ਭਾਰਤ ਪਾਕਿ ਤਣਾਅ ‘ਚ ‘ਕਾਰਵਾਂ-ਏ-ਅਮਨ’ ਰਵਾਨਾ

India Pak Tension Leaves Caravan E Aman

ਪੁਲਵਾਮਾ ਹਮਲੇ ਤੋਂ ਬਾਅਦ ਰਵਾਨਾ ਹੋਈ ਬੱਸ

ਸ੍ਰੀਨਗਰ, ਏਜੰਸੀ। ਜੰਮੂ ਕਸ਼ਮੀਰ ਦੇ ਪੁਲਵਾਮਾ ‘ਚ ਜੈਸ਼-ਏ-ਮੁਹੰਮਦ ਦੇ ਫਿਦਾਇਨ ਹਮਲੇ ‘ਚ ਕੇਂਦਰੀ ਰਿਜਰਵ ਪੁਲਿਸ ਬਲ ਦੇ 44 ਜਵਾਨਾਂ ਦੇ ਸ਼ਹੀਦ ਹੋਣ ਤੋਂ ਬਾਅਦ ਪਾਕਿਸਤਾਨ ਨਾਲ ਤਣਾਅ ਵਧਣ ਵਿਚਕਾਰ ਸ੍ਰੀਨਗਰ ਤੋਂ ਪਾਕਿਸਤਾਨ ਦੇ ਕਬਜੇ ਵਾਲੇ ਕਸ਼ਮੀਰ ਦੀ ਰਾਜਧਾਨੀ ਮੁਜੱਫਰਾਬਾਦ ਵਿਚਕਾਰ ਚੱਲਣ ਵਾਲੀ ‘ਕਾਰਵਾਂ-ਏ-ਅਮਨ’ ਬੱਸ ਸੋਮਵਾਰ ਨੂੰ ਆਪਣੀ ਮੰਜਿਲ ਵੱਲ ਰਵਾਨਾ ਹੋਈ। ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਸਪਤਾਹਿਕ ਬੱਸ ਸੇਵਾ ਫਰਵਰੀ ‘ਚ ਨਹੀਂ ਚੱਲੀ ਪਰ ਅੱਜ ਤੋਂ ਫਿਰ ਤੋਂ ਇਹ ਚਾਲੂ ਹੋ ਗਈ। (Caravan E Aman)

ਬੱਸ ਅੱਜ ਸਵੇਰੇ ਸ੍ਰੀਨਗਰ ਦੇ ਬੇਮੀਨਾ ਤੋਂ ਉਤਰ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ‘ਚ ਉੜੀ ਸਥਿਤ ਕੰਟਰੋਲ ਰੇਖਾ ‘ਤੇ ਆਖਰੀ ਭਾਰਤੀ ਚੌਕੀ ਕਮਾਨ ਪੋਸਟ ਲਈ ਰਵਾਨਾ ਹੋਈ। ਅਧਿਕਾਰੀ ਨੇ ਦੱਸਿਆ ਕਿ ਕੰਟਰੋਲ ਰੇਖਾ ਪਾਰ ਜਾਣ ਵਾਲੀ ਇਹ ਬੱਸ ਉੜੀ ਦੇ ਟ੍ਰੇਡ ਫੈਸ਼ੀਲੀਟੇਸ਼ਨ ਕੇਂਦਰ ਪਹੁੰਚ ਗਈ ਹੈ ਜਿੱਥੋਂ ਜ਼ਿਆਦਾਤਰ ਯਾਤਰੀ ਸਵਾਰ ਹੋਣਗੇ। ਉਹਨਾਂ ਕਿਹਾ ਕਿ ਦੁਪਹਿਰ ਤੋਂ ਬਾਅਦ ਹੀ ਬੱਸ ‘ਚ ਸਵਾਰ ਯਾਤਰੀਆਂ ਦੀ ਸਹੀ ਗਿਣਤੀ ਬਾਰੇ ਪਤਾ ਲੱਗ ਸਕੇਗਾ। ਇਸੇ ਤਰ੍ਹਾਂ ਪਾਕਿਸਤਾਨ ਤੋਂ ਭਾਰਤ ਆਉਣ ਵਾਲੇ ਯਾਤਰੀਆਂ ਦੀ ਸਹੀ ਸੰਖਿਆ ਬਾਰੇ ਦੇਰ ਸ਼ਾਮ ਤੱਕ ਪਤਾ ਲੱਗ ਸਕੇਗਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ