ਪ੍ਰੱਗਿਆ ਦਾ ਬਿਆਨ ਬਣਿਆ ਭਾਜਪਾ ਲਈ ਨਮੋਸ਼ੀ

Pragyan, Statement, BJP, Shameless

ਅੱਤਵਾਦ ਖਿਲਾਫ਼ ਸਖ਼ਤ ਵਿਚਾਰਧਾਰਾ ਵਾਲੀ ਭਾਜਪਾ ਨੂੰ ਆਪਣੀ ਨਵੀਂ ਆਗੂ ਪ੍ਰੱਗਿਆ ਦੇ ਬਿਆਨ ਕਾਰਨ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ  ਮਾਲੇਗਾਂਵ ਬੰਬ ਧਮਾਕੇ ‘ਚੋਂ ਬਰੀ ਹੋਈ ਭਾਜਪਾ ਆਗੂ ਪ੍ਰੱਗਿਆ ਸਿੰਘ ਦੇ ਇੱਕ ਵਿਵਾਦਤ ਬਿਆਨ ਨਾਲ ਤਰਥੱਲੀ ਮੱਚ ਗਈ ਪ੍ਰੱਗਿਆ ਨੇ ਮੁੰਬਈ ਹਮਲੇ ਦੇ ਸ਼ਹੀਦ ਅਸ਼ੋਕ ਚੱਕਰ ਨਾਲ ਸਨਮਾਨਿਤ ਪੁਲਿਸ ਅਫ਼ਸਰ ਹੇਮੰਤ ਕਰਕਰੇ ‘ਤੇ ਸਵਾਲ ਉਠਾਏ ਹਨ  ਇਸ ਗੱਲ ਨੂੰ ਸਿਆਸਤ ਦੇ ਨਿਘਾਰ ਦਾ ਸਿਖ਼ਰ ਹੀ ਕਿਹਾ ਜਾ ਸਕਦਾ ਹੈ ਕਿ ਸਿਆਸੀ ਆਗੂ ਵੋਟਾਂ ਲਈ ਸ਼ਹੀਦਾਂ ਦਾ ਅਪਮਾਨ ਕਰਨ ਲੱਗ ਪਏ ਹਨ ਪ੍ਰੱਗਿਆ ਦਾ ਦਾਅਵਾ ਹੈ ਕਿ ਮਾਲੇਗਾਂਵ ਬੰਬ ਧਮਾਕੇ ‘ਚ ਉਸ ਨੂੰ ਬਿਨਾ ਕਸੂਰ  ਹੇਮੰਤ ਨੇ ਫਸਾਇਆ ਸੀ ਤੇ ਹੁਣ ਉਸ (ਪ੍ਰਗਿਆ) ਦੇ ਸਰਾਪ ਨਾਲ ਹੀ  45 ਦਿਨਾਂ ਦੇ ਅੰਦਰ ਹੀ ਹੇਮੰਤ ਮੁੰਬਈ ‘ਚ ਹੋਏ ਅੱਤਵਾਦੀ ਹਮਲੇ ‘ਚ ਮਾਰਿਆ ਗਿਆ  ਜੇਕਰ ਪ੍ਰੱਗਿਆ ਨਿਰਦੋਸ਼ ਸੀ ਤਾਂ ਉਸ ਦਾ ਫੈਸਲਾ ਅਦਾਲਤ ਨੇ ਕਰ ਦਿੱਤਾ ਹੈ ਇਸ ਦੇ ਬਾਵਜ਼ੂਦ ਇਹ ਅਦਾਲਤ ਨੇ ਵੇਖਣਾ ਹੈ ਕਿ ਕਿਸੇ ਮਾਮਲੇ ਦੀ ਜਾਂਚ ਕਰ ਰਿਹਾ ਅਧਿਕਾਰੀ ਗਲਤ ਪਰਚਾ ਦਰਜ ਕਰਨ ਲਈ ਦੋਸ਼ੀ ਵੀ ਸੀ ਜਾਂ ਨਹੀਂ ਪ੍ਰੱਗਿਆ ਦੇ ਚੋਣ ਲੜਨ ‘ਤੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਪਰ ਬਹਾਦਰ ਪੁਲਿਸ ਅਫ਼ਸਰ ਦੇ ਖਿਲਾਫ਼ ਦੀ ਸ਼ਹਾਦਤ ‘ਤੇ ਵਿਵਾਦ ਖੜੇ ਕਰਕੇ ਉਹ ਘਟੀਆ ਰਾਜਨੀਤੀ ਕਰ ਰਹੀ ਹੈ ਦਰਅਸਲ ਨਵੇਂ ਸਿਆਸੀ ਆਗੂ ਜਨਤਾ ਦਾ ਧਿਆਨ ਖਿੱਚਣ ਲਈ ਕੋਈ ਨਾ ਕੋਈ ਸ਼ਗੂਫ਼ਾ ਛੱਡਦੇ ਰਹਿੰਦੇ ਹਨ ਪਰ ਜਿੱਥੋਂ ਤੱਕ ਪ੍ਰੱÎਗਿਆ ਦੇ ਬਿਆਨ ਦਾ ਸਬੰਧ ਹੈ ਇਹ ਦੇਸ਼ ਦੇ ਨਾਜ਼ੁਕ ਮੁੱਦਿਆਂ ਨਾਲ ਖਿਲਵਾੜ ਹੈ ਚੋਣ ਕਮਿਸ਼ਨ ਨੇ ਇਸ ਮਾਮਲੇ ਦਾ ਗੰਭੀਰ ਨੋਟਿਸ ਲਿਆ ਹੈ ਕਾਂਗਰਸ ਨੇ ਇਸ ਨੂੰ ਭਾਜਪਾ ਖਿਲਾਫ਼ ਚੋਣਾਂ ‘ਚ ਮੁੱਦਾ ਬਣਾ ਲਿਆ ਹੈ ਸ਼ਰਮ ਵਾਲੀ ਗੱਲ ਹੈ ਭਾਜਪਾ ਦਾ ਕੋਈ ਵੀ ਸੀਨੀਅਰ ਆਗੂ ਪ੍ਰੱਗਿਆ ਦੇ ਖਿਲਾਫ਼ ਨਹੀਂ ਬੋਲ ਰਿਹਾ ਹਾਲਾਂਕਿ  ਮਹਾਂਰਾਸ਼ਟਰ ਸਮੇਤ ਸਮੁੱਚੇ ਦੇਸ਼ ਨੂੰ ਹੇਮੰਤ ਕਰਕਰੇ ‘ਤੇ ਮਾਣ ਹੈ ਮੁੰਬਈ ਹਮਲਾ ਭਾਰਤ ਦੀ ਆਨ-ਬਾਨ-ਸ਼ਾਨ ‘ਤੇ ਹਮਲਾ ਸੀ ਜਿਸ ਦੇ ਦਿੱਤੇ ਜਖ਼ਮਾਂ ਨੂੰ ਭਾਰਤੀ ਕਦੇ ਵੀ ਭੁਲਾ ਨਹੀਂ ਸਕਣਗੇ ਇਸ ਹਮਲੇ ਨੇ ਦੁਨੀਆ ਨੂੰ ਝੰਜੋੜ ਸੁੱਟਿਆ ਸੀ ਤੇ ਅਮਰੀਕਾ ਸਮੇਤ ਅਣਗਿਣਤ ਮੁਲਕਾਂ ਨੇ ਅੱਤਵਾਦ ਖਿਲਾਫ਼ ਇੱਕਜੁੱਟ ਹੋਣ ਦਾ ਐਲਾਨ ਕੀਤਾ ਸੀ ਪਰ ਇੱਕ ਆਗੂ ਜੋ ਖੁਦ ਆਪਣੇ-ਆਪ ਨੂੰ ਪੀੜਤ ਹੋਣ ਦਾ ਦਾਅਵਾ ਕਰਦੀ ਹੈ, ਪਰ ਉਹ ਆਪਣੇ ਸਰਾਪ ਨੂੰ ਅੱਤਵਾਦੀ ਹਮਲੇ ਨਾਲ ਪੂਰਾ ਹੁੰਦਾ ਦੱਸ ਕੇ ਹਮਲੇ ਨੂੰ ਜਾਇਜ਼ ਕਰਾਰ ਦੇ ਰਹੀ ਹੈ ਭਾਜਪਾ ਨੂੰ ਇਸ ਆਗੂ ਖਿਲਾਫ਼ ਬਿਨਾਂ ਝਿਜਕ ਕਾਰਵਾਈ ਕਰਕੇ ਸ਼ਹੀਦਾਂ ਦਾ ਸਨਮਾਨ?ਕਰਨਾ ਚਾਹੀਦਾ ਹੈ ਕਿਸੇ ਵੀ ਆਗੂ ਨੂੰ ਰਾਜਨੀਤੀ ਲਈ ਦੇਸ਼ ਦੀ ਮਾਣ ਮਰਿਆਦਾ ਦਾਅ ‘ਤੇ ਲਾਉਣ?ਦੀ ਆਗਿਆ ਨਹੀਂ ਦੇਣੀ ਚਾਹੀਦੀ ਪਾਰਟੀਆਂ ਵੋਟਾਂ ਨਾਲੋਂ ਜਿਆਦਾ ਦੇਸ਼ ਹਿੱਤ ਨੂੰ ਪਹਿਲ ਦੇਣ ਪਾਰਟੀਆਂ ਲਈ ਆਗੂ ਦੀ ਯੋਗਤਾ ਸਿਰਫ਼ ਚੋਣ ਜਿੱਤਣਾ ਨਹੀਂ ਹੋਣੀ ਚਾਹੀਦੀ ਸਗੋਂ ਉਹ ਲੋਕਾਂ ਦਾ ਦਿਲ ਵੀ ਜਿੱਤੇ, ਪਰ ਪ੍ਰੱਗਿਆ ਅਜਿਹੀ ਆਗੂ ਸਾਬਤ ਨਹੀਂ ਸਕੀ ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।