ਅਬੋਹਰ/ਸ੍ਰੀਗੰਗਾਨਗਰ | ਅਬੋਹਰ ਇਲਾਕੇ ਤੋਂ ਭਰੇ ਗੌਵੰਸ਼ ਦੇ ਟਰੱਕ ‘ਚ ਸ੍ਰੀ ਗੰਗਾਨਗਰ ‘ਚ ਹਨੂਮਾਨਗੜ੍ਹ ਰੋਡ ‘ਤੇ ਸ਼ਨਿੱਚਰਵਾਰ ਸਵੇਰੇ ਅੱਗ ਲੱਗ ਗਈ ਇਸ ਦੌਰਾਨ ਕਰੀਬ ਅੱਧਾ ਦਰਜਨ ਗੌਵੰਸ਼ ਦੀ ਮੌਤ ਹੋ ਗਈ, ਜਦੋਂ ਕਿ ਅਨੇਕਾਂ ਸਾਨ੍ਹ ਜ਼ਖ਼ਮੀ ਹੋ ਗਏ, ਜਿਨ੍ਹਾਂ ‘ਚ 3-4 ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਇਹ ਹਾਦਸਾ ਅੱਜ ਸਵੇਰੇ ਉਸ ਸਮੇਂ ਹੋਇਆ, ਜਦੋਂ ਇਸ ਟਰੱਕ ਦਾ ਪਿੱਛਾ ਕਰ ਰਹੀ ਪੁਲਿਸ ਤੇ ਗਊ ਸੇਵਕਾਂ ਤੋਂ ਟਰੱਕ ਡਰਾਈਵਰ ਅਚਾਨਕ ਘਬਰਾ ਗਿਆ, ਜਿਸ ਨਾਲ ਟਰੱਕ ਬੇਕਾਬੂ ਹੋ ਗਿਆ ਬੇਕਾਬੂ ਟਰੱਕ ਜਿਵੇਂ ਹੀ ਡਿਵਾਇਡਰ ‘ਤੇ ਚੜ੍ਹਿਆ ਤਾਂ ਡੀਜਲ ਦਾ ਟੈਂਕ ਫਟਣ ਨਾਲ ਅੱਗ ਲੱਗ ਗਈ ਮਿਲੀ ਜਾਣਕਾਰੀ ਅਨੁਸਾਰ ਟਰੱਕ ਨੰਬਰ ਪੀਬੀ 13 – ਬੀਬੀ 3040 ਪੰਜਾਬ ਦੇ ਅਬੋਹਰ ਦੇ ਇਲਾਕੇ ਤੋਂ ਗੌਵੰਸ਼ ਭਰਕੇ ਤੜਕੇ ਜਿਵੇਂ ਹੀ ਰਾਜਸਥਾਨ ਵੱਲ ਰਵਾਨਾ ਹੋਇਆ ਤਾਂ ਉੱਥੋਂ ਟਰੱਕ ਦੇ ਪਿੱਛੇ ਕੁੱਝ ਗਊ ਭਗਤ ਲੱਗ ਗਏ, ਉਨ੍ਹਾਂ ਨੇ ਇਸਦੀ ਸੂਚਨਾ ਅਬੋਹਰ ਸਦਰ ਪੁਲਿਸ ਦੇ ਇਲਾਵਾ ਸੀਤੋ ਗੁੰਨੋ ਪੁਲਿਸ ਚੌਂਕੀ ਨੂੰ ਵੀ ਦਿੱਤੀ ਪੁਲਿਸ ਨੇ ਨਾਕਾਬੰਦੀ ਵੀ ਕੀਤੀ ਪਰ ਪੰਜਾਬ ਸੀਮਾ ਪੁਲਿਸ ਦੀ ਇਸ ਨਾਕਾਬੰਦੀ ਨੂੰ ਤੋੜਦੇ ਹੋਏ ਇਹ ਟਰੱਕ ਰਾਜਸਥਾਨ ਦੀ ਸੀਮਾ ‘ਚ ਪਰਵੇਸ਼ ਕਰ ਗਿਆ ਜਿਵੇਂ ਹੀ ਇਹ ਟਰੱਕ ਹਨੂਮਾਨਗੜ੍ਹ ਰੋਡ ‘ਤੇ ਹੁੰਦਾ ਹੋਇਆ ਅੰਧਵਿਦਿਆਲਏ ਦੇ ਸਾਹਮਣੇ ਅੱਪੜਿਆ ਤਾਂ ਪਿੱਛੋਂ ਆ ਰਹੀ ਪੁਲਿਸ ਨਾਲ ਘਬਰਾਏ ਟਰੱਕ ਚਾਲਕ ਨੇ ਟਰੱਕ ਤੋਂ ਕਾਬੂ ਖੋਹ ਦਿੱਤਾ ਤੇ ਬੇਕਾਬੂ ਟਰੱਕ ਡਿਵਾਇਡਰ ‘ਤੇ ਚੜ੍ਹ ਗਿਆ ਟਰੱਕ ਦਾ ਪਿੱਛਾ ਕਰਦੇ ਹੋਏ ਪੁਲਿਸ ਤੇ ਗਊ ਭਗਤ ਵੀ ਮੌਕੇ ‘ਤੇ ਪਹੁੰਚ ਗਏ, ਜਿਨ੍ਹਾਂ ਨੇ ਟਰੱਕ ਵਿੱਚ ਸਵਾਰ ਇੱਕ ਵਿਅਕਤੀ ਨੂੰ ਕਾਬੂ ਕਰ ਲਿਆ ਸੂਚਨਾ ਮਿਲਦੇ ਹੀ ਸਦਰ ਪੁਲਿਸ ਅਤੇ ਫਾਇਰ ਬ੍ਰਿਗੇਡ ਦੀ ਗੱਡੀ ਮੌਕੇ ‘ਤੇ ਪਹੁੰਚੀ ਤੇ ਫਾਇਰ ਬ੍ਰਿਗੇਡ ਵਿਭਾਗ ਨੇ ਅੱਗ ‘ਤੇ ਕਾਬੂ ਪਾਇਆ ਗੌਵੰਸ਼ ਟਰੱਕ ਦਾ ਪਿੱਛੇ ਵਾਲਾ ਗੇਟ ਖੋਲਦੇ ਤੱਦ ਤੱਕ ਦਮ ਘੁਟਣ ਨਾਲ ਕਰੀਬ ਅੱਧਾ ਦਰਜਨ ਢੱਠਿਆਂ ਦੀ ਮੌਤ ਹੋ ਗਈ ਸੀ ਤੇ ਇਸ ਅਗਜਨੀ ਵਿੱਚ ਕਈ ਢੱਠੇ ਜਖ਼ਮੀ ਹੋ ਗਏ ਫੜ੍ਹੇ ਗਏ ਵਿਅਕਤੀ ਨੇ ਆਪਣੇ ਆਪ ਨੂੰ ਉੱਤਰ ਪ੍ਰਦੇਸ਼ ਤੋਂ ਆਪਣਾ ਨਾਂਅ ਰਈਸ ਤੇ ਸਾਥੀ ਦਾ ਹਾਫਿਜ ਦੱਸਿਆ ਹੈ ਲੋਕਾਂ ਨੇ ਜਿੱਥੇ ਤਸਕਰਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਨ ਦੀ ਮੰਗ ਕੀਤੀ, ਉੱਥੇ ਹੀ ਤਸਕਰੀ ਲਈ ਵਰਤੋਂ ਵਿੱਚ ਕੀਤੇ ਗਏ ਟਰੱਕ ਨੂੰ ਵੇਚਕੇ ਮਿਲਣ ਵਾਲੀ ਰਾਸ਼ੀ ਨੂੰ ਗਊਸ਼ਾਲਾ ‘ਚ ਦਾਨ ਕਰਨ ਦੀ ਗੱਲ ਕਹੀ
PUNJABI NEWS ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ FACEBOOK ਅਤੇ TWITTER ‘ਤੇ ਫਾਲੋ ਕਰੋ