ਗ਼ਮ ਤੇ ਖੌਫ਼ ‘ਚ ਡੁੱਬਿਆ ਸ੍ਰੀਲੰਕਾ, ਸੋਮਵਾਰ ਅੱਧੀ ਰਾਤ ਤੋਂ ਐਮਰਜੈਂਸੀ ਲਾਗੂ
ਕੋਲੰਬੋ | ਐਤਵਾਰ ਸਵੇਰੇ ਹੋਏ 8 ਲੜੀਵਾਰ ਬੰਬ ਧਮਾਕਿਆਂ ‘ਚ 290 ਵਿਅਕਤੀਆਂ ਦੀ ਮੌਤ ਤੋਂ ਬਾਅਦ ਗੁਆਂਢੀ ਮੁਲਕ ਸ੍ਰੀਲੰਕਾ ਗ਼ਮ ਤੇ ਖੌਫ਼ ‘ਚ ਡੁੱਬੀ ਹੈ ਰਾਸ਼ਟਰਪਤੀ ਮੈਤਰੀਪਾਲਾ ਸਿਰੀਸੇਨਾ ਨੇ ਅੱਜ ਅੱਧੀ ਰਾਤ ਤੋਂ ਦੇਸ਼ ‘ਚ ਐਮਰਜੈਂਸੀ ਲਾਗੂ ਕਰਨ ਦਾ ਐਲਾਨ ਕਰ ਦਿੱਤਾ ਇਸ ਦਰਮਿਆਨ ਸ੍ਰੀਲੰਕਾ ਸਰਕਾਰ ਨੇ ਪਹਿਲੀ ਵਾਰ ਇਨ੍ਹਾਂ ਹਮਲਿਆਂ ਲਈ ਜ਼ਿੰਮੇਵਾਰੀ ਸੰਗਠਨ ਦਾ ਨਾਂਅ ਲਿਆ ਹੈ ਸਰਕਾਰ ਦੇ ਬੁਲਾਰੇ ਰਾਜੀਥਾ ਸੇਨਾਰਤਨੇ ਨੇ ਲੜੀਵਾਰ ਬੰਬ ਧਮਾਕਿਆਂ ਦੇ ਲਈ ਸਥਾਨਕ ਇਸਲਾਮੀ ਚਰਮਪੰਥੀ ਸੰਗਠਨ ਨੈਸ਼ਨਲ ਤੌਹੀਦ ਜਮਾਤ (ਐਨਟੀਜੇ) ਨੂੰ ਜ਼ਿੰਮੇਵਾਰ ਠਹਿਰਾਇਆ ਹੈ ਅੱਜ ਫੇਰ ਕੋਲੰਬੋ ‘ਚ ਇੱਕ ਚਰਚ ਕੋਲ ਵੈਨ ‘ਚ ਜ਼ੋਰਦਾਰ ਧਮਾਕਾ ਹੋਇਆ ਦੱਸਿਆ ਜਾ ਰਿਹਾ ਹੈ ਕਿ ਇਹ ਧਮਾਕਾ ਉਸ ਸਮੇਂ ਹੋਇਆ ਜਦੋਂ ਬੰਬ ਰੋਕੂ ਦਸਤੇ ਦੇ ਅਧਿਕਾਰੀ ਉਸ ਨੂੰ ਨਸ਼ਟ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਇਨਾ ਹੀ ਨਹੀਂ ਸੋਮਵਾਰ ਨੂੰ ਹੀ ਕੋਲੰਬੋ ‘ਚ ਹਿੱਕ ਬੱਸ ਸਟੇਸ਼ਨ ਕੋਲੋਂ 87 ਬੰਬ ਡੋਟੋਨੇਟਰ ਵੀ ਬਰਾਮਦ ਕੀਤੇ ਗਏ ਹਨ ਅਜਿਹੇ ‘ਚ ਸਾਫ਼ ਹੈ ਕਿ ਇਨ੍ਹਾਂ ਧਮਾਕਿਆਂ ਪਿੱਛੇ ਵੱਡੀ ਸਾਜਿਸ਼ ਘੜੀ ਗਈ ਹੈ ਪੂਰੇ ਦੇਸ਼ ‘ਚ ਸੁਰੱਖਿਆ ਬਲ ਤੇ ਤਮਾਮ ਏਜੰਸੀਆਂ ਹਾਈ ਅਲਰਟ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।