ਮਰਨ ਵਾਲਿਆਂ ‘ਚ 5 ਭਾਰਤੀ ਵੀ ਸ਼ਾਮਲ
ਕੋਲੰਬੋ, ਏਜੰਸੀ। ਸ੍ਰੀਲੰਕਾ ਦੀ ਰਾਜਧਾਨੀ ਕੋਲੰਬੋ ਵਿਖੇ ਈਸਟਰ ਮੌਕੇ ਚਰਚ ਅਤੇ ਹੋਟਲਾਂ ਨੂੰ ਨਿਸ਼ਾਨਾ ਬਣਾ ਕੇ ਐਤਵਾਰ ਨੂੰ ਕੀਤੇ ਗਏ ਲੜੀਵਾਰ ਧਮਾਕਿਆਂ ‘ਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 290 ਹੋ ਗਈ ਹੈ। ਮਰਨ ਵਾਲਿਆਂ ‘ਚ 5 ਭਾਰਤੀ ਵੀ ਸ਼ਾਮਲ ਹਨ। ਇਸ ਸਬੰਧੀ ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਧਮਾਕਿਆਂ ‘ਚ 500 ਤੋਂ ਜ਼ਿਆਦਾ ਵਿਅਕਤੀ ਜ਼ਖਮੀ ਹੋਏ ਹਨ, ਜਿਹਨਾਂ ਦਾ ਇਲਾਜ ਵੱਖ-ਵੱਖ ਹਸਪਤਾਲਾਂ ‘ਚ ਚੱਲ ਰਿਹਾ ਹੈ। ਪੁਲਿਸ ਅਨੁਸਾਰ ਇਸ ਮਾਮਲੇ ‘ਚ ਹੁਣ ਤੱਕ 24 ਵਿਅਕਤੀਆਂ ਨੂੰ ਹਿਰਾਸਤ ‘ਚ ਲਿਆ ਗਿਆ ਹੈ। ਸ੍ਰੀਲੰਕਾ ‘ਚ ਐਤਵਾਰ ਨੂੰ 6 ਧਮਾਕੇ ਲਗਭਗ ਇੱਕ ਹੀ ਸਮੇਂ ਸਵੇਰੇ ਪੌਣੇ 9 ਵਜੇ ਹੋਏ ਤੇ ਫਿਰ ਦੁਪਹਿਰ ਸਮੇਂ 2 ਤੋਂ ਢਾਈ ਵਜੇ ਦਰਮਿਆਨ ਦੋ ਹੋਰ ਧਮਾਕੇ ਹੋਏ। (Sri Lanka)
ਪੁਲਿਸ ਅਨੁਸਾਰ ਐਤਵਾਰ ਦੇਰ ਰਾਤ ਨੂੰ ਛਾਣਬੀਣ ਦੌਰਾਨ ਪੁਲਿਸ ਨੂੰ ਕੋਲੰਬੋ ਏਅਰਪੋਰਟ ਕੋਲ ਪਾਈਪ ਬੰਬ ਮਿਲਿਆ। ਛੇ ਫੁੱਟ ਲੰਬੇ ਇਸ ਬੰਬ ਨੂੰ ਏਅਰਫੋਰਸ ਨੇ ਡੀਫਿਊਜ ਕਰ ਦਿੱਤਾ ਹੈ। ਪੁਲਿਸ ਸੂਤਰਾਂ ਅਨੁਸਾਰ ਇੱਕ ਦੇਸੀ ਬੰਬ ਏਅਰਪੋਰਟ ਟਰਮੀਨਲ ਜਾਣ ਵਾਲੀ ਸੜਕ ਦੇ ਕਿਨਾਰੇ ਮਿਲਿਆ। ਇਹ ਕਿੰਨਾ ਖਤਰਨਾਕ ਸੀ ਇਸ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇਸ ਦੇ ਪਾਈਪ ‘ਚ ਉਪਰ ਤੱਕ ਬਾਰੂਦ ਭਰਿਆ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।