਸੰਗਤ ਹੀ ਸੰਗਤ ਨਜ਼ਰ ਆਈ ਚਾਰੇ ਪਾਸੇ ਵੱਖ-ਵੱਖ ਥਾਵਾਂ ‘ਤੇ ਟਰੈਫਿਕ ਗਰਾਊਂਡ ਬਣਾਏ ਸਰਸਾ ਸ਼ਹਿਰ ਤੋਂ 15 ਕਿੱਲੋਮੀਟਰ ਤੱਕ ਵੱਖ-ਵੱਖ ਸੜਕਾਂ ‘ਤੇ ਸੰਗਤ ਦੀਆਂ ਗੱਡੀਆਂ ਦਾ ਜਾਮ ਲੱਗਾ ਰਿਹਾ

ਨਾਮ ਚਰਚਾ ਦੌਰਾਨ ਅਨੇਕਾਂ ਗਰੀਬ ਤੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ ਤੇ ਬੱਚਿਆਂ ਨੂੰ ਸਟੇਸ਼ਨਰੀ ਵੰਡੀ ਗਈ ਇਸ ਦੌਰਾਨ ਲੋੜਵੰਦ ਬੱਚਿਆਂ ਨੂੰ ਸਾਈਕਲ ਤੇ ਅਪੰਗਾਂ ਨੂੰ ਟਰਾਈਸਾਈਕਲ ਵੰਡੇ ਗਏ ਨਾਮ ਚਰਚਾ ‘ਚ ਪੂਜਨੀਕ ਮਾਤਾ ਨਸੀਬ ਕੌਰ ਜੀ ਇੰਸਾਂ  (ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਆਦਰਯੋਗ ਮਾਤਾ ਜੀ) ਤੇ ਆਦਰਯੋਗ ਸ਼ਾਹੀ ਪਰਿਵਾਰ ਦੇ ਸਮੂਹ ਮੈਂਬਰਾਂ ਸਮੇਤ ਵੱਡੀ ਗਿਣਤੀ ‘ਚ ਸਾਧ-ਸੰਗਤ ਮੌਜ਼ੂਦ ਰਹੀ ਨਾਮ ਚਰਚਾ ‘ਚ ਕਵੀਰਾਜਾਂ ਨੇ ਭਜਨਾਂ ਰਾਹੀਂ ਰਾਮ-ਨਾਮ ਦਾ ਗੁਣਗਾਨ ਕੀਤਾ ਇਸ ਦੌਰਾਨ ਸਾਧ-ਸੰਗਤ ਨੇ ਐੱਲਈਡੀ ਸਕਰੀਨਾਂ ਰਾਹੀਂ ਪੂਜਨੀਕ ਗੁਰੂ ਜੀ ਦਾ ਰਿਕਾਰਡਿਡ ਸਤਿਸੰਗ ਸਰਵਣ ਕੀਤਾ ਨਾਮ ਚਰਚਾ ਦੌਰਾਨ ਸਾਧ-ਸੰਗਤ ਨੇ ਪੂਜਨੀਕ ਗੁਰੂ ਜੀ ਵੱਲੋਂ ਚਲਾਏ 134 ਮਾਨਵਤਾ ਭਲਾਈ ਦੇ ਕਾਰਜਾਂ ‘ਚ ਵੱਧ-ਚੜ੍ਹ ਕੇ ਹਿੱਸਾ ਲੈਣ ਦਾ ਪ੍ਰਣ ਲਿਆ ਨਾਮ ਚਰਚਾ ਦੌਰਾਨ 9 ਨਵਜੋੜੇ ਇੱਕ-ਦੂਜੇ ਨੂੰ ਦਿਲਜੋੜ ਮਾਲਾ ਪਹਿਨਾ ਕੇ ਵਿਆਹ ਬੰਧਨ ‘ਚ ਬੱਝੇ ਸਮੂਹ ਸਾਧ-ਸੰਗਤ ਨੂੰ ਕੁਝ ਹੀ ਮਿੰਟਾਂ ‘ਚ ਪ੍ਰਸ਼ਾਦ ਤੇ ਲੰਗਰ ਛਕਾਇਆ ਗਿਆ ਜ਼ਿਕਰਯੋਗ ਹੈ ਕਿ 71 ਸਾਲ ਪਹਿਲਾਂ 29 ਅਪਰੈਲ 1948 ਨੂੰ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਸਰਵ ਧਰਮ ਸੰਗਮ ਡੇਰਾ ਸੱਚਾ ਸੌਦਾ ਦੀ ਸਥਾਪਨਾ ਕੀਤੀ ਸੀ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ  ਜੀ ਇੰਸਾਂ ਵੱਲੋਂ 29 ਅਪਰੈਲ 2007 ਨੂੰ ‘ਜਾਮ-ਏ-ਇੰਸਾਂ ਗੁਰੂ ਕਾ’ ਦੀ ਸ਼ੁਰੂਆਤ ਕੀਤੀ ਗਈ ਦੇਸ਼ ਤੇ ਦੁਨੀਆ ਭਰ ‘ਚ ਮੌਜ਼ੂਦ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਹਰ ਸਾਲ ਇਨ੍ਹਾਂ ਮੁਬਾਰਕ ਦਿਵਸਾਂ ਨੂੰ ਮਾਨਵਤਾ ਭਲਾਈ ਕਾਰਜ ਕਰਕੇ ਮਨਾਉਂਦੀ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।