ਸੀਬੀਆਈ ਨੇ ਕੀਤਾ ਸੀ ਵਿਰੋਧ
ਨਵੀਂ ਦਿੱਲੀ, ਏਜੰਸੀ
ਸੁਪਰੀਮ ਕੋਰਟ ਨੇ ਚਾਰਾ ਘਪਲੇ ‘ਚ ਰਾਂਚੀ ਦੀ ਜੇਲ੍ਹ ‘ਚ ਬੰਦ ਲਾਲੂ ਯਾਦਵ ਦੀ ਜ਼ਮਾਨਤ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ ਹੁਣ ਲਾਲੂ ਯਾਦਵ ਨੂੰ ਲੋਕ ਸਭਾ ਚੋਣਾਂ ਦੌਰਾਨ ਜੇਲ੍ਹ ‘ਚ ਰਹੀ ਰਹਿਣਾ ਪਵੇਗਾ ਮੰਗਲਵਾਰ ਨੂੰ ਇਸ ਮਾਮਲੇ ‘ਤੇ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਫੈਸਲਾ ਸੁਰੱਖਿਅਤ ਰੱਖ ਲਿਆ ਸੀ ।
ਚਾਰਾ ਘਪਲੇ ਮਾਮਲੇ ‘ਚ ਦੋਸ਼ੀ ਕਰਾਰ ਦਿੱਤੇ ਗਏ ਆਰਜੇਡੀ ਸੁਪਰੀਮੋ ਲਾਲੂ ਯਾਦਵ ਦੀ ਜ਼ਮਾਨਤ ਅਰਜ਼ੀ ਦਾ ਸੀਬੀਆਈ ਨੇ ਵਿਰੋਧ ਕਰਦਿਆਂ ਕਿਹਾ ਸੀ ਕਿ ਉਨ੍ਹਾਂ ਸੀਐਮ ਰਹਿੰਦੇ ਹੋਏ ਆਪਣੇ ਅਹੁਦੇ ਦੀ ਕਾਫ਼ੀ ਜ਼ਿਆਦਾ ਦੁਰਵਰਤੋਂ ਕੀਤੀ ਸੀ ਉਨ੍ਹਾਂ ਇਸ ਮੌਕੇ ਜ਼ਮਾਨਤ ਦੀ ਮੰਗ ਇਸ ਲਈ ਕੀਤੀ ਹੈ ਤਾਂ ਕਿ ਆਪਣੇ ਸਿਆਸੀ ਗਤੀਵਿਧੀਆਂ ਨੂੰ ਅੱਗੇ ਵਧਾ ਸਕਣ ਲਾਲੂ ਯਾਦਵ ਨੇ ਮੈਡੀਕਲ ਗਰਾਊਂਡ ‘ਤੇ ਜ਼ਮਾਨਤ ਦੀ ਮੰਗ ਕੀਤੀ ਹੈ ਲਾਲੂ ਪ੍ਰਸਾਦ ਵੱਲੋਂ ਸੀਨੀਅਰ ਵਕੀਲ ਕਪਿਲ ਸਿੱਬਲ ਪੇਸ਼ ਹੋਏ ਸਨ ਸਿੱਬਲ ਨੇ ਦਲੀਲ ਦਿੱਤੀ ਸੀ ਕਿ ਲਾਲੂ ਯਾਦਵ ਨੂੰ ਤਿੰਨ ਕੇਸਾਂ ‘ਚ ਇੱਕ ਹੀ ਸਬੂਤ ਦੇ ਅਧਾਰ ‘ਤੇ ਸਜ਼ਾ ਦਿੱਤੀ ਗਈ ਹੈ 22 ਮਹੀਨਿਆਂ ਤੋਂ ਉਨ੍ਹਾਂ ਦੇ ਮੁਵਕਿੱਲ ਜੇਲ੍ਹ ‘ਚ ਬੰਦ ਹਨ ਕੋਈ ਸ਼ਖਸ ਇੱਕ ਹੀ ਅਪਰਾਧ ਲਈ ਤਿੰਨ ਵਾਰ ਕਿਵੇਂ ਸਜ਼ਾ ਪਾ ਸਕਦਾ ਹੈ ਪਰ ਸੁਪਰੀਮ ਕੋਰਟ ਨੇ ਰਾਹਤ ਨਹੀਂ ਦਿੱਤੀ ਤੇ ਚੀਫ਼ ਜਸਟਿਸ ਰੰਜਨ ਗੋਗੋਈ ਦੀ ਬੈਂਚ ਨੇ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।