ਹੈਦਰਾਬਾਦ | ਆਈਪੀਅੇੱਲ ਦਾ ਆਪਣਾ ਓਪਨਿੰਗ ਮੈਚ ਸਖਤ ਟੱਕਰ ਦੇ ਬਾਵਜ਼ੂਦ ਗੁਆਉਣ ਵਾਲੀ ਸਨਰਾਈਜਰਜ ਹੈਦਰਾਬਾਦ ਦੀ ਟੀਮ ਇੱਥੇ ਰਾਜੀਵ ਗਾਂਧੀ ਕੌਮਾਂਤਰੀ ਸਟੇਡੀਅਮ ‘ਚ ਰਾਜਸਥਾਨ ਰਾਇਲਸ ਖਿਲਾਫ ਆਪਣੀ ਗੁਆਚੀ ਲੈਅ ਵਾਪਸ ਹਾਸਲ ਕਰਨ ਉੱਤਰੇਗਾ ਹੈਦਰਾਬਾਦ ਨੇ ਆਪਣਾ ਪਹਿਲਾ ਮੈਚ ਕੋਲਕਾਤਾ ਤੋਂ ਛੇ ਵਿਕਟਾਂ ਨਾਲ ਗੁਆਇਆ ਸੀ, ਹਾਲਾਂਕਿ ਹਾਰ ਦੇ ਬਾਵਜ਼ੂਦ ਮੈਚ ‘ਚ ਹੈਦਰਾਬਾਦ ਦਾ ਪ੍ਰਦਰਸ਼ਨ ਸੰਤੋਸ਼ਜਨਕ ਰਿਹਾ ਸੀ ਤੇ ਉਸ ਨੇ ਤਿੰਨ ਵਿਕਟਾਂ ‘ਤੇ 181 ਦੋੜਾਂ ਦਾ ਵੱਡਾ ਸਕੋਰ ਖੜ੍ਹਾ ਕੀਤਾ ਸੀ ਪਰ ਆਪਣੀ ਮਜ਼ਬੂਤ ਗੇਂਦਬਾਜ਼ੀ ਲਈ ਪ੍ਰਸਿੱਧ ਹੈਦਰਾਬਾਦ ਦਾ ਪ੍ਰਦਰਸ਼ਨ ਇਸ ਵਾਰ ਗੇਂਦਬਾਜ਼ੀ ‘ਚ ਖਾਸ ਨਹੀਂ ਰਿਹਾ ਤੇ ਉਸ ਦੇ ਗੇਂਦਬਾਜ਼ ਵੱਡੇ ਸਕੋਰ ਦਾ ਵੀ ਬਚਾਅ ਨਹੀਂ ਕਰ ਸਕੇ ਦੋਵੇਂ ਹੀ ਟੀਮਾਂ ਆਪਣੇ ਆਪਣੇ ਓਪਨਿੰਗ ਮੈਚ ਹਾਰਨ ਤੋਂ ਬਾਅਦ ਪਟੜੀ ‘ਤੇ ਪਰਤਨਾ ਚਾਹੁੰਦੀਆਂ ਹਨ ਰਾਜਸਥਾਨ ਨੇ ਪਿਛਲਾ ਮੈਚ ਕਿੰਗਸ ਇਲੈਵਨ ਪੰਜਾਬ ਤੌਂ ਕਰੀਬੀ 14 ਦੌੜਾਂ ਨਾਲ ਗੁਆਇਆ ਸੀ ਜਿਸ ‘ਚ ਟੀਮ ਨੂੰ ਜੋਸ ਬਟਲਰ ਦੇ ਮਾਨਕਡਿਡ ਰਨ ਆਊਟ ਦਾ ਖਾਮਿਆਜ਼ਾ ਭੁਗਤਨਾ ਪਿਆ ਸੀ ਰਾਜਸਥਾਨ ਦੇ ਹੇਠਲੇ ਕ੍ਰਮ ਨੇ ਵੀ ਮੈਚ ‘ਚ ਨਿਰਾਸ਼ ਕੀਤਾ ਜੋ ਆਖਰੀ ਓਵਰਾਂ ‘ਚ ਜ਼ਰੂਰੀ ਦੌੜਾਂ ਨਹੀਂ ਬਣਾ ਸਕੇ ਹੈਦਰਾਬਾਦ ਤੇ ਰਾਜਸਥਾਨ ਲਈ ਮੈਚ ‘ਚ ਆਪਣੀ ਗਲਤੀਆਂ ਸੁਧਾਰਨ ਦਾ ਮੌਕਾ ਵੀ ਰਹੇਗਾ ਹਾਲਾਂਕਿ ਮੇਜ਼ਬਾਨ ਟੀਮ ਦੀ ਸਥਿਤੀ ਜ਼ਿਆਦਾ ਬਿਹਤਰ ਵਿਖਾਈ ਦੇ ਰਹੀ ਹੈ ਜਿਸ ਕੋਲ ਘਰੇਲੂ ਹਾਲਾਤਾਂ ਨਾਲ ਮਜ਼ਬੂਤ ਬੱਲੇਬਾਜ਼ੀ ਤੇ ਗੇਂਦਬਾਜ਼ੀ ਕ੍ਰਮ ਹੈ ਘਰੇਲੂ ਟੀਮ ਜਿੱਥੇ ਗੇਂਦਬਾਜ਼ੀ ‘ਚ ਸੁਧਾਰ ਕਰਨਾ ਚਾਹੇਗੀ ਦੂਜੇ ਪਾਸੇ ਰਾਜਸਥਾਨ ਆਪਣੀ ਬੱਲੇਬਾਜ਼ੀ ‘ਚ ਸੁਧਾਰ ‘ਤੇ ਧਿਆਨ ਦੇਵੇਗੀ ਬਟਲਰ ਤੇ ਕਪਤਾਨ ਅਜਿੰਕਿਆ ਰਹਾਨੇ ‘ਤੇ ਟੀਮ ਦੌੜਾਂ ਬਣਾਉਣ ਦੇ ਲਿਹਾਜ਼ ਨਾਲ ਜ਼ਿਆਦਾ ਨਿਰਭਰ ਦਿਸਦੀ ਹੈ ਜਦੋਂਕਿ ਟੀਮ ਦੇ ਹੇਠਲੇ ਕ੍ਰਮ ਤੋਂ ਵੀ ਯੋਗਦਾਨ ਵੀ ਉਮੀਦ ਹੈ ਟੀਮ ਲਈ ਬੱਲੇਬਾਜ਼ੀ ਤੇ ਗੇਂਦਬਾਜ਼ੀ ‘ਚ ਪੂਰੀ ਤਰ੍ਹਾਂ ਸੰਤੁਲਨ ਬਿਠਾਉਣਾ ਹੋਵੇਗਾ ਹੈਦਰਾਬਾਦ ਦੀ ਟੀਮ ਕਪਤਾਨ ਕੇਨ ਵਿਲੀਅਮਸਨ ਦੀ ਵਾਪਸੀ ਦੀ ਵੀ ਉਮੀਦ ਕਰ ਰਹੀ ਹੈ ਜੋ ਸੱਟ ਕਾਰਨ ਪਹਿਲੇ ਮੈਚ ‘ਚ ਨਹੀਂ ਖੇਡੇ ਸਨ ਇਸ ਮੈਚ ‘ਚ ਭੁਵਨੇਸ਼ਵਰ ਨੇ ਕਪਤਾਨੀ ਸੰਭਾਲੀ ਸੀ ਪਰ ਊਹ ਗੇਂਦਬਾਜ਼ੀ ‘ਚ ਕਾਫੀ ਮਹਿੰਗੇ ਸਾਬਤ ਹੋਏ ਸਨ ਟੀਮ ਆਸ਼ਾ ਕਰੇਗੀ ਕਿ ਵਿਲੀਅਮਸਨ ਪਹਿਲੇ ਘਰੇਲੂ ਮੈਚ ‘ਚ ਫਿੱਟ ਹੋ ਕੇ ਪਰਤਨ ਤੇ ਟੀਮ ਨੂੰ ਜੇਤੂ ਰਸਤੇ ‘ਤੇ ਲੈ ਆਉਣ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।