‘ਆਪ’ ਕਾਂਗਰਸ ਗਠਜੋੜ ਦੀਆਂ ਕਿਆਸਰਾਈਆਂ ਨੇ ਪੰਜਾਬ ਯੂਨਿਟ ਦਾ ਚੈਨ ਕੀਤਾ ਭੰਗ

AAP, Tie-Up, Punjab, Wasted

ਸੰਗਰੂਰ ‘ਚ ਆਪ ਦੀ ਮੀਟਿੰਗ ਮੁਲਤਵੀ, ਆਪ-ਟਕਸਾਲੀ ਗਠਜੋੜ ਵੀ ਖ਼ਤਰੇ ‘ਚ

ਸੰਗਰੂਰ (ਗੁਰਪ੍ਰੀਤ ਸਿੰਘ) | ਦਿੱਲੀ ਵਿਖੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚਾਲੇ ਚੋਣ ਗਠਜੋੜ ਦੀ ਵੱਡੇ ਪੱਧਰ ‘ਤੇ ਹੋ ਰਹੀ ਚਰਚਾ ਕਾਰਨ ਪੰਜਾਬ ਵਿੱਚ ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਗਠਜੋੜ ‘ਤੇ ਵੱਡਾ ਸਵਾਲੀਆ ਚਿੰਨ੍ਹ ਲੱਗ ਗਿਆ ਹੈ ਦਿੱਲੀ ‘ਚ ਪਾਰਟੀ ਵੱਲੋਂ ਕੀਤੀਆਂ ਜਾ ਰਹੀਆਂ ਸਿਆਸੀ ਗਤੀਵਿਧੀਆਂ ਨੇ ਪੰਜਾਬ ਯੂਨਿਟ ਦਾ ਚੈਨ ਭੰਗ ਕਰ ਦਿੱਤਾ ਹੈ

ਜ਼ਿਕਰਯੋਗ ਹੈ ਕਿ ਪਿਛਲੇ ਦਿਨਾਂ ‘ਚ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਵੱਲੋਂ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਨਾਲ ਗਠਜੋੜ ਕਰਕੇ ਪੰਜਾਬ ਵਿੱਚ ਪਾਰਟੀ ਦੀ ਸੂਬਾਈ ਖੁਦ ਮੁਖਤਿਆਰੀ ਦਾ ਪ੍ਰਦਰਸ਼ਨ ਕੀਤਾ ਗਿਆ ਸੀ ਪਰ ਹੁਣ ਦਿੱਲੀ ‘ਚ ਚੱਲ ਰਹੀਆਂ ਮੀਟਿੰਗਾਂ ਨੇ ਪਾਰਟੀ ਵਰਕਰਾਂ ਨੂੰ ਸੋਚਣ ਲਈ ਮਜ਼ਬੂਰ ਕਰ ਦਿੱਤਾ ਹੈ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਵੱਲੋਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ 5 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਸੀ ਅਤੇ 2 ਉਮੀਦਵਾਰਾਂ ਦੇ ਐਲਾਨ ਲਈ ਸੰਗਰੂਰ ਦੇ ਰੈਸਟ ਹਾਊਸ ਵਿਖੇ ਮੀਟਿੰਗ ਵੀ ਰੱਖੀ ਸੀ ਜਿਹੜੀ ਐਨ ਮੌਕੇ ‘ਤੇ ਮੁਲਤਵੀ ਕਰਨੀ ਪਈ ਆਮ ਆਦਮੀ ਪਾਰਟੀ ਵੱਲੋਂ ਮੀਡੀਆ ਗਰੁੱਪ ਵਿੱਚ ਪਹਿਲਾਂ ਮੀਟਿੰਗ ਦੀ ਸ਼ਾਮ 3 ਵਜੇ ਦੀ ਸੂਚਨਾ ਦਿੱਤੀ ਗਈ ਪਰ ਇਸ ਤੋਂ ਬਾਅਦ ਮੀਟਿੰਗ ਮੁਲਤਵੀ ਕਰਨ ਦਾ ਸੰਦੇਸ਼ ਆ ਗਿਆ ਪਤਾ ਕਰਨ ‘ਤੇ ਦੱਸਿਆ ਕਿ ਪਾਰਟੀ ਆਗੂਆਂ ਨੂੰ ਕੁਝ ਕਾਰਨਾਂ ਕਰਕੇ ਦਿੱਲੀ ਜਾਣਾ ਪੈ ਗਿਆ ਹੈ ਜਿਸ ਕਾਰਨ ਪਾਰਟੀ ਪ੍ਰਧਾਨ ਭਗਵੰਤ ਮਾਨ ਮੀਡੀਆ ਦੇ ਰੂਬਰੂ ਨਹੀਂ ਹੋ ਸਕਦੇ

ਆਮ ਆਦਮੀ ਪਾਰਟੀ ਦੇ ਆਗੂ ਪਾਰਟੀ ਦੇ ਰੁਖ਼ ਨੂੰ ਜਾਣਨ ਦੀ ਕੋਸ਼ਿਸ਼ ਕਰ ਰਹੇ ਹਨ ਜੇਕਰ ਆਮ ਆਦਮੀ ਪਾਰਟੀ ਵੱਲੋਂ ਦਿੱਲੀ ਵਿੱਚ ਕਾਂਗਰਸ ਨਾਲ ਗਠਜੋੜ ਕੀਤਾ ਗਿਆ ਤਾਂ ਪੰਜਾਬ ਵਿੱਚ ਵੀ ਇਸ ਤਰ੍ਹਾਂ ਹੋ ਸਕਦਾ ਹੈ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਆਗੂ ਵੀ ਆਮ ਆਦਮੀ ਪਾਰਟੀ ਦੀ ਬਦਲੀ ਹੋਈ ਹਵਾ ਭਾਂਪਦਿਆਂ ਆਪਣੀ ਚੋਣ ਰਣਨੀਤੀ ਮੁੜ ਤੋਂ ਬਣਾਉਣ ਵਿੱਚ ਲੱਗੇ ਹਨ ਉੱਧਰ ਹੰਗਾਮੀ ਹਾਲਤ ਵਿੱਚ ਮੀਟਿੰਗ ਦੇ ਮੁਲਤਵੀ ਹੋਣ ਬਾਰੇ ਪਾਰਟੀ ਦਾ ਕੋਈ ਵੀ ਆਗੂ ਕੁਝ ਵੀ ਬੋਲਣ ਨੂੰ ਤਿਆਰ ਨਹੀਂ

ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਦੇ ਹੇਠਲੇ ਪੱਧਰ ‘ਤੇ ਵਰਕਰ ਪਾਰਟੀ ਨਾਲ ਟਕਸਾਲੀਆਂ ਨਾਲ ਕੀਤੇ ਗਠਜੋੜ ਦੇ ਹੱਕ ਵਿੱਚ ਵੀ ਨਹੀਂ ਹਨ ਕਈ ਵਰਕਰਾਂ ਨਾਲ ਗੱਲਬਾਤ ਕਰਨ ‘ਤੇ ਉਨ੍ਹਾਂ ਦੱਸਿਆ ਕਿ ਆਮ ਆਦਮੀ ਪਾਰਟੀ ਇਕੱਲੇ ਰਹਿ ਕੇ ਹੀ ਹੱਕ ਸੱਚ ਦੀ ਆਵਾਜ਼ ਬੁਲੰਦ ਕਰ ਸਕਦੀ ਹੈ ਜੇਕਰ ਪਾਰਟੀ ਵੀ ਗਠਜੋੜ ਵਾਲੇ ਰਾਹ ਪੈ ਗਈ ਤਾਂ ਇਸ ਦਾ ਦੂਸਰੀਆਂ ਪਾਰਟੀਆਂ ਨਾਲੋਂ ਕੀ ਵੱਖਰਾ ਹੋਵੇਗਾ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।