ਕਈ ਘਰ ਤਬਾਹ, ਰੁੱਖ ਪੁੱਟੇ ਗਏ, ਸੜਕਾਂ ਨੁਕਸਾਨੀਆਂ ਗਈਆਂ ਤੇ ਬਿਜਲੀ ਸਪਲਾਈ ਹੋਈ ਪ੍ਰਭਾਵਿਤ
ਵਾਸ਼ਿੰਗਟਨ, ਏਜੰਸੀ
ਅਮਰੀਕਾ ਦੇ ਅਲਾਬਾਮਾ ‘ਚ ਐਤਵਾਰ ਨੂੰ ਆਏ ਭਿਆਨਕ ਤੂਫਾਨ ‘ਚ 23 ਵਿਅਕਤੀਆਂ ਦੇ ਮਾਰੇ ਜਾਣ ਦੀ ਖ਼ਬਰ ਹੈ ਇਸ ਤੂਫਾਨ ਦੀ ਭਿਆਨਕਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਜਿਸ ‘ਚ ਕਈ ਰੁੱਖ ਪੁੱਟੇ ਗਏ, ਕਈ ਘਰ ਤਬਾਹ ਹੋ ਗਏ, ਜਦੋਂਕਿ ਕਈ ਥਾਵਾਂ ‘ਤੇ ਸੜਕਾਂ ਟੁੱਟ ਗਈਆਂ ਹਨ ਸਥਾਨਕ ਅਧਿਕਾਰੀ ਨੇ ਜੇ. ਜੋਂਸ ਨੇ ਦੱਸਿਆ ਕਿ ਇਸ ਆਫਤ ‘ਚ 23 ਵਿਅਕਤੀਆਂ ਦੀ ਮੌਤ ਹੋ ਗਈ ਮ੍ਰਿਤਕਾਂ ‘ਚ ਕਈ ਬੱਚੇ ਵੀ ਸ਼ਾਮਲ ਹਨ ਇਸ ਆਫਤ ‘ਚ ਕਈ ਵਿਅਕਤੀ ਜਖ਼ਮੀ ਹੋਏ ਹਨ, ਜਿਨ੍ਹਾਂ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ, ਜਿਨ੍ਹਾਂ ‘ਚੋਂ ਕੁਝ ਦੀ ਹਾਲਤ ਕਾਫੀ ਗੰਭੀਰ ਹੈ ਇਸ ਆਫਤ ‘ਚ ਵੱਡੀ ਗਿਣਤੀ ‘ਚ ਲੋਕ ਲਾਪਤਾ ਹੋ ਗਏ ਹਨ, ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ ਘਟਨਾ ਸਥਾਨ ‘ਤੇ ਹਾਲਾਤ ਇੰਨੇ ਖਰਾਬ ਹਨ ਕਿ ਐਤਵਾਰ ਨੂੰ ਲੋਕਾਂ ਦੀ ਭਾਲ ਦੀ ਮੁਹਿੰਮ ਨੂੰ ਰੋਕ ਦਿੱਤਾ ਗਿਆ ਸੀ ਪਰ ਅੱਜ ਇੱਕ ਵਾਰ ਫਿਰ ਤੋਂ ਇਸ ਮੁਹਿੰਮ ਨੂੰ ਸ਼ੁਰੂ ਕਰ ਦਿੱਤਾ ਗਿਆ ਹੈ ਸਥਾਨਕ ਅਧਿਕਾਰੀ ਨੇ ਦੱਸਿਆ ਕਿ ਇਸ ਆਫਤ ਕਾਰਨ ਭਾਰੀ ਨੁਕਸਾਨ ਹੋਇਆ ਹੈ ਅਧਿਕਾਰੀ ਦਾ ਕਹਿਣਾ ਹੈ ਕਿ ਮੈਨੂੰ ਨਹੀਂ ਯਾਦ ਕਿ ਪਿਛਲੇ 50 ਸਾਲਾਂ ‘ਚ ਇੰਨੀ ਵੱਡੀ ਕੁਦਰਤੀ ਆਫਤ ਕਦੇ ਆਈ ਹੋਵੇ ਇਸ ਆਫਤ ‘ਚ ਵੱਡੀ ਗਿਣਤੀ ‘ਚ ਲੋਕਾਂ ਦੀ ਮੌਤ ਹੋ ਗਈ ਹੈ ਜੋਂਸ ਨੇ ਦੱਸਿਆ ਕਿ ਇਹ ਆਫਤ ਕਾਫੀ ਵੱਡੀ ਸੀ, ਜਿਸ ‘ਚ ਰੁੱਖ ਦੇ ਟੁਕੜੇ ਹੋ ਗਏ, ਘਰ ਤਬਾਹ ਹੋ ਗਏ ਅਤੇ ਸੜਕਾਂ ਧਸ ਗਈਆਂ ਹਨ 6000 ਤੋਂ ਜ਼ਿਆਦਾ ਘਰਾਂ ‘ਚ ਬਿਜਲੀ ਸਪਲਾਈ ਠੱਪ ਹੋ ਗਈ ਹੈ, ਜਦੋਂਕਿ 16000 ਲੋਕ ਘਰਾਂ ਤੋਂ ਬੇਘਰ ਹੋ ਗਏ ਹਨ ਪ੍ਰਸ਼ਾਸਨ ਨੇ ਚਿਤਾਵਨੀ ਦਿੱਤੀ ਹੈ ਕਿ ਮ੍ਰਿਤਕਾਂ ਦੀ ਗਿਣਤੀ ਹੋਰ ਵਧ ਸਕਦੀ ਹੈ, ਰਾਹਤ ਅਤੇ ਬਚਾਅ ਕਾਰਜ ਜਾਰੀ ਹੈ ਇਸ ਆਫਤ ਦੀਆਂ ਜੋ ਤਸਵੀਰਾਂ ਅਤੇ ਵੀਡੀਓ ਸਾਹਮਣੇ ਆਈਆਂ ਹਨ ਉਨ੍ਹਾਂ ‘ਚ ਵੇਖਿਆ ਜਾ ਸਕਦਾ ਹੈ ਕਿ ਘਰਾਂ ਦਾ ਮਲਬਾ ਸੜਕ ‘ਤੇ ਪਿਆ ਹੈ ਤੇ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਹੈ ਗਵਰਨਰ ਨੇ ਟਵੀਟ ਕੀਤਾ, ਤੂਫਾਨ ‘ਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨਾਲ ਮੇਰੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ ਤੂਫਾਨ ਨਾਲ ਜਿਹੜੇ ਲੋਕਾਂ ਦੇ ਕੰਮ ‘ਤੇ ਮਾੜਾ ਅਸਰ ਪਿਆ ਹੈ, ਮੈਂ ਉਹਨਾਂ ਲਈ ਪ੍ਰਾਰਥਨਾ ਕਰਦੀ ਹਾਂ ਅਲਬਾਮਾ ਦੇ ਸੇਲਮਾ ‘ਚ ਕਈ ਲੋਕ ਇਕੱਠੇ ਹੋਏ ਸਨ ਇਹ ਸਾਰੇ 1965 ਦੇ ਸਿਵਲ ਰਾਈਟਸ ਮਾਰਚ ਦੀ ਘਟਨਾ ਦੀ ਯਾਦ ‘ਚ ਇੱਕ ਪ੍ਰੋਗਰਾਮ ਕਰ ਰਹੇ ਸਨ ਜਾਰਜੀਆ ਦੇ ਟੈਲੋਬੋਟਨ ਇਲਾਕੇ ‘ਚ ਤੂਫਾਨ ਕਾਰਨ ਇੱਕ ਅਪਾਰਟਮੈਂਟ ਸਮੇਤ 5 ਇਮਾਰਤਾਂ ਧਸ ਗਈਆਂ ਇਸ ‘ਚ 6 ਵਿਅਕਤੀ ਜਖ਼ਮੀ ਹੋ ਗਏ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।