ਕਾਂਗਰਸ ਵਾਅਦਾ ਨਿਭਾਏਗੀ, ਅਸੀਂ ਜੋ ਕਹਾਂਗੇ, ਉਸ ਨੂੰ ਪੂਰਾ ਕਰਾਂਗੇ
ਬੰਗਲੌਰ, ਏਜੰਸੀ
ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਕਪਿਲ ਸਿੱਬਲ ਨੇ ਕਿਹਾ ਹੈ ਕਿ ਪਿਛਲੇ ਪੰਜ ਸਾਲਾਂ ‘ਚ ਮੋਦੀ ਸਰਕਾਰ ਦੀਆਂ ਨੀਤੀਆਂ ਕਰਨ ਦੇਸ਼ ਦਾ ਆਰਥਿਕ ਢਾਂਚਾ ਪੂਰੀ ਤਰ੍ਹਾਂ ਗੜਬੜਾ ਗਿਆ ਹੈ ਸਿੱਬਲ ਨੇ ਅੱਜ ਇੱਥੇ ਲੋਕ ਸਭਾ ਚੋਣਾਂ ਲਈ ਕਾਂਗਰਸ ਦਾ ਚੋਣ ਮੈਨੀਫੈਸਟੋ ਜਾਰੀ ਕਰਨ ਤੋਂ ਬਾਅਦ ਇੱਕ ਕਾਨਫਰੰਸ ‘ਚ ਕਿਹਾ ਕਿ ਬੀਤੇ ਪੰਜ ਸਾਲਾਂ ‘ਚ ਮੱਧਮ, ਲਘੂ ਅਤੇ ਸੂਖਮ ਉਦਯੋਗ (ਐਮਐਸਐਮਈ) ਨੂੰ ਕਾਫੀ ਨੁਕਸਾਨ ਝੱਲਣਾ ਪਿਆ ਹੈ ਅਤੇ ਇਹ ਸੰਕਟ ਦੀ ਸਥਿਤੀ ‘ਚ ਪਹੁੰਚ ਗਿਆ ਹੈ ਸਾਰੇ ਸੈਕਟਰਾਂ ਦੀ ਸਾਖ ਦੀ ਸਥਿਤੀ ‘ਚ ਇੱਕ ਨਵੀਂ ਗਿਰਾਵਟ ਆਈ ਹੈ ਤੇ ਸਮਾਜਿਕ ਨਿਆਂ ਸਮਾਜਿਕ ਅਨਿਆਂ ਦਾ ਰੂਪ ਲੈ ਚੁੱਕਾ ਹੈ ਉਨ੍ਹਾਂ ਨੇ ਆਰਥਿਕ ਖੁਸ਼ਹਾਲੀ ਤੇ ਸਮਾਜਿਕ ਸਸ਼ਕਤੀਕਰਨ ਨੂੰ ਦੇਸ਼ ਦੇ ਥੰਮ੍ਹ ਦੱਸਦਿਆਂ ਕਿਹਾ ਕਿ ਪਿਛਲੇ ਪੰਜ ਸਾਲਾਂ ‘ਚ ਐਮਐਸਐਮਈ ਸੈਕਟਰ ‘ਚ ਸੰਕਟ ਦੇ ਨਾਲ ਹੀ ਦਲਿਤਾਂ ਦੀ ਮਾੱਬ ਲੀਚਿੰਗ ਅਤੇ 36 ਹਜ਼ਾਰ ਤੋਂ ਜ਼ਿਆਦਾ ਕਿਸਾਨਾਂ ਦੀ ਖੁਦਕੁਸ਼ੀ ਦੀਆਂ ਘਟਨਾਵਾਂ ਵਧੀਆਂ ਹਨ ਅਤੇ 1 ਕਰੋੜ 10 ਲੱਖ ਰੁਜ਼ਗਾਰ ਸਮਾਪਤ ਹੋ ਗਏ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ‘ਅੱਛੇ ਦਿਨਾਂ’ ਬਾਰੇ ਬੋਲਣਾ ਹੀ ਛੱਡ ਦਿੱਤਾ ਹੈ, ਕਿਉਂਕਿ ਉਹ ਜਾਣਦੇ ਹਨ ਕਿ ਹੁਣ ਇਸ ‘ਤੇ ਕਹਿਣ ਨਾਲ ਕੁਝ ਨਹੀਂ ਹੋਣਾ ਹੈ ਉਨ੍ਹਾਂ ਕਿਹਾ ਕਿ ਨਾਗਰਿਕਾਂ ਦੇ ਖਾਤੇ ‘ਚ 15 ਲੱਖ ਰੁਪਏ ਜਮ੍ਹਾ ਕੀਤੇ ਜਾਣ ਦੀ ਗੱਲ ਸਭ ਤੋਂ ਵੱਡਾ ਝੂਠ ਸਾਬਤ ਹੋਈ ਹੈ ਇਸ ਲਈ ਕਾਂਗਰਸ ਨੇ ਲੋਕ ਸਭਾ ਚੋਣਾਂ ਲਈ ‘ਕਾਂਗਰਸ ਵਾਅਦਾ ਨਿਭਾਏਗੀ, ਅਸੀਂ ਜੋ ਕਹਾਂਗੇ, ਉਸ ਨੂੰ ਪੂਰਾ ਕਰਾਂਗੇ’ ਸਿਰਲੇਖ ਨਾਲ ਚੋਣ ਮੈਨੀਫੈਸਟੋ ਜਾਰੀ ਕੀਤਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।