ਸ੍ਰੀ ਮੁਕਤਸਰ ਸਾਹਿਬ (ਸੁਰੇਸ਼ ਗਰਗ) | ਪਿੰਡ ਮਡਾਹਰ ਕਲਾਂ ਦੇ ਰਕਬੇ ਅਧੀਨ ਆਉਂਦੀ ਕਰੀਬ 26 ਕਿੱਲੇ ਕਣਕ ਸ਼ਾਰਟ ਸਰਕਟ ਕਾਰਨ ਅੱਗ ਦੀ ਭੇਂਟ ਚੜ ਗਈ। ਲੱਖ ਕੋਸ਼ਿਸਾਂ ਦੇ ਬਾਵਜੂਦ ਗੁਰਵੰਤ ਸਿੰਘ ਪੁੱਤਰ ਚਾਨਣ ਸਿੰਘ ਦੀ 5 ਕਿੱਲੇ, ਹਰਜਿੰਦਰ ਸਿੰਘ ਪੁੱਤਰ ਚਾਨਣ ਸਿੰਘ ਦੀ 2 ਕਿੱਲੇ, ਜਗਜੀਤ ਸਿੰਘ ਪੁੱਤਰ ਭਜਨ ਸਿੰਘ ਦੀ 5 ਕਿੱਲੇ, ਕੁਲਦੀਪ ਸਿੰਘ ਪੁੱਤਰ ਮਹਿਲ ਸਿੰਘ ਦੀ 3 ਕਿੱਲੇ, ਹਰਪਾਲ ਸਿੰਘ ਪੁੱਤਰ ਮਨਜੀਤ ਸਿੰਘ ਦੀ 2 ਕਿੱਲੇ, ਗੁਰਦੀਪ ਸਿੰਘ ਪੁੱਤਰ ਅਨੋਖ ਸਿੰਘ ਦੀ 2 ਕਿੱਲੇ, ਕੁਲਦੀਪ ਸਿੰਘ ਪੁੱਤਰ ਜਗਤਾਰ ਸਿੰਘ ਦੀ 4 ਕਿੱਲੇ, ਰਸ਼ਪਾਲ ਸਿੰਘ ਪੁੱਤਰ ਵਿਰਸਾ ਸਿੰਘ ਦੀ 2 ਕਿੱਲੇ, ਜਗਜੀਤ ਸਿੰਘ ਪੁੱਤਰ ਜਰਨੈਲ ਸਿੰਘ ਦੀ 1 ਕਿੱਲੇ, ਰੇਸ਼ਮ ਸਿੰਘ ਪੁੱਤਰ ਜਰਨੈਲ ਸਿੰਘ ਦੀ ਕਰੀਬ 1 ਕਿੱਲਾ ਕਣਕ ਰਾਖ ਹੋ ਗਈ।
ਅੱਗ ਲੱਗਣ ਤੋਂ ਕਰੀਬ 1 ਘੰਟਾ ਦੇਰੀ ਨਾਲ ਫ਼ਾਇਰ ਬ੍ਰਿਗੇਡ ਦੀਆਂ ਗੱਡੀਆਂ ਪੁੱਜੀਆਂ ਪਰੰਤੂ ਉਦੋਂ ਤੱਕ ਕਣਕ ਦੀ ਖੜੀ ਫ਼ਸਲ ਰਾਖ ਦੇ ਰੂਪ ਵਿੱਚ ਬਦਲ ਚੁੱਕੀ ਸੀ ਜਿਸ ਦਾ ਕਿਸਾਨਾਂ ਵਿੱਚ ਭਰਪੂਰ ਰੋਸ ਪਾਇਆ ਜਾ ਰਿਹਾ ਹੈ। ਇਸ ਖੇਤਰ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਹਰੇਕ ਸੀਜਨ ਦੌਰਾਨ ਇਸ ਖੇਤਰ ਦੀ ਸੈਂਕੜੇ ਕਿੱਲੇ ਫ਼ਸਲ ਅੱਗ ਦੀ ਭੇਂਟ ਚੜ ਜਾਂਦੀ ਹੈ ਪਰ ਫਿਰ ਵੀ ਪ੍ਰਸਾਸ਼ਨ ਅਤੇ ਸਰਕਾਰ ਕੁੰਭਕਰਨੀ ਨੀਂਦ ਸੌਂ ਰਹੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।