ਗੁਰੂਹਰਸਹਾਏ, ਵਿਜੈ ਹਾਂਡਾ
ਫਿਰੋਜ਼ਪੁਰ –ਫਾਜ਼ਿਲਕਾ ਮੁੱਖ ਮਾਰਗ ‘ਤੇ ਸਥਿਤ ਟੋਲ ਪਲਾਜ਼ਾ ਦੇ ਕਰਿੰਦਿਆਂ ਨੇ ਗੁੰਡਾਗਰਦੀ ਕਰਦੇ ਇੱਕ ਮਾਨਤਾ ਪ੍ਰਾਪਤ ਪੱਤਰਕਾਰ ਨੂੰ ਆਪਣਾ ਸ਼ਿਕਾਰ ਬਣਾਉਂਦੇ ਹੋਏ ਜਿੱਥੇ ਉਸ ਨਾਲ ਜੰਮ ਕੇ ਗੁੰਡਾਗਰਦੀ ਕੀਤੀ, ਉਥੇ ਹੀ ਉਸਦੀ ਕਾਰ, ਜਿਸ ਵਿਚ ਉਸਦੇ ਪਰਿਵਾਰਕ ਮੈਂਬਰ ਸਵਾਰ ਸਨ, ਦੇ ਸ਼ੀਸ਼ੇ ਭੰਨ ਦਿੱਤੇ ਗਏ ਅਤੇ ਪੰਜਾਬ ਸਰਕਾਰ ਦੇ ਲੋਕ ਸੰਪਰਕ ਵਿਭਾਗ ਵੱਲੋਂ ਜਾਰੀ ਕੀਤਾ ਗਿਆ ਪੀਲਾ ਕਾਰਡ ਵੀ ਗੁੰਡਾਗਰਦੀ ਦੇ ਜ਼ੋਰ ‘ਤੇ ਵਾਪਸ ਨਹੀਂ ਕੀਤਾ ਗਿਆ ਇਸ ਸਬੰਧੀ ਟੋਲ ਪਲਾਜ਼ਾ ਵਾਲਿਆਂ ਦੀ ਗੁੰਡਾਗਰਦੀ ਤੋਂ ਪੀੜਤ ਪੱਤਰਕਾਰ ਮਨੋਜ ਮੋਂਗਾ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਸਮੇਤ ਆਪਣੀ ਕਾਰ ‘ਤੇ ਫਾਜਿਲਕਾ ਤੋਂ ਵਾਪਸ ਗੂਰੁਹਰਸਹਾਏ ਪਰਤ ਰਿਹਾ ਸੀ ਤਾਂ ਪਿੰਡ ਥੇਹ ਕਲੰਦਰ ਕੋਲ ਬਣੇ ਟੋਲ ਪਲਾਜ਼ਾ ਤੋਂ ਲੰਘਣ ਲਈ ਉਸ ਨੇ ਟੋਲ ਕਰਿੰਦਿਆਂ ਨੂੰ ਪੀਲਾ ਕਾਰਡ ਦਿਖਾਇਆ ਅਤੇ ਪੱਤਰਕਾਰਾਂ ਨੂੰ ਪੰਜਾਬ ਸਰਕਾਰ ਵੱਲੋਂ ਟੋਲ ਟੈਕਸ ਮਾਫ ਕੀਤੇ ਜਾਣ ਦੀ ਗੱਲ ਕੀਤੀ ਮਨੋਜ ਮੋਂਗਾ ਨੇ ਦੱਸਿਆ ਕਿ ਉਕਤ ਕਰਮਚਾਰੀ ਨੇ ਪੀਲੇ ਕਾਰਡ ਦੀ ਮਿਆਦ ਖਤਮ ਹੋਣ ਦੀ ਗੱਲ ਕਹਿਣ ‘ਤੇ ਉਨ੍ਹਾਂ ਤੁਰੰਤ ਲੋਕ ਸੰਪਰਕ ਵਿਭਾਗ ਦੇ ਦਫਤਰ ਗੱਲ ਕਰਵਾਕੇ ਪੀਲੇ ਕਾਰਡ ਸਰਕਾਰ ਵੱਲੋਂ ਦੋ ਮਹੀਨਿਆਂ ਬਾਅਦ ਰੀਵਿਊ ਹੋਣ ਦੀ ਗੱਲ ਸਮਝਾਈ ਅਤੇ ਇਸੇ ਸਬੰਧੀ ਸਰਕਾਰ ਦੇ ਲੋਕ ਸੰਪਰਕ ਵਿਭਾਗ ਵੱਲੋਂ ਜਾਰੀ ਇੱਕ ਪੱਤਰ ਵੀ ਦਿਖਾਇਆ ਪਰ ਉਹਨਾਂ ਉਸਦੀ ਕੋਈ ਵੀ ਗੱਲ ਨਹੀਂ ਸੁਣੀ ਅਤੇ ਟੋਲ ਅਧਿਕਾਰੀ ਨੇ ਕਰਿੰਦਿਆਂ ਨੂੰ ‘ਇਸ ਨੂੰ ਪੱਤਰਕਾਰੀ ਦਾ ਮਜ਼ਾ ਸਿਖਾਓ’ ਕਹਿ ਕੇ ਗੱਡੀ ਦਾ ਸ਼ੀਸ਼ਾ ਤੋੜਨ ਦਾ ਆਦੇਸ਼ ਦੇ ਦਿੱਤਾ ਇਸ ਤੋਂ ਬਾਅਦ ਕਰਿੰਦੇ ਨੇ ਬੇਸਬਾਲ ਮਾਰ ਕੇ ਕਾਰ ਦਾ ਫਰੰਟ ਸ਼ੀਸ਼ਾ ਤੋੜ ਦਿੱਤਾ ਅਤੇ ਪੱਤਰਕਾਰ ਨਾਲ ਦੁਰਵਿਵਹਾਰ ਵੀ ਕੀਤਾ ਮਨੋਜ ਮੋਂਗਾ ਨੇ ਕਿਹਾ ਕਿ ਇਸ ਪੂਰੀ ਘਟਨਾ ਦੀ ਜਾਣਕਾਰੀ ਐਸ ਐਸ ਪੀ ਫਾਜ਼ਿਲਕਾ ਨੂੰ ਦੇ ਦਿੱਤੀ ਗਈ ਹੈ ਅਤੇ ਇਸ ਮਾਮਲੇ ਦੀ ਕਾਰਵਾਈ ਕਰਨ ਲਈ ਸਬੰਧਿਤ ਡੀ ਐਸ ਪੀ ਨੂੰ ਕਿਹਾ ਗਿਆ ਹੈ ਇਸ ਘਟਨਾ ਤੋਂ ਬਾਅਦ ਗੂਰੁਹਰਸਹਾਏ ਦੇ ਪੱਤਰਕਾਰਾਂ ਵੱਲੋਂ ਇੱਕ ਵਿਸ਼ੇਸ਼ ਮੀਟਿੰਗ ਬੁਲਾਈ ਗਈ, ਜਿਸ ਵਿੱਚ ਉਕਤ ਟੋਲ ਪਲਾਜ਼ਾ ਦੇ ਅਧਿਕਾਰੀ ਅਤੇ ਕਰਿੰਦਿਆਂ ‘ਤੇ ਮਾਮਲਾ ਦਰਜ ਕਰਦੇ ਹੋਏ ਗ੍ਰਿਫਤਾਰੀ ਦੀ ਮੰਗ ਕੀਤੀ ਗਈ ਪੱਤਰਕਾਰਾਂ ਨੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜਲਦ ਇਨ੍ਹਾਂ ‘ਤੇ ਕਾਰਵਾਈ ਨਾ ਕਰਨ ‘ਤੇ ਬਿਨਾ ਕਿਸੇ ਦੇਰੀ ਟੋਲ ਪਲਾਜ਼ਾ ਨੂੰ ਜਾਮ ਕੀਤਾ ਜਾਵੇਗਾ, ਜਿਸਦੀ ਜਿੰਮੇਵਾਰੀ ਪੁਲਿਸ ਪ੍ਰਸ਼ਾਸਨ ਫਾਜ਼ਿਲਕਾ ਦੀ ਹੋਵੇਗੀ।
ਇਸ ਸਬੰਧੀ ਡੀ ਐਸ ਪੀ ਨਰਿੰਦਰ ਕੁਮਾਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਮਾਮਲੇ ਦੀ ਕਾਰਵਾਈ ਲਈ ਐਸ ਐਚ ਓ ਥਾਣਾ ਸਦਰ ਫਾਜਿਲਕਾ ਦੀ ਡਿਊਟੀ ਲਾਈ ਗਈ ਹੈ ਐਸ ਐਚ ਓ ਸੰਜੀਵ ਸੇਤੀਆ ਨਾਲ ਸੰਪਰਕ ਕਰਨ ‘ਤੇ ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੰਚ ਪੀੜਤ ਪੱਤਰਕਾਰ ਦੇ ਬਿਆਨਾਂ ਦੇ ਅਧਾਰ ‘ਤੇ ਕਾਰਵਾਈ ਕੀਤੀ ਜਾਵੇਗੀ ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।