ਦਿਵਿਆਂਗ ਲੋਕਾਂ ਦੀ ਚੋਣ ਅਮਲ ‘ਚ ਸ਼ਮੂਲ਼ੀਅਤ ਨੂੰ ਯਕੀਨੀ ਬਣਾਉਣ ਲਈ ਕੀਤੇ ਗਏ ਕਈ ਉਪਰਾਲੇ : ਸੀਈਓ
ਚੰਡੀਗੜ੍ਹ, ਅਸ਼ਵਨੀ ਚਾਵਲਾ
ਲੋਕ ਸਭਾ ਚੋਣਾਂ 2019 ‘ਚ ਦਿਵਿਆਂਗ ਲੋਕਾਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਦੇ ਮਕਸਦ ਨਾਲ ਦਫਤਰ, ਮੁੱਖ ਚੋਣ ਅਫ਼ਸਰ, ਪੰਜਾਬ ਵੱਲੋਂ ਹਰਮਨ ਸਿੱਧੂ ਤੇ ਡਾ. ਕਿਰਨ ਕੁਮਾਰੀ ਨੂੰ ਪੀ.ਡਬਲਿਊ.ਡੀ. ਆਈਕਨ ਨਿਯੁਕਤ ਕੀਤਾ ਗਿਆ ਹੈ। ਹਰਮਨ ਸਿੱਧੂ ਦਿਵਿਆਂਗ ਹੋਣ ਦੇ ਬਾਵਜ਼ੂਦ ਸਮਾਜ ਭਲਾਈ ਦੇ ਕਾਰਜਾਂ ਨਾਲ ਜੁੜੇ ਹੋਏ ਹਨ ਤੇ ਡਾ. ਕਿਰਨ ਕੁਮਾਰੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਅਧਿਆਪਨ ਦਾ ਕਾਰਜ ਕਰਦੇ ਹਨ।ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਫ਼ਸਰ ਪੰਜਾਬ ਡਾ. ਐੱਸ. ਕਰੁਣਾ ਰਾਜੂ ਨੇ ਦੱਸਿਆ ਕਿ ਪਰਸਨ ਵਿਦ ਡਿਸਅਬਲਟੀ (ਪੀ.ਡਬਲਿਊ.ਡੀ.) ਭਾਵ ਦਿਵਿਆਂਗ ਲੋਕਾਂ ਦੀ ਚੋਣ ਅਮਲ ਵਿਚ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਲਈ ਚੋਣ ਕਮਿਸ਼ਨ ਵੱਲੋਂ ਕਈ ਉਪਰਾਲੇ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਰਾਜ ‘ਚ 31 ਜਨਵਰੀ 2019 ਤੱਕ ਰਜਿਸਟਰਡ ਦਿਵਿਆਂਗ ਵੋਟਰਾਂ ਦੀ ਗਿਣਤੀ 68551 ਹੈ ਜਿਨ੍ਹਾਂ ‘ਚ 5814 ਨੇਤਰਹੀਣ, 4892 ਗੂੰਗੇ ਬਹਿਰੇ, 39359 ਚੱਲਣ ਫ਼ਿਰਨ ‘ਚ ਅਸਮਰਥ ਤੇ 18486 ਹੋਰ ਦਿਵਿਆਂਗ ਵੋਟਰ ਹਨ। ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ 18 ਸਾਲ ਤੋਂ ਵੱਧ ਉਮਰ ਦੇ ਦਿਵਿਆਂਗ ਵੋਟਰਾਂ ਦਾ ਪੂਰਾ ਡਾਟਾ ਇਕੱਤਰ ਕੀਤਾ ਗਿਆ ਤੇ ਉਨ੍ਹਾਂ ਦੀ ਪੋਲਿੰਗ ਸਟੇਸ਼ਨ ਵਾਈਜ ਤੇ ਕਿਸ ਤਰ੍ਹਾਂ ਦੀ ਡਿਸਅਬਲਿਟੀ ਹੈ, ਦੀ ਲਿਸਟ ਜ਼ਿਲ੍ਹਾ ਚੋਣ ਅਫ਼ਸਰ/ਇਲੈਕਟੋਰਲ ਰਜਿਸਟ੍ਰੇਸ਼ਨ ਆਫ਼ੀਸਰ/ ਬੀ.ਐਲ.ਓ. ਪੱਧਰ ‘ਤੇ ਸੋਸ਼ਲ ਜਸਟਿਸ ਐਂਡ ਇੰਪਾਵਰਮੈਂਟ ਵਿਭਾਗ ਦੀ ਮਦਦ ਨਾਲ ਤਿਆਰ ਕੀਤੀ ਗਈ ਹੈ। ਡਾ. ਰਾਜੂ ਨੇ ਦੱਸਿਆ ਕਿ ਦਿਵਿਆਂਗ ਵੋਟਰਾਂ ਨੂੰ ਲਾਈਨ ਵਿੱਚ ਖੜ੍ਹ ਕੇ ਆਪਣੀ ਵਾਰੀ ਦਾ ਇੰਤਜਾਰ ਨਾ ਕਰਨਾ ਪਵੇ ਇਸ ਮਕਸਦ ਲਈ ਵਿਸ਼ੇਸ਼ ਕਦਮ ਪੁੱਟੇ ਗਏ ਹਨ ਇਸ ਤੋਂ ਇਲਾਵਾ ਵਿਸ਼ੇਸ਼/ਮੋਬਾਇਲ ਕੈਪ ਲਗਾ ਕੇ ਦਿਵਿਆਂਗ ਵੋਟਰਾਂ ਨੂੰ ਉਤਸ਼ਾਹਿਤ ਕਰਨ ਤੇ ਸਿੱਖਿਅਤ ਕੀਤਾ ਗਿਆ ਹੈ ਤੇ ਇਸ ਤਰ੍ਹਾਂ ਦੀ ਗਤਵਿਧੀਆਂ ਲਗਾਤਾਰ ਚੱਲ ਰਹੀਆਂ ਹਨ।
ਹਰਮਨ ਦੀ ਹਿੰਮਤ
46 ਵਰ੍ਹਿਆ ਦੇ ਹਰਮਨ ਸਿੱਧੂ ਅਪੰਗਤਾ ਕਾਰਨ ਪਿਛਲੇ 22 ਸਾਲਾਂ ਤੋਂ ਵੀਲ੍ਹ ਚੇਅਰ ‘ਤੇ ਹਨ ਪਰ ਅਪੰਗਤਾ ਦੇ ਬਾਵਜੂਦ ਉਨ੍ਹਾਂ ਨੇ ਚੰਡੀਗੜ੍ਹ ‘ਚ ਵੀਲ੍ਹ ਚੇਅਰ ‘ਤੇ ਚੱਲਣ ਲਈ ਮਜਬੂਰ ਲੋਕਾ ਦੀਆਂ ਸਮਸਿਆਵਾਂ ਨੂੰ ਪ੍ਰਸ਼ਾਸਨ ਤੱਕ ਪੰਹੁਚਾਇਆ ਹੈ ਉਹਨਾ ਨੇ ਸਰਵੇ ਕਰਕੇ ਦਾਅਵਾ ਕੀਤਾ ਕਿ ਚੰਡੀਗੜ੍ਹ ‘ਚ ਵੀਲ੍ਹ ਚੇਅਰ ਵਾਲੇ ਲੋਕਾਂ ਲਈ 70 ਥਾਂਵਾ ‘ਤੇ ਬਣਾਏ ਗਏ ਰੈਂਪ ਸਰਕਾਰ ਦੇ ਦਾਅਵਿਆਂ ‘ਤੇ ਖਰੇ ਨਹੀਂ ਉੱਤਰਦੇ।
ਡਾ. ਕਿਰਨ ਦਾ ਯੋਗਦਾਨ
ਡਾ. ਕਿਰਨ ਸਮਾਜਿਕ ਵਿਗਿਆਨ ਵਿਭਾਗ ‘ਚ ਬਤੌਰ ਸਹਾਇਕ ਪ੍ਰੋਫੈਸਰ ਕੰਮ ਕਰ ਰਹੈ ਹਨ ਨੇਤਰਹੀਣਤਾ ਦੇ ਬਾਵਜੂਦ ਉਹਨਾ ਅਧਿਆਪਣ ਦੇ ਖੇਤਰ ‘ਚ ਮਿਸਾਲੀ ਕੰਮ ਕੀਤਾ ਹੈ ਉਹਨਾ ਦੇ ਮਾਰਗ ਦਰਸ਼ਨ ‘ਚ ਇੱਕ ਵਿਦਿਆਰਥੀ ਪੀਐੱਚਡੀ ਕਰ ਚੁੱਕਾ ਹੈ ਉਹ ਹੋਰ ਪੰਜ ਵਿਦਿਆਰਥੀਆਂ ਦਾ ਪੀਐਚਡੀ ਅਤੇ ਸੱਤ ਦਾ ਐਮਫਿਲ ਲਈ ਮਾਰਗ ਦਰਸ਼ਨ ਕਰ ਰਹੇ ਹਨ ਅਪੰਗਤਾ ਦਿਵਸ ਮੌਕੇ ਮਾਣਯੋਗ ਰਾਸ਼ਟਰਪਤੀ ਰਾਮਨਾਥ ਕੌਵਿੰਦ ਉਹਨਾ ਨੂੰ ਸਨਮਾਨਿਤ ਕੀਤਾ ਸੀ ਇਸ ਤੋਂ ਇਲਾਵਾ ਉਹ ਪੰਜਾਬ ਸਰਕਾਰ ਵੀ ਪੰਜਾਬ ਰਾਜ ਅਪੰਗਤਾ ਬੋਰਡ ਦੇ ਸਲਾਹਕਾਰ ਵੀ ਰਹਿ ਚੁੱਕੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।