ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਪਾਕਿ ‘ਚ ਵਧੇ ਤਣਾਅ ਤੋਂ ਬਾਅਦ ਆਇਆ ਮੇ ਦਾ ਬਿਆਨ
ਨਵੀਂ ਦਿੱਲੀ/ਲੰਦਨ, ਏਜੰਸੀ। ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੇਰੇਸਾ ਮੇ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ‘ਤੇ ਦਬਾਅ ਵਧਾਉਂਦੇ ਹੋਏ ਅੱਤਵਾਦੀ ਸਮੂਹਾਂ ਖਿਲਾਫ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਡਾਉਨਿੰਗ ਸਟ੍ਰੀਟ ਦੇ ਇੱਕ ਬੁਲਾਰੇ ਨੇ ਕਿਹਾ ਕਿ ਸ੍ਰੀ ਖਾਨ ਦੇ ਨਾਲ ਟੈਲੀਫੋਨ ‘ਤੇ ਹੋਈ ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਮੇ ਨੇ ਅੱਤਵਾਦ ਨਾਲ ਨਜਿੱਠਣ ਦੇ ਵਿਸ਼ਵਿਕ ਯਤਨਾਂ ਦੇ ਸਮਰਥਨ ‘ਚ ਸਾਰੇ ਅੱਤਵਾਦੀ ਸਮੂਹਾਂ ਖਿਲਾਫ਼ ਕਾਰਵਾਈ ਕਰਨ ਲਈ ਪਾਕਿਸਤਾਨ ਦੇ ਮਹੱਤਵ ‘ਤੇ ਜੋਰ ਦਿੱਤਾ।
ਪਾਕਿਸਤਾਨੀ ਅੱਤਵਾਦੀ ਸੰਗਠਨ ਜੈਸ਼ ਏ ਮੁਹੰਮਦ ਦੇ ਜੰਮੂ ਕਸ਼ਮੀਰ ਦੇ ਪੁਲਵਾਮਾ ‘ਚ ਸੀਆਰਪੀਐਫ ਕਾਫਲੇ ‘ਤੇ ਹੋਏ ਹਮਲੇ ਦੀ ਜਿੰਮੇਵਾਰੀ ਲੈਣ ਤੋਂ ਬਾਅਦ ਦੋਵਾਂ ਰਾਸ਼ਟਰਾਂ ਦਰਮਿਆਨ ਤਣਾਅ ਵਧ ਗਿਆ। ਇਸ ਹਮਲੇ ‘ਚ ਅਰਧ ਸੈਨਿਕ ਬਲ ਦੇ 40 ਤੋਂ ਜ਼ਿਆਦਾ ਜਵਾਨ ਸ਼ਹੀਦ ਹੋ ਗਏ। ਭਾਰਤ ਨੇ ਇਸ ਘਟਨਾ ਦਾ ਮੂੰਹਤੋੜ ਜਵਾਬ ਦਿੰਦੇ ਹੋਏ ਬਾਲਾਕੋਟ (ਪਾਕਿਸਤਾਨ) ‘ਚ ਅੱਤਵਾਦੀ ਕੈਂਪਾਂ ‘ਤੇ ਹਵਾਈ ਕਾਰਵਾਈ ਕੀਤੀ ਜਿਸ ‘ਚ ਵੱਡੀ ਗਿਣਤੀ ‘ਚ ਜੈਸ਼ ਦੇ ਅੱਤਵਾਦੀ ਮਾਰੇ ਗਏ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।