ਏਜੰਸੀ, ਗੁਰਦਾਸਪੁਰ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿੰਗ ਕਮਾਂਡਰ ਅਭਿਨੰਦਨ ਦੀ ਵਤਨ ਵਾਪਸੀ ‘ਤੇ ਹਾਰਦਿਕ ਸਵਾਗਤ ਕਰਦਿਆਂ ਪਾਕਿਸਤਾਨ ਨੂੰ ਅੱਜ ਅਪੀਲ ਕੀਤੀ ਕਿ 1971 ਦੀ ਜੰਗ ‘ਚ ਬੰਦੀ ਬਣਾਏ ਫੌਜੀਆਂ ਨੂੰ ਵੀ ਛੇਤੀ ਰਿਹਾਅ ਕਰੇ। ਉਨ੍ਹਾਂ ਕਿਹਾ ਕਿ ਪਾਕਿਸਤਾਨ ਪਹਿਲਾਂ ਤੋਂ ਇਹ ਮੰਨੇ ਕਿ ਉਸਦੀਆਂ ਜੇਲ੍ਹਾਂ ‘ਚ ਸਾਡੇ ਜੰਗਬੰਦੀ ਹਨ ਕਿਉਂਕਿ ਉਹ ਇਹ ਮੰਨਦਾ ਹੀ ਨਹੀਂ ਕਿ ਉਸ ਦੀਆਂ ਜੇਲ੍ਹਾਂ ‘ਚ ਭਾਰਤ ਦੇ ਜੰਗਬੰਦੀ ਹਨ। ਕੰਟਰੋਲ ਰੇਖਾ ‘ਤੇ ਤਨਾਅ ਤੋਂ ਬਾਅਦ ਕੈਪਟਨ ਸਿੰਘ ਹੱਦ ਨਾਲ ਲੱਗਦੇ ਛੇ ਜ਼ਿਲ੍ਹਿਆਂ ‘ਚ ਤਿੰਨ ਰੋਜ਼ਾ ਦੌਰੇ ‘ਤੇ ਹਨ।
ਉਨ੍ਹਾਂ ਗੁਰਦਾਸਪੁਰ ਦੀ ਹੱਦ ਦੇ ਆਸ-ਪਾਸ ਦੇ ਇਲਾਕਿਆਂ ਦੇ ਦੌਰੇ ਸਮੇਂ ਅੱਜ ਪੱਤਰਕਾਰਾਂ ਨੂੰ ਕਿਹਾ ਕਿ ਉਨ੍ਹਾਂ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮੁੱਦੇ ਨੂੰ ਇਸਲਾਮਾਬਾਦ ਦੇ ਸਾਹਮਣੇ ਚੁੱਕਣਗੇ। ਉਨ੍ਹਾਂ ਕਿਹਾ ਕਿ ਖੁਸ਼ੀ ਦੀ ਗੱਲ ਹੈ ਕਿ ਤਣਾਅ ਦੇ ਬਾਵਜ਼ੂਦ ਕਰਤਾਰਪੁਰ ਕੋਰੀਡੋਰ ਸਬੰਧੀ ਕੰਮ ਜਾਰੀ ਹੈ। ਭੂਮੀ ਐਕਵਾਇਰ ਦਾ ਕੰਮ ਚੱਲ ਰਿਹਾ ਹੈ ਤੇ ਇਹ ਮੁੱਦਾ ਕੇਂਦਰ ਤੋਂ ਚੁੱਕਿਆ ਜਾਵੇਗਾ। ਉਨ੍ਹਾਂ ਉਮੀਦ ਹੈ ਕਿ ਹੱਦ ‘ਤੇ ਤਨਾਅ ਦੀ ਸਥਿਤੀ ਛੇਤੀ ਹੱਲ ਕਰ ਲਈ ਜਾਵੇਗੀ। ਕਰਤਾਰਪੁਰ ਕੋਰੀਡੋਰ ਨਿਰਮਾਣ ਕੰਮ ਪੂਰਾ ਹੁੰਦੇ ਹੀ ਦੁਨੀਆ ‘ਚ ਵਸੇ ਸਿੱਖ ਇਤਿਹਾਸਕ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰੇ ਦੇ ਖੁੱਲ੍ਹੇ ਦਰਸ਼ਨ ਦੀਦਾਰ ਲਈ ਬੇਤਾਬ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।