ਏਜੇਐਲ ਨੂੰ ਨੈਸ਼ਨਲ ਹੇਰਾਲਡ ਹਾਊਸ ਖਾਲੀ ਕਰਨ ਦਾ ਦਿੱਤਾ ਆਦੇਸ਼
ਨਵੀਂ ਦਿੱਲੀ, ਏਜੰਸੀ। ਦਿੱਲੀ ਹਾਈਕੋਰਟ ਨੇ ਕਾਂਗਰਸ ਨੂੰ ਵੀਰਵਾਰ ਨੂੰ ਤਕੜਾ ਝਟਕਾ ਦਿੰਦੇ ਹੋਏ ਐਸੋਸੀਏਟ ਜਨਰਲਸ ਲਿਮਟਿਡ (ਏਜੇਐਲ) ਨੂੰ ਨੈਸ਼ਨਲ ਹੇਰਾਲਡ ਹਾਊਸ ਖਾਲੀ ਕਰਨ ਦਾ ਆਦੇਸ਼ ਦਿੱਤਾ ਹੈ। ਮੁੱਖ ਜੱਜ ਰਜਿੰਦਰ ਮੇਨਨ ਅਤੇ ਜੱਜ ਵੀ ਕਾਮੇਸ਼ਵਰ ਰਾਵ ਦੀ ਬੈਂਚ ਨੇ ਏਕਲ ਪੀਠ ਦੇ ਹੇਰਾਲਡ ਹਾਊਸ ਨੂੰ ਖਾਲੀ ਕਰਨ ਦੇ ਆਦੇਸ਼ ‘ਤੇ ਮੋਹਰ ਲਗਾ ਦਿੱਤੀ ਹੈ। ਬੈਂਚ ਨੇ 18 ਫਰਵਰੀ ਨੂੰ ਮਾਮਲੇ ਦੀ ਸੁਣਵਾਈ ਪੂਰੀ ਕਰਕੇ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਬੈਂਚ ਨੇ ਹਾਲਾਂਕਿ ਖਾਲੀ ਕਰਨ ਦਾ ਸਮਾਂ ਨਹੀਂ ਦੱਸਿਆ ਹੈ। ਪਿਛਲੇ ਸਾਲ ਦਿੱਲੀ ਹਾਈਕੋਰਟ ਦੀ ਸਿੰਗਲ ਬੈਚ ਨੇ ਦੋ ਹਫ਼ਤੇ ‘ਚ ਹੇਰਾਲਡ ਹਾਊਸ ਖਾਲੀ ਕਰਨ ਦਾ ਆਦੇਸ਼ ਦਿੱਤਾ ਸੀ ਜਿਸ ਤੋਂ ਬਾਅਦ ਏਜੇਐਲ ਨੇ ਇਸ ਆਦੇਸ਼ ਨੂੰ ਦਿੱਲੀ ਹਾਈਕੋਰਟ ਦੀ ਬੈਚ ‘ਚ ਇਸ ਸਾਲ ਜਨਵਰੀ ‘ਚ ਚੁਣੌਤੀ ਦਿੱਤੀ ਸੀ। (National Herald House)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ