ਬ੍ਰਿਟਿਸ਼ ਕੋਲੰਬੀਆ ਦੇ ਸਾਬਕਾ ਤੇ ਪਹਿਲੇ ਪੰਜਾਬੀ ਮੁੱਖ ਮੰਤਰੀ ਨੇ ਵਿਖਾਇਆ ਵਤਨ ਦਾ ਮੋਹ
ਪ੍ਰਿੰਸੀਪਲ ਡਾ: ਧਰਮ ਸਿੰਘ ਸੰਧੂ ਨੇ ਦੱਸਿਆ ਕਾਲਜ ਦੇ 100 ਸਾਲਾ ਇਤਿਹਾਸ ਤੇ ਮਾਣਯੋਗ ਪ੍ਰਾਪਤੀਆਂ ਦਾ ਲੇਖਾ-ਜੋਖਾ
ਰਾਮ ਗੋਪਾਲ ਰਾਏਕੋਟੀ, ਲੁਧਿਆਣਾ
ਵਤਨ ਵਿੱਚ ਵਿਕਾਸ ਦੇ ਮੌਕੇ ਵਧਣ ਤਾਂ ਕੋਈ ਕਿਉਂ ਪਰਦੇਸੀ ਹੋਵੇ? ਰੁਜ਼ਗਾਰ ਦੀ ਗਾਰੰਟੀ ਨਾ ਹੋਣ ਕਾਰਨ ਆਪਣੀ ਜਨਮ ਭੂਮੀ ਛੱਡਣੀ ਪੈਂਦੀ ਹੈ ਪੰਜਾਬ ਨਾਲ ਮੋਹ ਅਤੇ ਵਿਦੇਸ਼ ਜਾਣ ਦੀ ਚੀਸ ਅੱਜ ਬੜੇ ਸਹਿਜ ਹੀ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੰਲੋਬੀਆ ਦੇ ਸਾਬਕਾ ਪ੍ਰੀਮੀਅਰ ਮੁੱਖ ਮੰਤਰੀ ਉੱਜਲ ਦੁਸਾਂਝ ਨੇ ਮੂੰਹੋਂ ਨਿਕਲੇ ਸ੍ਰੀ ਦਸਾਂਝ ਅੱਜ ਸਤੀਸ਼ ਧਵਨ ਗੌਰਮਿੰਟ ਕਾਲਿਜ ਲੁਧਿਆਣਾ ਦੇ ਸ਼ਤਾਬਦੀ ਸਮਾਰੋਹਾਂ ਨੂੰ ਸਮਰਪਿਤ ਸਮਾਗਮ ਮੌਕੇ ਸੰਬੋਧਨ ਕਰ ਰਹੇ ਸਨ ਇਸ ਸਮਾਗਮ ਚ ਉੱਜਲ ਦੋਸਾਂਝ ਬਾਰੇ ਡਗਲਸ ਪੀ ਵੈਲਬੈਂਕਸ ਦੀ ਲਿਖੀ ਤੇ ਕੇ ਐੱਲ ਗਰਗ ਦੀ ਅਨੁਵਾਦ ਕੀਤੀ ਜੀਵਨੀ ਪੁਸਤਕ ਵੀ ਪ੍ਰੋ: ਰਵਿੰਦਰ ਭੱਠਲ ਪ੍ਰਧਾਨ ਪੰਜਾਬੀ ਸਾਹਿੱਤ ਅਕੈਡਮੀ ਲੁਧਿਆਣਾ, ਡਾ: ਦੀਪਕ ਮਨਮੋਹਨ ਸਿੰਘ ਸਾਬਕਾ ਡਾਇਰੈਕਟਰ ਵਰਲਡ ਪੰਜਾਬੀ ਸੈਂਟਰ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਲੋਕ ਵਿਰਾਸਤ ਅਕੈਡਮੀ ਦੇ ਚੇਅਰਮੈਨ ਪ੍ਰੋ: ਗੁਰਭਜਨ ਗਿੱਲ, ਕਾਲਜ ਦੇ ਪ੍ਰਿੰਸੀਪਲ ਡਾ:, ਧਰਮ ਸਿੰਘ ਸੰਧੂ, ਕੈਨੇਡਾ ਵੱਸਦੇ ਨਾਵਲਕਾਰ ਜਰਨੈਲ ਸਿੰਘ ਸੇਖਾ, ਕੇ ਐੱਲ ਗਰਗ, ਸਤੀਸ਼ ਗੁਲਾਟੀ, ਪ੍ਰੋ: ਅਸ਼ਵਨੀ ਭੱਲਾ ਤੇ ਉੱਜਲ ਦੋਸਾਂਝ ਦੀ ਜੀਵਨ ਸਾਥਣ ਰਾਮਿੰਦਰ ਕੌਰ ਦੋਸਾਂਝ ਨੇ ਰਿਲੀਜ਼ ਕੀਤਾ ਇਸ ਪੁਸਤਕ ਨੂੰ ਚੇਤਨਾ ਪ੍ਰਕਾਸ਼ਨ ਲੁਧਿਆਣਾ ਨੇ ਪ੍ਰਕਾਸ਼ਿਤ ਕੀਤਾ ਹੈ
ਕਾਲਜ ਪ੍ਰਿੰਸੀਪਲ ਡਾ: ਧਰਮ ਸਿੰਘ ਸੰਧੂ ਨੇ ਕਾਲਿਜ ਦੇ 100 ਸਾਲਾ ਇਤਿਹਾਸ ਤੇ ਮਾਣਯੋਗ ਪ੍ਰਾਪਤੀਆਂ ਦਾ ਲੇਖਾ ਜੋਖਾ ਦੱਸਿਆ ਪੁਸਤਕ ਬਾਰੇ ਨਾਵਲਕਾਰ ਜਰਨੈਲ ਸਿੰਘ ਸੇਖਾ, ਸ਼੍ਰੀ ਕੇ ਐੱਲ ਗਰਗ, ਡਾ: ਜਗਵਿੰਦਰ ਜੋਧਾ ਤੇ ਸਤੀਸ਼ ਗੁਲਾਟੀ ਨੇ ਵਿਸ਼ਾਲ ਜਾਣਕਾਰੀ ਦਿੱਤੀ ਮੰਚ ਸੰਚਾਲਨ ਡਾ: ਅਸ਼ਵਨੀ ਭੱਲਾ ਨੇ ਕੀਤਾ ਇਸ ਮੌਕੇ ਬੋਲਦਿਆਂ ਵਿਸ਼ੇਸ਼ ਮਹਿਮਾਨ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਭਾਰਤ ਵਿੱਚ ਸਿੱਖਿਆ ਤੰਤਰ ਦੀ ਦੋਅਮਲੀ ਨੀਤੀ ਸਾਜ਼ਿਸ਼ਕਾਰੀ ਸੋਚ ਦਾ ਨਤੀਜਾ ਹੈ ਤਾਂ ਜੋ ਗਰੀਬ ਲੋਕਾਂ ਨੂੰ ਉਹ ਸਿੱਖਿਆ ਨਾ ਮਿਲ ਸਕੇ ਪੰਜਾਬੀ ਸਾਹਿੱਤ ਅਕਾਡਮੀ ਦੇ ਪ੍ਰਧਾਨ ਪ੍ਰੋ: ਰਵਿੰਦਰ ਭੱਠਲ ਨੇ ਪ੍ਰਧਾਨਗੀ ਭਾਸ਼ਨ ਦਿੰਦਿਆਂ ਕਿਹਾ ਕਿ ਉੱਜਲ ਦੋਸਾਂਝ ਦੇ ਦੇਸ਼ ਬਦੇਸ਼ ਦੇ ਤਜ਼ਰਬੇ ਨੌਜਵਾਨ ਬੱਚਿਆਂ ਲਈ ਮੁੱਲਵਾਨ ਹਨ
ਪ੍ਰੋ: ਭੱਠਲ ਨੇ ਗੌਰਮਿੰਟ ਕਾਲਿਜ ਨੂੰ 100 ਸਾਲ ਲੰਮਾ ਸਫ਼ ਸੰਪੂਰਨ ਕਰਨ ਤੇ ਮੁਬਾਰਕਬਾਦ ਦਿੱਤੀ ਮੁੱਖ ਮਹਿਮਾਨ ਵਜੋਂ ਬੋਲਦਿਆਂ ਡਾ: ਦੀਪਕ ਮਨਮੋਹਨ ਸਿੰਘ ਨੇ ਕਿਹਾ ਕਿ ਸਿਰੜ ਸਿਆਣਪ ਤੇ ਸਿਦਕਦਿਲੀ ਦਾ ਨਾਮ ਉੱਜਲ ਦੋਸਾਂਝ ਹੈ ਉਨਾਂ ਕਿਹਾ ਕਿ ਆਪਣੀ ਜੀਵਨ ਸਾਥਣ ਰਾਮਿੰਦਰ ਨਾਲ ਸਮਤੋਲਵਾਂ ਸਫ਼ਰ ਕਰਦਿਆਂ ਬਦੇਸ਼ੀ ਧਰਤੀ ਤੇ ਗੂੜੀਆਂ ਪੈੜਾਂ ਕੀਤੀਆਂ ਹਨ ਇਸ ਮੌਕੇ ਕਾਲਿਜ ਵੱਲੋਂ ਦੋਸਾਂਝ ਦੰਪਤੀ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਉੱਘੇ ਲੇਖਕ ਡਾ: ਗੁਰਇਕਬਾਲ ਸਿੰਘ,ਹਰਬੰਸ ਮਾਲਵਾ, ਅਮਰਜੀਤ ਸ਼ੇਰਪੁਰੀ, ਬਲਕੌਰ ਸਿੰਘ ਗਿੱਲ, ਡਾ: ਸੰਦੀਪ ਕੌਰ ਸੇਖੋਂ,ਸੁਮਿਤ ਗੁਲਾਟੀ, ਅੰਜੂ ਗੁਲਾਟੀ , ਡਾ: ਹਰਬੰਸ ਸਿੰਘ, ਡਾ: ਮੁਕੇਸ਼ ਅਰੋੜਾ, ਡਾ: ਸੁਮੀਤ ਬਰਾੜ ਰੰਧਾਵਾ, ਪ੍ਰੋ: ਹਰਜਾਪ ਕੌਰ, ਡਾ: ਪਰਮਜੀਤ ਸਿੰਘ ਗਰੇਵਾਲ, ਡਾ: ਭਾਗਵੰਤੀ ਤੇ ਡਾ: ਅਮਨਦੀਪ ਬਾਜਵਾ ਸਮੇਤ ਅਨੇਕਾਂ ਸਿਰਕੱਢ ਵਿਅਕਤੀ ਹਾਜ਼ਰ ਸਨ
50 ਸਾਲ ਹੋ ਗਏ ਕੈਨੇਡਾ ‘ਚ ਕਦੇ ਰਿਸ਼ਵਤ ਨਹੀਂ ਦਿੱਤੀ
ਉੱਜਲ ਦੋਸਾਂਝ ਦੀ ਜੀਵਨ ਸਾਥਣ ਸਰਦਾਰਨੀ ਰਾਮਿੰਦਰ ਕੌਰ ਦੋਸਾਂਝ ਨੇ ਕਿਹਾ ਕਿ ਅਗਲੇ ਸਾਲ ਮੈਨੂੰ ਕੈਨੇਡਾ ਵੱਸਦਿਆਂ ਪੰਜਾਹ ਸਾਲ ਹੋ ਜਾਣਗੇ ਪਰ ਇਨ੍ਹਾਂ ਪੰਜਾਹ ਸਾਲਾਂ ਵਿੱਚ ਇੱਕ ਵੀ ਕੰਮ ਲਈ ਨਾ ਕਦੇ ਕਿਸੇ ਮਹਿਕਮੇ ਨੂੰ ਰਿਸ਼ਵਤ ਦੇਣੀ ਪਈ ਹੈ ਤੇ ਨਾ ਹੀ ਸਿਫ਼ਾਰਿਸ਼ ਕਰਵਾਉਣੀ ਪਈ ਹੈ ਇਹ ਤਦ ਹੀ ਸੰਭਵ ਹੁੰਦਾ ਹੈ ਜੇਕਰ ਹਰ ਨਾਗਰਿਕ ਆਪਣੇ ਆਗੂ ਨੂੰ ਨਿੱਕੇ ਕੰਮਾਂ ਲਈ ਨਾ ਵਰਤੇ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।