ਪੀਐਮ ਮੋਦੀ ਬੋਲੇ : ਇਹ ਨਵਾਂ ਭਾਰਤ ਹੈ, ਅੱਤਵਾਦੀਆਂ ਨੂੰ ਉਸੀ ਭਾਸ਼ਾ ‘ਚ ਜਵਾਬ ਦਿਆਂਗੇ
ਨਵੀਂ ਦਿੱਲੀ | ਇੰਡੀਅਨ ਓਵਰਸੀਜ ਕਾਂਗਰਸ ਦੇ ਮੁਖੀ ਸੈਮ ਪਿਤਰੋਦਾ ਨੇ ਨਿਊਜ਼ ਏਜੰਸੀ ਨੂੰ ਦਿੱਤੀ ਇੱਕ ਇੰਟਰਵਿਊ ‘ਚ ਕਿਹਾ ਕਿ ਜੇਕਰ ਤੁਸੀਂ (ਸਰਕਾਰ) ਕਹਿੰਦੇ ਹੋ ਕਿ 300 ਲੋਕ ਮਾਰੇ ਗਏ ਤਾਂ ਇਸ ਸਬੰਧੀ ਸਬੂਤ ਦਿਓ ਇਹ ਸਿਰਫ਼ ਮੈਂ ਨਹੀਂ ਸਗੋਂ ਪੂਰਾ ਦੇਸ਼ ਜਾਣਨਾ ਚਾਹੁੰਦਾ ਹੈ ਮੈਂ ਨਿਊਯਾਰਕ ਟਾਈਮਜ਼ ਸਮੇਤ ਕਈ ਅਖਬਾਰਾਂ ‘ਚ ਰਿਪੋਰਟਾਂ ਪੜ੍ਹੀਆਂ ਕਿ ਭਾਰਤ ਦੇ ਹਮਲੇ ‘ਚ ਕੋਈ ਨਹੀਂ ਮਾਰਿਆ ਗਿਆ ਮੈਂ ਜਾਣਨਾ ਚਾਹੁੰਦਾ ਹਾਂ ਕਿ ਵਾਕਿਆਈ ਕੇਈ ਹਮਲਾ ਹੋਇਆ ਸੀ? ਕੀ ਸਹੀ ‘ਚ 300 ਲੋਕ ਮਾਰੇ ਗਏ? ਇੱਕ ਨਾਗਰਿਕ ਹੋਣ ਦੇ ਨਾਤੇ ਮੈਨੂੰ ਇਹ ਜਾਣਨ ਦਾ ਹੱਕ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਕਿਸਤਾਨ ਦੇ ਬਾਲਾਕੋਟ ‘ਭਾਰਤੀ ਹਵਾਈ ਫੌਜ ਦੀ ਕਾਰਵਾਈ ‘ਤੇ ਕਾਂਗਰਸ ਦੇ ਸਵਾਲ ਚੁੱਕਣ ਨੂੰ ਸ਼ਰਮਨਾਕ ਦੱਸਦਿਆਂ ਸ਼ੁੱਕਰਵਾਰ ਨੂੰ ਕਿਹਾ ਕਿ ਵਿਰੋਧੀ ਪਾਰਟੀ ਨੇ ਪਾਕਿਸਤਾਨ ਦਾ ‘ਕੌਮੀ ਦਿਵਸ’ ਸਮਾਰੋਹ ਮਨਾਉਣਾ ਸ਼ੁਰੂ ਕਰ ਦਿੱਤਾ ਹੈ ਮੋਦੀ ਨੇ ਓਵਰਸੀਜ ਕਾਂਗਰਸ ਦੇ ਮੁਖੀ ਸੈਮ ਪਿਤਰੋਦਾ ਵੱਲੋਂ 26 ਫਰਵਰੀ ਨੂੰ ਭਾਰਤੀ ਹਵਾਈ ਫੌਜ ਦੀ ਕਾਰਵਾਈ ‘ਤੇ ਸਵਾਲ ਚੁੱਕਣ ‘ਤੇ ਟਵੀਟ ਕਰਕੇ ਕਿਹਾ, ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਸਭ ਤੋਂ ਭਰੋਸੇਮੰਦ ਸਲਾਹਕਾਰ ਤੇ ਮਾਰਗਦਰਸ਼ਕ ਨੇ ਭਾਰਤੀ ਹਥਿਆਰਬੰਦ ਫੌਜ ਨੂੰ ਨੀਵਾਂ ਦਿਖਾ ਕੇ ਪਾਕਿਸਤਾਨ ਦਾ ਕੌਮੀ ਦਿਵਸ ਮਨਾਉਣਾ ਸ਼ੁਰੂ ਕਰ ਦਿੱਤਾ ਹੈ ਸ਼ਰਮਨਾਕ! ਪ੍ਰਧਾਨ ਮੰਤਰੀ ਨੇ ਹੈਸ਼ਟੈਗ ‘ਜਨਤਾ ਮਾਫ਼ ਨਹੀਂ ਕਰੇਗੀ’ ਦੇ ਨਾਲ ਟਵੀਟ ਕੀਤਾ
‘ਕਾਂਗਰਸ ਦੇ ਸ਼ਾਹੀ ਘਰਾਣੇ ਦੇ ਵਫਾਦਾਰ ਮੁਸਾਹਿਬ ਨੇ ਸਵੀਕਾਰ ਕੀਤਾ ਕਿ ਦੇਸ਼ ਨੂੰ ਪਹਿਲਾਂ ਤੋਂ ਪਤਾ ਹੈ ਕਿ ਕਾਂਗਰਸ ਅੱਤਵਾਦ ਦੇ ਖਿਲਾਫ਼ ਕਾਰਵਾਈ ਨਹੀਂ ਕਰਨਾ ਚਾਹੁੰਦੀ ਸੀ ਇਹ ਨਵਾਂ ਭਾਰਤ ਹੈ, ਅਸੀਂ ਅੱਤਵਾਦੀਆਂ ਨੂੰ ਉਸੇ ਭਾਸ਼ਾ ‘ਚ ਜਵਾਬ ਦਿਆਂਗੇ ਜੋ ਉਨ੍ਹਾਂ ਨੂੰ ਸਮਝ ਆਉਂਦੀ ਹੈ ਤੇ ਵਿਆਜ਼ ਦੇ ਨਾਲ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।