ਰਾਫੇਲ ਮਾਮਲੇ ‘ਚ ‘ਚੌਂਕੀਦਾਰ’ ਨੂੰ ਬਚਾ ਰਹੀ ਹੈ ਸਰਕਾਰ: ਰਾਹੁਲ

Rahul

ਰਾਫੇਲ ਸੌਦੇ ‘ਚ ਪ੍ਰਧਾਨਮੰਤਰੀ ਦੇ ਸਿੱਧੇ ਤੌਰ ‘ਤੇ ਸ਼ਾਮਲ ਹੋਣ ਦਾ ਆਰੋਪ ਲਗਾਇਆ

ਨਵੀਂ ਦਿੱਲੀ, ਏਜੰਸੀ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਰਾਫੇਲ ਸੌਦੇ ‘ਚ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਸਿੱਧੇ ਤੌਰ ‘ਤੇ ਸ਼ਾਮਲ ਹੋਣ ਦਾ ਆਰੋਪ ਲਗਾਇਆ ਹੈ ਅਤੇ ਕਿਹਾ ਕਿ ਇਸ ਘੋਟਾਲੇ ‘ਚ ਸਰਕਾਰ ਉਹਨਾਂ ਨੂੰ ਬਚਾ ਰਹੀ ਹੈ। ਇਸ ਲਈ ਪੂਰੇ ਮਾਮਲੇ ਦੀ ਅਪਰਾਧਿਕ ਜਾਂਚ ਹੋਣੀ ਚਾਹੀਦੀ ਹੈ। ਸ੍ਰੀ ਗਾਂਧੀ ਨੇ ਵੀਰਵਾਰ ਨੂੰ ਇੱਥੇ ਕਾਂਗਰਸ ਦੇ ਮੁੱਖ ਦਫ਼ਤਰ ‘ਚ ਹੋਈ ਵਿਸ਼ੇਸ਼ ਪ੍ਰੈਸ ਕਾਨਫਰੰਸ ‘ਚ ਕਿਹਾ ਕਿ ਰਾਫੇਲ ‘ਚ ਵੱਡਾ ਘਪਲਾ ਹੋਇਆ ਹੈ ਅਤੇ ਸ੍ਰੀ ਮੋਦੀ ਨੇ ਰੱਖਿਆ ਸੌਦੇ ਨਾਲ ਜੁੜੀਆਂ ਸਾਰੀਆਂ ਪ੍ਰਕਿਰਿਆਵਾਂ ਦੀ ਬਾਈਪਾਸ ਸਰਜਰੀ ਕਰਕੇ ਇਸ ਸੌਦੇ ਨੂੰ ਅੰਜਾਮ ਦਿੱਤਾ ਹੈ ਅਤੇ ਉਦਯੋਗਪਤੀ ਅਨਿਲ ਅੰਬਾਨੀ ਨੂੰ 30 ਹਜ਼ਾਰ ਕਰੋੜ ਰੁਪਏ ਦਾ ਫਾਇਦਾ ਪਹੁੰਚਾਇਆ ਹੈ।

ਉਹਨਾ ਕਿਹਾ ਕਿ ਹੁਣ ਇਸ ਸੌਦੇ ਦੀਆਂ ਸਾਰੀਆਂ ਫਾਈਲਾਂ ਗਾਇਬ ਹੋ ਰਹੀਆਂ ਹਨ। ਇਹਨਾਂ ਫਾਇਲਾਂ ‘ਚ ਪ੍ਰਧਾਨ ਮੰਤਰੀ ਦਾ ਨਾਂਅ ਹੈ। ਸਰਕਾਰ ‘ਚੌਂਕੀਦਾਰ’ ਨੂੰ ਬਚਾਉਣ ਦਾ ਕੰਮ ਕਰ ਰਹੀ ਹੈ। ਗਾਇਬ ਫਾਇਲਾਂ ‘ਚ ਲਿਖਿਆ ਹੈ ਕਿ ਪ੍ਰਧਾਨ ਮੰਤਰੀ ਦਫ਼ਤਰ ਨੇ ਰਾਫੇਲ ਸੌਦੇ ‘ਚ ਦਖਲ ਦਿੱਤਾ ਸੀ। ਇਸ ਪੂਰੇ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ। ਸ੍ਰੀ ਗਾਂਧੀ ਨੇ ਰਾਫੇਲ ਨਾਲ ਜੁੜੀਆਂ ਫਾਇਲਾਂ ਦੇ ਗਾਇਬ ਹੋਣ ‘ਤੇ ਚੁਟਕੀ ਲੈਂਦੇ ਹੋਏ ਕਿਹਾ ਕਿ ਮੋਦੀ ਸਰਕਾਰ ‘ਚ ਸਭ ਕੁਝ ਗਾਇਬ ਹੋ ਰਿਹਾ ਹੈ। ਦੋ ਕਰੋੜ ਨੌਜਵਾਨਾਂ ਦਾ ਰੁਜ਼ਗਾਰ ਗਾਇਬ ਹੋਇਆ, ਕਿਸਾਨਾਂ ਨੂੰ ਸਹੀ ਭਾਅ ਦੇਣ ਦਾ ਵਾਅਦਾ ਗਾਇਬ ਹੋਇਆ, ਕਿਸਾਨਾਂ ਦੇ ਬੀਮੇ ਦਾ ਪੈਸਾ ਗਾਇਬ ਹੋਇਆ, ਨੋਟਬੰਦੀ ‘ਚ ਕਾਰੋਬਾਰ ਗਾਇਬ ਹੋਇਆ ਅਤੇ ਰਾਫੇਲ ਦੀਆਂ ਫਾਇਲਾਂ ਗਾਇਬੋ ਹੋ ਗਈਆਂ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।