ਕੋਲੰਬੋ ਹਸਪਤਾਲ ਨੇ 9 ਵਿਦੇਸ਼ੀ ਨਾਗਰਿਕਾਂ ਦੇ ਮਾਰੇ ਜਾਣ ਦੀ ਪੁਸ਼ਟੀ
ਕੋਲੰਬੋ | ਈਸਟਰ ਮੌਕੇ ਸ੍ਰੀਲੰਕਾ ਦੀ ਰਾਜਧਾਨੀ ਕੋਲੰਬੋ ‘ਚ ਅੱਜ ਤਿੰਨ ਕੈਥੋਲਿਕ ਚਰਚ ਤੇ ਤਿੰਨ ਪੰਜ ਸਿਤਾਰਾ ਹੋਟਲਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਬੰਬ ਧਮਾਕਿਆਂ ‘ਚ ਘੱਟ ਤੋਂ ਘੱਟ 185 ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ ਕਰੀਬ 500 ਵਿਅਕਤੀ ਜ਼ਖਮੀ ਹੋ ਗਏ ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ ਸ੍ਰੀਲੰਕਾ ਦੀ ਰਾਜਧਾਨੀ ਕੋਲੰਬੋ ਤੇ ਹੋਰ ਸ਼ਹਿਰਾਂ ‘ਚ ਚਰਚ ਤੇ ਹੋਟਲਾਂ ਨੂੰ ਨਿਸ਼ਾਨਾ ਬਣਾ ਕੇ ਕੁੱਲ 8 ਧਮਾਕੇ ਕੀਤੇ ਗਏ ਸ੍ਰੀਲੰਕਾ ਦੀ ਸਥਾਨਕ ਨਿਊਜ਼ ਵੈੱਬਸਾਈਟ ‘ਕੋਲੰਬੋ ਟੇਲੀਗ੍ਰਾ’ ਦੀ ਰਿਪੋਰਟ ਅਨੁਸਾਰ ਸਵੇਰੇ ਸਾਢੇ ਅੱਠ ਵਜੇ ਤੋਂ 9 ਵਜੇ ਦਰਮਿਆਨ ਕੋਲੰਬੋ ‘ਚ ਕੋਚੀਕਡੇ ਦੇ ਸੇਂਟ ਐਂਥਨੀ ਚਰਚ, ਕਟੁਵਾਪੀਟੀਆ ਦੇ ਸੇਂਟ ਸੇਬੇਸਟੀਅਨ ਚਰਚ ਤੇ ਬਟੀਕਾਲੋਆ ਦੇ ਇੱਕ ਚਰਚ ‘ਚ ਲੜੀਵਾਰ ਧਮਾਕੇ ਹੋਏ ਇਸ ਤੋਂ ਇਲਾਵਾ ਰਾਜਧਾਨੀ ਕੋਲੰਬੋ ਦੇ ਹੀ ਤਿੰਨ ਪੰਜ ਸਿਤਾਰਾ ਹੋਟਲ ਸ਼ੰਗਰੀ-ਲਾ, ਸਿਨਾਮਨ ਗ੍ਰੇਂਡ ਤੇ ਕਿੰਗਸਬਰੀ ‘ਚ ਵੀ ਧਮਾਕੇ ਹੋਏ ਜ਼ਖਮੀਆਂ ਨੂੰ ਨਜ਼ਦੀਕੀ ਹਸਪਤਾਲਾਂ ‘ਚ ਭਰਤੀ ਕਰਵਾਇਆ ਗਿਆ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।