ਰੀਐਕਟਰ ਪੈਮਾਨੇ ‘ਤੇ ਮਾਪੀ ਗਈ 4 ਦੀ ਤੀਬਰਤਾ
ਸੀਕਰ, ਸੱਚ ਕਹੂੰ ਨਿਊਜ਼। ਰਾਜਸਥਾਨ ਦੇ ਸੀਕਰ, ਅਲਵਰ, ਭਰਤਪੁਰ ਅਤੇ ਆਸਪਾਸ ਦੇ ਸ਼ਹਿਰਾਂ ‘ਚ ਅੱਜ ਲਗਭਗ ਸਵਾ ਪੰਜ ਵਜੇ ਸੱਤ ਸੈਕਿੰਡ ਤੱਕ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਕਾਰਨ ਲੋਕ ਘਰਾਂ ‘ਚੋਂ ਬਾਹਰ ਆ ਗਏ ਅਤੇ ਦਹਿਸ਼ਤ ਦਾ ਮਾਹੌਲ ਛਾ ਗਿਆ। ਜਾਣਕਾਰੀ ਅਨੁਸਾਰ ਭੂਚਾਲ ਦੀ ਤੀਬਰਤਾ ਰੀਐਕਟਰ ਪੈਮਾਨੇ ‘ਤੇ 4 ਮਾਪੀ ਗਈ ਹੈ, ਭੂਚਾਲ ਦਾ ਮੁੱਖ ਕੇਂਦਰ ਪਾਕਿਸਤਾਨ ‘ਚ ਸਿਬੀ ਤੋਂ 46 ਕਿਲੋਮੀਟਰ ਦੂਰ ਸੀ। ਫਿਲਹਾਲ ਜਾਨ ਮਾਨ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਭੂਚਾਲ ਦਾ ਅਸਰ ਭਾਰਤ ਅਤੇ ਪਾਕਿਸਤਾਨ ਤੋਂ ਇਲਾਵਾ ਇਰਾਨ ਅਤੇ ਅਫਗਾਨਿਸਤਾਨ ਤੱਕ ਰਿਹਾ।
PUNJABI NEWS ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ FACEBOOK ਅਤੇ TWITTER ‘ਤੇ ਫਾਲੋ ਕਰੋ