ਲਖਨਉ | ਆਉਣ ਵਾਲੀਆਂ ਲੋਕ ਸਭਾ ਚੋਣਾਂ ਲਈ ਸਿਆਸੀ ਪਾਰਟੀਆਂ ਪ੍ਰਚਾਰ ਲਈ ਤਾਬਤੋੜ ਰੈਲੀਆਂ ਕਰ ਰਹੀਆਂ ਹਨ। ਅੱਜ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਚੋਣ ਪ੍ਰਚਾਰ ਲਈ ਉੱਤਰ ਪ੍ਰਦੇਸ਼ ਦੇ ਬਿਜਨੌਰ ਜ਼ਿਲੇ ‘ਚ ਪਹੁੰਚੇ। ਇੱਥੇ ਅਮਿਤ ਸ਼ਾਹ ਨੇ ਸੰਕਲਪ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ 2 ਸੀਟਾਂ ‘ਤੇ ਉਮੀਦਵਾਰੀ ਨੂੰ ਲੈ ਕੇ ਨਿਸ਼ਾਨਾ ਵਿੰਨ੍ਹਿਆ ਹੈ। ਉਨ੍ਹਾਂ ਨੇ ਕਿਹਾ ਕਿ ਅਮੇਠੀ ‘ਚ ਹਾਰ ਦੇ ਡਰ ਕਾਰਨ ਰਾਹੁਲ ਗਾਂਧੀ ਹੁਣ ਕੇਰਲ ਭੱਜ ਗਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਕਾਂਗਰਸ ਨੇ ਪੂਰੀ ਦੁਨੀਆ ‘ਚ ਵਿਸ਼ਵ ਭਾਈਚਾਰੇ ਦੀ ਭਾਵਨਾ ਵਧਾਉਣ ਲਈ ਵਾਲੇ ਹਿੰਦੂ ਸਮੁਦਾਇ ਨੂੰ ਅੱਤਵਾਦ ਨਾਲ ਜੋੜ ਕੇ ਬਦਨਾਮ ਕਰਨ ਦਾ ਕੰਮ ਕੀਤਾ ਹੈ। ਕੀ ਹਿੰਦੂ ਕਦੀ ਅੱਤਵਾਦੀ ਹੋ ਸਕਦਾ? ਅਮਿਤ ਸ਼ਾਹ ਨੇ ਕਿਹਾ ਕਿ ਸ਼ਾਇਦ ਰਾਹੁਲ ਗਾਂਧੀ ਨੂੰ ਨਹੀਂ ਪਤਾ, ”ਅਸੀਂ ਤਾਂ ਕੀੜੀਆਂ ਨੂੰ ਆਟਾ ਖੁਵਾਉਣ ਵਾਲੇ ਲੋਕ ਹਾਂ, ਲੋਕਾਂ ਨੂੰ ਕਿਵੇ ਮਾਰਾਂਗੇ। ”ਅਮਿਤ ਸ਼ਾਹ ਨੇ ਕਿਹਾ ਕਿ ਪਿਛਲੇ ਦਿਨਾ ਪੰਚਕੂਲਾ ਦੀ ਇੱਕ ਅਦਾਲਤ ਨੇ 2007 ‘ਚ ਸਮਝੌਤਾ ਐਕਸਪ੍ਰੈਸ ਬਲਾਸਟ ਦਾ ਫੈਸਲਾ ਸੁਣਾਇਆ ਹੈ। ਉਸ ਸਮੇਂ ਕਾਂਗਰਸ ਸਰਕਾਰ ਨੇ ਕਿਹਾ ਸੀ ਕਿ ਸਮਝੌਤਾ ਐਕਸਪ੍ਰੈੱਸ ਬਲਾਸਟ ਹਿੰਦੂ ਅੱਤਵਾਦ ਦਾ ਨਮੂਨਾ ਹੈ। ਦੱਸ ਦੇਈਏ ਕਿ ਬਿਜਨੌਰ ਲੋਕ ਸਭਾ ਸੀਟ ‘ਤੇ ਪਹਿਲੇ ਪੜਾਅ ‘ਚ 11 ਅਪ੍ਰੈਲ ਨੂੰ ਵੋਟਿੰਗ ਹੋਣੀ ਹੈ। ਨਗੀਨਾ ਸੁਰੱਖਿਅਤ ਲੋਕ ਸਭਾ ਖੇਤਰ ‘ਚ ਵੋਟਾਂ ਦੂਜੇ ਪੜਾਅ ‘ਚ ਹੋਣੀ ਹੈ, ਜੋ ਕਿ 18 ਅਪ੍ਰੈਲ ਨੂੰ ਹੋਣਗੀਆਂ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।