ਰੇਲਵੇ ਸ਼ਟੇਸ਼ਨਾਂ ‘ਤੇ ਕੀਤਾ ਸੁਰੱਖਿਆ ‘ਚ ਵਾਧਾ
ਫਿਰੋਜ਼ਪਰ, (ਸਤਪਾਲ ਥਿੰਦ) | ਜੈਸ਼ ਏ ਮੁਹੰਮਦ ਅੱਤਵਾਦੀ ਸੰਗਠਨ ਵੱਲੋਂ ਇਕ ਵਾਰ ਫਿਰ ਡੀਆਰਐਮ ਫਿਰੋਜ਼ਪੁਰ ਮੰਡਲ ਨੂੰ ਇੱਕ ਧਮਕੀ ਭਰਿਆ ਪੱਤਰ ਮਿਲਿਆ ਹੈ, ਜਿਸ ਵਿੱਚ ਅੱਤਵਾਦੀਆਂ ਵੱਲੋਂ ਇਹ ਲਿਖਿਆ ਗਿਆ ਹੈ ਕਿ ‘ਅਸੀਂ ਆਪਣੇ ਜਹਾਦੀਆਂ ਦੀ ਮੌਤ ਦਾ ਬਦਲਾ ਜ਼ਰੂਰ ਲਵਾਂਗੇ ਅਤੇ 13 ਮਈ ਨੂੰ ਫਿਰੋਜ਼ਪੁਰ, ਫਰੀਦਕੋਟ, ਬਰਨਾਲਾ, ਅੰਮ੍ਰਿਤਸਰ ਅਤੇ ਜਲੰਧਰ ਆਦਿ ਸਟੇਸ਼ਨਾਂ ਨੂੰ ਬੰਬ ਨਾਲ ਉਡਾ ਦਿਆਂਗੇ ਤੇ ਬਹੁਤ ਜਲਦ ਰਾਜਸਥਾਨ ਦੇ ਜੈਪੁਰ, ਰਿਵਾੜੀ, ਬੀਕਾਨੇਰ, ਜੋਧਪੁਰ ਅਤੇ ਗੰਗਾਨਗਰ ਦੇ ਰੇਵਲੇ ਸ਼ਟੇਸ਼ਨ, ਮਿਲਟਰੀ ਬੇਸ ਅਤੇ ਬੱਸ ਅੱਡਿਆਂ ਨੂੰ ਉਡਾ ਦਿਆਂਗੇ’ ਇਸ ਤੋਂ ਇਲਾਵਾ 16 ਮਈ ਨੂੰ ਪੰਜਾਬ ਦੇ ਸਵਰਣ ਮੰਦਰ ਦਾ ਨਾਮ ਵੀ ਲਿਖਿਆ ਗਿਆ ਹੈ ਦੱਸ ਦਈਏ ਕਿ ਇਹ ਧਮਕੀ ਭਰਿਆ ਪੱਤਰ ਹਿੰਦੀ ਭਾਸ਼ਾ ਵਿੱਚ ਲਿਖਿਆ ਹੋਇਆ ਅਤੇ ਇਸ ਪੱਤਰ ਵਿੱਚ ਜੈਸ਼ ਏ ਮੁਹੰਮਦ ਅੱਤਵਾਦੀ ਸੰਗਠਨ ਦੇ ਮਸੂਰ ਅਹਿਮਦ ਏਰੀਆ ਕਮਾਂਡਰ ਜੰਮੂ ਕਸ਼ਮੀਰ ਸਿੰਧ ਪਾਕਿਸਤਾਨ ਦਾ ਜ਼ਿਕਰ ਕੀਤਾ ਹੋਇਆ ਹੈ ਦੂਜੇ ਪਾਸੇ ਰੇਲਵੇ ਪੁਲਿਸ ਦੇ ਸਬ ਇੰਸਪੈਕਟਰ ਵੀਰ ਚੰਦ ਨੇ ਦੱਸਿਆ ਕਿ ਰੇਲਵੇ ਸਟੇਸ਼ਨਾਂ ‘ਤੇ ਪਹਿਲਾਂ ਹੀ ਹਰ ਰੋਜ਼ ਚੈਕਿੰਗ ਕੀਤੀ ਜਾ ਰਹੀ ਸੀ ਪਰ ਪੱਤਰ ਮਿਲਣ ਤੋਂ ਬਾਅਦ ਸੁਰੱਖਿਆ ‘ਚ ਹੋਰ ਵਾਧਾ ਕਰ ਦਿੱਤਾ ਗਿਆ ਹੈ ਰੇਲਵੇ ਪੁਲਿਸ ਵੱਲੋਂ ਰੇਲ ਗੱਡੀਆਂ ਤੋਂ ਇਲਾਵਾ ਆਉਣ ਜਾਣ ਵਾਲੇ ਯਾਤਰੀਆਂ ਦੀ ਤਲਾਸ਼ੀ ਲਈ ਜਾ ਰਹੀ ਹੈ
ਦੱਸ ਦਈਏ ਇਸ ਤੋਂ ਪਹਿਲਾਂ ਵੀ ਡੀਆਰਐਮ ਫਿਰੋਜ਼ਪੁਰ ਮੰਡਲ ਨੂੰ ਅੱਤਵਾਦੀ ਸਗੰਠਨਾਂ ਦੇ ਸਟੇਸ਼ਨ ਨੂੰ ਉਡਾਉਣ ਦੇ ਧਮਕੀ ਪੱਤਰ ਆ ਚੁੱਕੇ ਹਨ ਪਰ ਇਹਨਾਂ ਪੱਤਰਾਂ ਨੂੰ ਭੇਜਣ ਵਾਲਿਆਂ ਦਾ ਅਜੇ ਤੱਕ ਕੁਝ ਪਤਾ ਨਹੀਂ ਚੱਲ ਸਕਿਆ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।