ਮਰਾਠਵਾੜਾ ਖੇਤਰ ਦੀਆਂ ਦੋ ਲੋਕ ਸਭਾ ਸੀਟਾਂ ‘ਤੇ 43 ਉਮੀਦਵਾਰ ਨਿੱਤਰੇ
ਔਰੰਗਾਬਾਦ, ਏਜੰਸੀ। ਮਰਾਠਵਾੜਾ ਖੇਤਰ ‘ਚ ਔਰੰਗਾਬਾਦ ਅਤੇ ਜਾਲਨਾ ਲੋਕ ਸਭਾ ਸੀਟਾਂ ਲਈ ਚੋਣ ‘ਚ 43 ਉਮੀਦਵਾਰ ਆਪਣੀ ਕਿਸਮਤ ਅਜਮਾ ਰਹੇ ਹਨ। ਲੋਕ ਸਭਾ ਚੋਣਾਂ ਦੇ ਤੀਜੇ ਗੇੜ ‘ਚ ਇਹਨਾਂ ਦੋ ਸੀਟਾਂ ‘ਤੇ 23 ਅਪਰੈਲ ਨੂੰ ਚੋਣਾਂ ਹੋਣਗੀਆਂ। ਔਰੰਗਾਬਾਦ ਸੀਟ ‘ਤੇ 23 ਉਮੀਦਵਾਰ ਚੋਣ ਮੈਦਾਨ ‘ਚ ਹਨ ਜਦੋਂ ਕਿ ਜਾਲਨਾ ਸੀਟ ਲਈ 20 ਉਮੀਦਵਾਰ ਚੋਣ ਲੜ ਰਹੇ ਹਨ। ਮਹਾਰਾਸ਼ਟਰ ‘ਚ ਮਰਾਠਵਾੜਾ ਖੇਤਰ ਦੀਆਂ ਦੋ ਸੀਟਾਂ ਲਈ ਚੋਣ ਲੜ ਰਹੇ ਮੁੱਖ ਆਗੂਆਂ ‘ਚ ਪ੍ਰਦੇਸ਼ ਭਾਜਪਾ ਪ੍ਰਧਾਨ ਰਾਵ ਸਾਹਿਬ ਦਾਨਵੇ ਅਤੇ ਮਹਾਰਾਸ਼ਟਰ ਪ੍ਰਦੇਸ਼ ਕਾਂਗਰਸ ਸੇਵਾਦਲ ਪ੍ਰਧਾਨ ਵਿਲਾਸ ਔਤਾੜੇ (ਦੋਵੇਂ ਜਾਲਨਾ) ਅਤੇ ਮੌਜ਼ੂਦਾ ਸ਼ਿਵਸੈਨਾ ਸਾਂਸਦ ਚੰਦਰਕਾਂਤ ਖੈਰੇ, ਸਵਾਭੀਮਾਨ ਪੱਖ ਦੇ ਸੁਭਾਸ਼ ਪਾਟਿਲ, ਮਹਾਰਾਸ਼ਟਰ ਵਿਧਾਨ ਪ੍ਰੀਸ਼ਦ ਮੈਂਬਰ ਸੁਭਾਸ਼ ਜਾਂਬਦ, ਮੌਜੂਦਾ ਹਰਸ਼ਵਰਧਨ ਜਾਧਵ ਅਤੇ ਏਆਈਐਮਆਈਐਮ ਦੇ ਇਮਤਿਆਜ ਜਲੀਲ (ਸਾਰੇ ਔਰੰਗਾਬਾਦ) ਸ਼ਾਮਲ ਹਨ।
ਇਸ ਤੋਂ ਪਹਿਲਾਂ 2014 ਦੀਆਂ ਲੋਕ ਸਭਾ ਚੋਣਾਂ ‘ਚ ਔਰੰਗਾਬਾਦ ਲੋਕ ਸਭਾ ਸੀਟ ਤੋਂ ਸ਼ਿਵਸੈਨਾ ਦੇ ਚੰਦਰਕਾਂਤ ਭਾਓਰਾਵ ਖੈਰੇ ਅਤੇ ਜਾਲਨਾ ਸੀਟ ਤੋਂ ਭਾਜਪਾ ਦੇ ਦਾਨਵੇ ਰਾਵ ਸਾਹਿਬ ਦਾਦਾਰਾਵ ਨੇ ਜਿੱਤ ਹਾਸਲ ਕੀਤੀ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।