ਪੈਟਰੋਲ ਡੀਜ਼ਲ ਕੀਮਤਾਂ ‘ਚ ਪੰਜ ਪੈਸੇ ਦੀ ਕਮੀ

ਦਿੱਲੀ ‘ਚ ਪੈਟਰੋਲ ਹੁਣ 72.41 ਰੁਪਏ ਪ੍ਰਤੀ ਲੀਟਰ

ਨਵੀਂ ਦਿੱਲੀ, ਏਜੰਸੀ। ਰਾਸ਼ਟਰੀ ਰਾਜਧਾਨੀ ਦਿੱਲੀ ਸਮੇਤ ਦੇਸ਼ ਭਰ ‘ਚ ਮੰਗਲਵਾਰ ਨੂੰ ਤੇਲ ਕੀਮਤਾਂ ‘ਚ ਪੰਜ ਪੈਸੇ ਦੀ ਗਿਰਾਵਟ ਦਰਜ ਕੀਤੀ ਗਈ। ਦਿੱਲੀ ‘ਚ ਪੈਟਰੋਲ ਦੀ ਕੀਮਤ ‘ਚ ਅੱਜ ਪੰਜ ਪੈਸੇ ਦੀ ਗਿਰਾਵਟ ਦੇ ਨਾਲ ਹੁਣ ਇਹ 72.41 ਰੁਪਏ ਪ੍ਰਤੀ ਲੀਟਰ ਹੋ ਗਈ ਜਦੋਂ ਕਿ ਡੀਜ਼ਲ ‘ਚ ਵੀ ਇੰਨੀ ਹੀ ਕਮੀ ਦੇ ਨਾਲ ਇÂ 67.37 ਰੁਪਏ ‘ਤੇ ਪਹੁੰਚ ਗਿਆ। ਇਸ ਤੋਂ ਪਹਿਲਾਂ ਸੋਮਵਾਰ ਨੂੰ ਦਿੱਲੀ ‘ਚ ਪੈਟਰੋਲ ਦੀ ਕੀਮਤ 72.46 ਸੀ ਜਦੋਂ ਕਿ ਡੀਜ਼ਲ 67.44 ਰੁਪਏ ‘ਚ ਵੇਚਿਆ ਜਾ ਰਿਹਾ ਸੀ। ਮੰਗਲਵਾਰ ਨੂੰ ਮੁੰਬਈ ‘ਚ ਵੀ ਪੰਜ ਪੈਸੇ ਦੀ ਕਮੀ ਦੇ ਨਾਲ ਪੈਟਰੋਲ ਦੀ ਕੀਮਤ 78.04 ਰੁਪਏ ਹੋ ਗਈ ਜਦੋਂ ਕਿ ਡੀਜ਼ਲ ਦੀ ਕੀਮਤ ਸੱਤ ਪੈਸੇ ਦੀ ਕਮੀ ਦੇ ਨਾਲ 70.58 ਰੁਪਏ ਤੱਕ ਪਹੁੰਚ ਗਈ।

ਭਾਰਤੀ ਤੇਲ ਨਿਗਮ ਦੀ ਵੈਬਸਾਈਟ ਮੁਤਾਬਕ ਕੋਲਕਾਤਾ ‘ਚ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਲੜੀਵਾਰ 74.49 ਰੁਪਏ ਅਤੇ 69.16 ਰੁਪਏ ਹੋ ਗਈ ਹੈ ਜਦੋਂ ਕਿ ਚੇਨੱਈ ‘ਚ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਲੜੀਵਾਰ 75.20 ਅਤੇ 71.20 ਰੁਪਏ ਪ੍ਰਤੀ ਲੀਟਰ ਹੈ। ਨੋਇਡਾ ‘ਚ ਪੈਟਰੋਲ ਦੀ ਕੀਮਤ 72.42 ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 66.45 ਰੁਪਏ ਹੈ। ਗੁਰੂਗ੍ਰਾਮ ‘ਚ ਪੈਟਰੋਲ ਦੀ ਕੀਮਤ 66.35 ਪ੍ਰਤੀ ਲੀਟਰ ਤੇ ਡੀਜ਼ਲ ਦੀ ਕੀਮਤ 66.35 ਰੁਪਏ ਪ੍ਰਤੀ ਲੀਟਰ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।