ਨਵੀਂ ਸੋਚ, ਵੱਖਰੇ ਰਾਹ ਨੂੰ ਜਿਸ ਤਰ੍ਹਾਂ ਸਮਾਜ ਸਵੀਕਾਰ ਨਹੀਂ ਕਰਦਾ ਉਸੇ ਤਰ੍ਹਾਂ ਹੀ ਨਵੀਂ ਸੋਚ ਦੇ ਆਗੂ ਸਿਆਸੀ ਪਾਰਟੀਆਂ ਨੂੰ ਰਾਸ ਨਹੀਂ ਆਉਂਦੇ ਪੰਜਾਬ ਦੇ ਤਿੰਨ ਨੌਜਵਾਨ ਆਗੂਆਂ ਨੂੰ ਸਿਆਸਤ ‘ਚ ਇਹ ਤਜ਼ਰਬਾ ਹੋਇਆ ਤੇ ਅਖ਼ੀਰ ਉਹਨਾਂ ਸਿੰਗ ਫਸਾਊ ਰਾਜਨੀਤੀ ਕਰਨ ਦੀ ਬਜਾਇ ਇਸ ਹਕੀਕਤ ਨੂੰ ਪ੍ਰਵਾਨ ਕਰ ਲਿਆ ਕਿ ਵੱਖਰੀ ਤੇ ਨਵੀਂ ਸੋਚ ਨਾਲ ਕੰਮ ਕਰਨ ਦਾ ਅਜੇ ਸਮਾਂ ਨਹੀਂ ਆਇਆ ਸ਼੍ਰੋਮਣੀ ਅਕਾਲੀ ਦਲ ‘ਚ ਮਨਪ੍ਰੀਤ ਸਿੰਘ, ਕਾਂਗਰਸ ‘ਚ ਜਗਮੀਤ ਸਿੰਘ ਬਰਾੜ ਤੇ ਭਾਜਪਾ ‘ਚ ਨਵਜੋਤ ਸਿੰਘ ਸਿੱਧੂ ਅਜਿਹੇ ਚਿਹਰੇ ਹਨ ਜਿਨ੍ਹਾਂ ਨੇ ਆਪਣੀ ਪਿੱਤਰੀ ਪਾਰਟੀ ਨੂੰ ਨਵਾਂ ਰਾਹ ਵਿਖਾਉਣ ਦਾ ਖਤਰਾ ਮੁੱਲ ਲਿਆ ਤੇ ਅਖੀਰ ਵੱਖਰੀ ਪਾਰਟੀ ਦੀ ਖੱਜਲ-ਖੁਆਰੀ ਤੇ ਚੁਣੌਤੀ ਸਾਹਮਣੇ ਹਾਰਦਿਆਂ ਰਵਾਇਤੀ ਪਾਰਟੀਆਂ ‘ਚ ਕਿਸੇ ਨਾ ਕਿਸੇ ਤਰ੍ਹਾਂ ਜਗ੍ਹਾ ਬਣਾਉਣ ‘ਚ ਭਲਾ ਸਮਝਿਆ ਮਨਪ੍ਰੀਤ ਬਾਦਲ ਨੇ ਪੀਪਲਜ਼ ਪਾਰਟੀ ਆਫ਼ ਪੰਜਾਬ ਬਣਾ ਕੇ ਖਟਕੜ ਕਲਾਂ ‘ਚ ਬਹੁਤ ਵੱਡੀ ਰੈਲੀ ਕਰ ਦਿੱਤੀ ਸੀ ਪਰ ਵਿਧਾਨ ਸਭਾ ਚੋਣਾਂ ‘ਚ ਇੱਕ ਵੀ ਸੀਟ ਨਾ ਜਿੱਤ ਸਕੇ ਮਨਪ੍ਰੀਤ ਬਾਦਲ ਨੇ ਮੌਕਾ ਛੇਤੀ ਸੰਭਾਲ ਲਿਆ ਤੇ ਬਹੁਤੀ ਖੱਜਲ-ਖੁਆਰੀ ਦੀ ਬਜਾਇ ਕਾਂਗਰਸ ਨਾਲ ਸੁਰ ਮਿਲਾ ਕੇ ਵਿੱਤ ਮੰਤਰੀ ਦਾ ਸ਼ਾਨਦਾਰ ਅਹੁਦਾ ਵੀ ਹਾਸਲ ਕਰ ਲਿਆ ਅਕਾਲੀ ਭਾਜਪਾ ਸਰਕਾਰ ‘ਚ ਸਬਸਿਡੀਆਂ ਛਾਂਗਣ ਦੇ ਹਮਾਇਤੀ ਰਹੇ ਮਨਪ੍ਰੀਤ ਕਾਂਗਰਸ ਸਰਕਾਰ ‘ਚ ਇਸ ਮੁੱਦੇ ‘ਤੇ ਚੁੱਪ ਵੱਟ ਗਏ ਇਸੇ ਤਰ੍ਹਾਂ ਨਵਜੋਤ ਸਿੰਘ ਸਿੱਧੂ ਨੇ ਵੀ ਭਾਜਪਾ ਨੂੰ ਛੱਡ ਕੇ ਪਹਿਲਾਂ ਵੱਖਰਾ ਫਰੰਟ ਬਣਾਇਆ ਫਿਰ ਆਮ ਆਦਮੀ ਪਾਰਟੀ ‘ਚ ਵੀ ਜਾਣ ਦੀ ਚਰਚਾ ਰਹੀ ਅਖ਼ੀਰ ਹਵਾ ਦਾ ਰੁਖ ਦੇਖ ਕੇ ਕਾਂਗਰਸ ‘ਚ ਆ ਰਲ਼ੇ ਸਿੱਧੂ ਨੂੰ ਸੂਬਾ ਸਰਕਾਰ ‘ਚ ਮੰਤਰੀ ਬਣਾਉਣ ਦੇ ਨਾਲ-ਨਾਲ ਕੌਮੀ ਪੱਧਰ ‘ਤੇ ਵੀ ਚੰਗਾ ਮਾਣ-ਸਨਮਾਣ ਮਿਲ ਰਿਹਾ ਹੈ ਨਵਜੋਤ ਸਿੱਧੂ ਤੋਂ ਅਵਾਜ-ਏ-ਪੰਜਾਬ ਤੋਂ ਕਾਂਗਰਸ ਦੀ ਅਵਾਜ਼ ਬਣ ਗਏ ਇਸ ਮਾਮਲੇ ‘ਚ ਜਗਮੀਤ ਬਰਾੜ ਹਕੀਕਤਾਂ ਨੂੰ ਸਮਝਣ ‘ਚ ਕਾਫ਼ੀ ਦੇਰੀ ਕਰ ਗਏ ਉਹਨਾਂ ਦਾ ਲਹਿਜ਼ਾ ਮਨਪ੍ਰੀਤ ਬਾਦਲ ਨਾਲੋਂ ਵੱਖਰਾ ਰਿਹਾ ਬਰਾੜ ਵੱਖਰਾ ਫ਼ਰੰਟ ਬਣਾਉਣ ਦੇ ਨਾਲ-ਨਾਲ ਸੂਬੇ ਤੋਂ ਬਾਹਰਲੀ ਪਾਰਟੀ ‘ਚ ਵੀ ਚਲੇ ਗਏ ਕਾਂਗਰਸ ‘ਚ ਵਾਰ-ਵਾਰ ਸ਼ਾਮਲ ਹੁੰਦੇ ਰਹੇ ਅਖ਼ੀਰ ‘ਚ ਵੀ ਉਹ ਕਾਂਗਰਸ ‘ਚ ਸ਼ਾਮਲ ਹੋਣਾ ਚਾਹੁੰਦੇ ਸਨ ਪਰ ਹਾਲਾਤਾਂ ਨੂੰ ਵੇਖਦਿਆਂ ਅਵਾਜ਼-ਏ-ਪੰਜਾਬ ਜਗਮੀਤ ਨੂੰ ਵੀ ਅਕਾਲੀ ਦਲ ਦੀ ਅਵਾਜ ਬਣਨਾ ਪਿਆ ਇਹ ਘਟਨਾਵਾਂ ਇਸ ਗੱਲ ਦੀਆਂ ਗਵਾਹ ਹਨ ਕਿ ਪਾਰਟੀਆਂ ‘ਚ ਅਜੇ ਇੰਨਾ ਲੋਕਤੰਤਰ ਨਹੀਂ ਆਇਆ ਕਿ ਉਹ ਕਿਸੇ ਵਿਰੋਧੀ ਸੁਰ ਨੂੰ ਸਹਿਣ ਕਰ ਸਕਣ ਵੱਖਰੀ ਸੋਚ ਵਾਲਾ ਆਗੂ ਏਨਾ ਸਮਰੱਥ ਜਾਂ ਹਕੀਕਤ ਤੋਂ ਜਾਣੂ ਨਹੀਂ ਹੁੰਦਾ ਕਿ ਚੋਣਾਂ ਜਿੱਤਣ ਲਈ ਜੋ ਵਸੀਲੇ ਤੇ ਢੰਗ-ਤਰੀਕੇ ਰਵਾਇਤੀ ਪਾਰਟੀਆਂ ਕੋਲ ਹੁੰਦੇ ਹਨ ਉਸ ਕੋਲ ਨਹੀਂ ਹਨ ਅਜੇ ਪੰਜਾਬ ਦੀ ਸਿਆਸਤ ‘ਚ ਰਵਾਇਤੀ ਪਾਰਟੀਆਂ ਦਾ ਹੀ ਪ੍ਰਭਾਵ ਹੈ ਆਮ ਆਦਮੀ ਪਾਰਟੀ ਚੜ੍ਹਤ ਤੋਂ ਨਿਘਾਰ ਵੱਲ ਜਾ ਰਹੀ ਹੈ ਵਿਧਾਨ ਸਭਾ ਚੋਣਾਂ ‘ਚ ਆਪ ਨੇ ਦੂਜਾ ਸਥਾਨ ਹਾਸਲ ਕੀਤਾ ਸੀ ਜੋ ਹੁਣ ਹਾਸ਼ੀਏ ‘ਤੇ ਆ ਚੁੱਕੀ ਹੈ ਤੀਜੇ ਫਰੰਟ ਦੀ ਕੋਈ ਹੋਂਦ ਨਹੀਂ ਹੁਣ ਲੋਕ ਸਭਾ ਚੋਣਾਂ ‘ਚ ਫਿਰ ਪਹਿਲਾਂ ਵਾਲੀ ਤਸਵੀਰ ਬਣਦੀ ਨਜ਼ਰ ਆ ਰਹੀ ਹੈ ਕਾਂਗਰਸ ਤੇ ਅਕਾਲੀ ਦਲ ਹੀ ਮੁੱਖ ਮੁਕਾਬਲੇ ‘ਚ ਨਜ਼ਰ ਆ ਰਹੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।