ਸਾਡੇ ਨਾਲ ਸ਼ਾਮਲ

Follow us

29.3 C
Chandigarh
Thursday, February 26, 2026
More
    Home Breaking News ਬੰਗਲਾਦੇਸ਼ &#82...

    ਬੰਗਲਾਦੇਸ਼ ‘ਚ ਸੜਕ ਹਾਦਸੇ ‘ਚ ਅੱਠ ਦੀ ਮੌਤ

    Bus, Accident

    ਬੱਸ ਤੇ ਮਿੰਨੀ ਬੱਸ ‘ਚ ਹੋਈ ਆਹਮੋ ਸਾਹਮਣੇ ਟੱਕਰ

    ਢਾਕਾ, ਏਜੰਸੀ। ਬੰਗਲਾਦੇਸ਼ ਦੇ ਚੱਟੋਗ੍ਰਾਮ ਜ਼ਿਲ੍ਹੇ ‘ਚ ਵੀਰਵਾਰ ਨੂੰ ਬੱਸ ਤੇ ਮਿੰਨੀ ਬੱਸ ਵਿਚਕਾਰ ਆਹਮੋ ਸਾਹਮਣੇ ਹੋਈ ਜ਼ੋਰਦਾਰ ਟੱਕਰ ‘ਚ ਅੱਠ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਹੋਰ 25 ਜ਼ਖਮੀ ਹੋ ਗਏ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਯਾਤਰੀ ਬੱਸ ਅਤੇ ਮਿੰਨੀ ਬੱਸ ਦਰਮਿਆਨ ਆਹਮੋ ਸਾਹਮਣੇ ਹੋਈ ਟੱਕਰ ‘ਚ ਅੱਠ ਵਿਅਕਤੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਉਹਨਾ ਕਿਹਾ ਕਿ ਇਸ ਹਾਦਸੇ ‘ਚ ਮਿੰਨੀ ਬੱਸ ‘ਚ ਸਵਾਰ ਯਾਤਰੀਆਂ ਦੀ ਮੌਤ ਹੋਈ ਹੈ। ਸਥਾਨਕ ਮੀਡੀਆ ਨੂੰ ਮ੍ਰਿਤਕਾਂ ਦੀ ਗਿਣਤੀ ਵਧਣ ਦਾ ਖਦਸਾ ਹੈ। ਪੁਲਿਸ ਅਧਿਕਾਰੀਆਂ ਅਨੁਸਾਰ ਜ਼ਖਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here