ਸਾਡੇ ਨਾਲ ਸ਼ਾਮਲ

Follow us

18.3 C
Chandigarh
Saturday, February 28, 2026
More
    Home Breaking News ਕੁਪਵਾੜਾ &#821...

    ਕੁਪਵਾੜਾ ‘ਚ ਮੁਕਾਬਲਾ, ਇੱਕ ਅੱਤਵਾਦੀ ਢੇਰ

    Encounter Kupwara

    ਅੱਤਵਾਦੀ ਦੀ ਲਾਸ਼ ਤੇ ਇੱਕ ਪਿਸਤੌਲ ਬਰਾਮਦ

    ਸ੍ਰੀਨਗਰ, ਏਜੰਸੀ। ਉਤਰੀ ਕਸ਼ਮੀਰ ‘ਚ ਕੁਪਵਾੜਾ ਜ਼ਿਲ੍ਹੇ ਦੇ ਹੰਡਵਾੜਾ ‘ਚ ਕੱਲ੍ਹ ਰਾਤ ਸੁਰੱਖਿਆ ਬਲਾਂ ਦੀ ਕਾਰਵਾਈ ‘ਚ ਇੱਕ ਅੱਤਵਾਦੀ ਮਾਰਿਆ ਗਿਆ। ਅਧਿਕਾਰਕ ਸੂਤਰਾਂ ਨੇ ਵੀਰਵਾਰ ਨੂੰ ਦੱਸਿਆ ਕਿ ਰਾਸ਼ਟਰੀ ਰਾਈਫਲਜ਼, ਕੇਂਦਰੀ ਰਿਜਰਵ ਪੁਲਿਸ ਬਲ ਅਤੇ ਜੰਮੂ ਕਸ਼ਮੀਰ ਪੁਲਿਸ ਦੇ ਵਿਸ਼ੇਸ਼ ਅਭਿਆਨ ਸਮੂਹ ਨੇ ਹੰਡਵਾੜਾ ‘ਚ ਘੇਰਾਬੰਦੀ ਅਤੇ ਤਲਾਸ਼ੀ ਅਭਿਆਨ ਚਲਾਇਆ ਸੀ। ਇਸੇ ਦੌਰਾਨ ਕਰਾਲਗੁੰਡ ਦੇ ਨੇੜੇ ਅੱਤਵਾਦੀਆਂ ਨੇ ਉਹਨਾਂ ‘ਤੇ ਹਮਲਾ ਕਰ ਦਿੱਤਾ। ਜਵਾਬੀ ਕਾਰਵਾਈ ‘ਚ ਸੁਰੱਖਿਆ ਬਲਾਂ ਨੇ ਵੀ ਗੋਲੀਆਂ ਚਲਾਈਆਂ। ਉਹਨਾਂ ਦੱਸਿਆ ਕਿ ਬਾਅਦ ‘ਚ ਤਲਾਸ਼ੀ ਦੌਰਾਨ ਮੁਕਾਬਲੇ ਵਾਲੀ ਥਾਂ ‘ਤੋਂ ਇੱਕ ਅੱਤਵਾਦੀ ਦੀ ਲਾਸ਼ ਅਤੇ ਇੱਕ ਪਿਸਤੌਲ ਬਰਾਮਦ ਕੀਤਾ ਗਿਆ। ਸੁਰੱਖਿਆ ਬਲਾਂ ਨੇ ਸਵੇਰੇ ਫਿਰ ਤੋਂ ਅਭਿਆਨ ਸ਼ੁਰੂ ਕਰ ਦਿੱਤਾ। ਆਖਰੀ ਰਿਪੋਰਟ ਮਿਲਣ ਤੱਕ ਅਭਿਆਨ ਜਾਰੀ ਸੀ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here