ਜਦੋਂ ਵੋਟਾਂ ਨੇੜੇ ਹੋਣ ਤਾਂ ਸਿਆਸੀ ਪਾਰਟੀਆਂ ਮੁੱਦੇ ਸਿਰਫ਼ ਭਾਲਦੀਆਂ ਹੀ ਨਹੀਂ ਸਗੋਂ ਨਵੇਂ ਮੁੱਦੇ ਘੜਦੀਆਂ ਵੀ ਹਨ ਜੰਮੂ-ਕਸ਼ਮੀਰ ਦੀ ਪੀਡੀਪੀ ਮੁਖੀ ਮਹਿਬੂਬਾ ਨੇ ਮਰਹੂਮ ਅੱਤਵਾਦੀ ਅਫਜ਼ਲ ਗੁਰੂ ਦੀ ਮ੍ਰਿਤਕ ਦੇਹ ਦੇ ਅਵਸ਼ੇਸ਼ ਮੰਗੇ ਹਨ ਇਸੇ ਤਰ੍ਹਾਂ ਪੀਡੀਪੀ ਦਾ ਹੀ ਇੱਕ ਆਗੂ ਅਫਜ਼ਲ ਨੂੰ ਆਪਣਾ ਭਰਾ ਦੱਸ ਰਿਹਾ ਹੈ ਮਹਿਬੂਬਾ ਸਮੇਤ ਹੋਰ ਆਗੂ ਜਦੋਂ ਸੱਤਾ ‘ਚ ਸਨ ਉਦੋਂ ਉਨ੍ਹਾਂ ਨੂੰ ਅਫਜ਼ਲ ਕਦੇ ਯਾਦ ਨਹੀਂ ਆਇਆ ਉਂਜ ਅਫਜ਼ਲ ਦੇ 18 ਵਰ੍ਹਿਆਂ ਦੇ ਨੌਜਵਾਨ ਬੇਟੇ ਗਾਲਿਬ ਗੁਰੂ ਵੱਲੋਂ ਦੇਸ਼ ਪ੍ਰਤੀ ਆਪਣੀਆਂ ਭਾਵਨਾਵਾਂ ਪ੍ਰਗਟ ਕੀਤੀਆਂ ਗਈਆਂ ਹਨ ਉਹ ਮੌਕਾਪ੍ਰਸਤ ਸਿਆਸਤਦਾਨਾਂ ਦਾ ਮੂੰਹ ਬੰਦ ਕਰਨ ਵਾਲੀਆਂ ਹਨ ਗਾਲਿਬ ਨੇ ਕਿਹਾ ਹੈ ਕਿ ਉਸਨੂੰ ਆਪਣੇ ਭਾਰਤੀ ਹੋਣ ‘ਤੇ ਮਾਣ ਹੈ ਉਹਦਾ ਇਹ ਵੀ ਕਹਿਣਾ ਹੈ ਕਿ ਉਹਦੀ ਮਾਂ ਨੇ ਉਸ ਨੂੰ ਅੱਤਵਾਦੀ ਬਣਨ ਤੋਂ ਬਚਾ ਲਿਆ ਹੈ ਕਿਉਂÎਕਿ ਕਈ ਲੋਕ ਉਸ ਨੂੰ ਆਪਣੇ ਬਾਪ ਦੀ ਫਾਂਸੀ ਦਾ ਬਦਲਾ ਲੈਣ ਲਈ ਉਕਸਾਅ ਰਹੇ ਸਨ ਉਹ ਵਿਦੇਸ਼ ਜਾ ਕੇ ਮੈਡੀਕਲ ਦੀ ਪੜ੍ਹਾਈ ਕਰਨਾ ਚਾਹੁੰਦਾ ਹੈ ਇਸ ਨੌਜਵਾਨ ਦੇ ਵਿਚਾਰਾਂ ਨੂੰ ਜੇਕਰ ਸਿਆਸੀ ਪਾਰਟੀਆਂ ਤੇ ਵੱਖਵਾਦੀ ਆਗੂ ਸਮਝ ਲੈਣ ਤਾਂ ਕਸ਼ਮੀਰ ‘ਚ ਵਗ ਰਹੀ ਖੂਨ ਦੀ ਨਦੀ ਰੁਕ ਸਕਦੀ ਹੈ ਅੱਤਵਾਦੀ ਸੰਗਠਨਾਂ ਤੇ ਉਨ੍ਹਾਂ ਦੇ ਹਮਾਇਤੀਆਂ ਦਾ ਸਾਰਾ ਜ਼ੋਰ ਨੌਜਵਾਨਾਂ ਨੂੰ ਗੁੰਮਰਾਹ ਕਰਨ ‘ਚ ਲੱਗਾ ਹੋਇਆ ਹੈ ਜਿਹੜੇ ਨੌਜਵਾਨਾਂ ਦੇ ਹੱਥਾਂ ‘ਚ ਕਿਤਾਬਾਂ ਹੋਣੀਆਂ ਚਾਹੀਦੀਆਂ ਸਨ ਉਨ੍ਹਾਂ ਨੂੰ ਹਥਿਆਰ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਕਿਹਾ ਜਾਂਦਾ ਹੈ ਕਿ ਹਰ ਚੀਜ਼ ਦਾ ਅੰਤ ਹੁੰਦਾ ਹੈ ਤੇ ਅੱਤਵਾਦ ਵੀ ਲੰਮਾ ਸਮਾਂ ਚੱਲਣ ਵਾਲਾ ਨਹੀਂ ਅੱਤਵਾਦ ਕਸ਼ਮੀਰੀਆਂ ਦੇ ਦਿਲਾਂ ‘ਚੋਂ ਪੈਦਾ ਨਹੀਂ ਹੁੰਦਾ ਸਗੋਂ ਉਨ੍ਹਾਂ ‘ਤੇ ਥੋਪਿਆ ਜਾ ਰਿਹਾ ਹੈ ਸਰਕਾਰੀ ਸਹੂਲਤਾਂ ਤੇ ਸੁਰੱਖਿਆ ਦਾ ਲੁਤਫ਼ ਲੈਣ ਵਾਲੇ ਵੱਖਵਾਦੀ ਆਗੂ ਤੇ ਸਿਆਸਤਦਾਨ, ਆਮ ਘਰਾਂ ਦੇ ਨੌਜਵਾਨਾਂ ਨੂੰ ਭਟਕਾਉਣ ਦੀ ਕੋਸ਼ਿਸ਼ ਕਰਦੇ ਆ ਰਹੇ ਹਨ ਸ਼ਹੀਦ ਫੌਜੀਆਂ ਦੀਆਂ ਲਾਸ਼ਾਂ ‘ਤੇ ਚੁੱਪ ਰਹਿਣ ਵਾਲੇ ਸੁਆਰਥੀ ਆਗੂਆਂ ਨੇ ਪੱਥਰਬਾਜ਼ਾਂ ਦੀ ਹੀ ਹਮਾਇਤ ਕੀਤੀ ਹੈ ਪਰ ਮਾਹੌਲ ਬਦਲ ਰਿਹਾ ਹੈ ਪਾਕਿ ਨੂੰ ਨਸੀਹਤ ਮਿਲ ਗਈ ਹੈ ਭਾਰਤੀ ਕਾਰਵਾਈ ਤੇ ਕੌਮਾਂਤਰੀ ਦਬਾਅ ਹੇਠ ਆਇਆ ਪਾਕਿ ਅੱਤਵਾਦੀਆਂ ਖਿਲਾਫ਼ ਸ਼ਿਕੰਜਾ ਕੱਸਣ ਲੱਗਾ ਹੈ ਇਸ ਸਖ਼ਤੀ ਦਾ ਅਸਰ ਜੰਮੂ-ਕਸ਼ਮੀਰ ‘ਚ ਵੀ ਹੋਣਾ ਹੈ ਕਸ਼ਮੀਰੀ ਨੌਜਵਾਨਾਂ ਨੂੰ ਇਹ ਗੱਲ ਸਮਝ ਆ ਰਹੀ ਹੈ ਕਿ ਪਾਕਿਸਤਾਨ ਲਈ ਲੰਮੇ ਸਮੇਂ ਤੱਕ ਅੱਤਵਾਦ ਨੂੰ ਪਨਾਹ ਤੇ ਮੱਦਦ ਦੇਣਾ ਸੰਭਵ ਨਹੀਂ ਹੈ ਅਜਿਹੇ ਹਾਲਾਤਾਂ ‘ਚ ਕਸ਼ਮੀਰੀ ਨੌਜਵਾਨਾਂ ਨੂੰ ਝਾਂਸੇ ‘ਚ ਲਿਆਉਣਾ ਔਖਾ ਹੋਵੇਗਾ ਪਹਿਲਾਂ ਹੀ ਦੇਸ਼ ਦੇ ਵੱਖ-ਵੱਖ ਰਾਜਾਂ ‘ਚ ਪੜ੍ਹਾਈ ਕਰ ਰਹੇ ਕਸ਼ਮੀਰੀ ਨੌਜਵਾਨ ਇਸ ਗੱਲ ਦਾ ਸਬੂਤ ਹਨ ਕਿ ਆਮ ਕਸ਼ਮੀਰੀ ਸੂਬੇ ਦੀ ਖੁਸ਼ਹਾਲੀ ਤੇ ਅਮਨ ਦੇ ਹੱਕ ‘ਚ ਹਨ ਚੰਗਾ ਹੋਵੇ ਸਿਆਸੀ ਆਗੂ ਤੇ ਵੱਖਵਾਦੀ ਸੁਆਰਥੀ ਸੋਚ ਨੂੰ ਤਿਆਗ ਕੇ ਨੌਜਵਾਨ ਪੀੜ੍ਹੀ ਨੂੰ ਭਰਮਾਉਣ ਦੀ ਕੋਸ਼ਿਸ਼ ਬੰਦ ਕਰਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।