ਪੁਲਵਾਮਾ ਹਮਲੇ ਦਾ ਸਖ਼ਤ ਜਵਾਬ
ਨਵੀਂ ਦਿੱਲੀ | ਪੁਲਵਾਮਾ ਦੇ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ਖਿਲਾਫ ਸਖਤ ਰੁਖ ਅਪਣਾਉਂਦਿਆਂ ਭਾਰਤ ਸਰਕਾਰ ਨੇ ਸਿੰਧੂ ਜਲ ਸਮਝੌਤੇ ਦੇ ਬਾਵਜ਼ੂਦ ਹੁਣ ਤੱਕ ਪਾਕਿ ਨੂੰ ਦਿੱਤੇ ਜਾ ਰਹੇ ਬਿਆਸ, ਰਾਵੀ ਤੇ ਸਤਿਲੁਜ ਦਰਿਆ ਦੇ ਪਾਣੀ ਨੂੰ ਰੋਕਣ ਦਾ ਫੈਸਲਾ ਕੀਤਾ ਹੈ ਸਰਕਾਰ ਵੱਲੋਂ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਇਨ੍ਹਾਂ ਤਿੰਨਾਂ ਦਰਿਆਵਾਂ ‘ਤੇ ਬਣੇ ਪ੍ਰੋਜੈਕਟਾਂ ਦੀ ਮੱਦਦ ਨਾਲ ਪਾਕਿ ਨੂੰ ਦਿੱਤੇ ਜਾ ਰਹੇ ਪਾਣੀ ਹੁਣ ਪੰਜਾਬ ਤੇ ਜੰਮੂ-ਕਸ਼ਮੀਰ ਦੇ ਦਰਿਆਵਾਂ ‘ਚ ਛੱਡਿਆ ਜਾਵੇਗਾ ਬੁੱਧਵਾਰ ਨੂੰ ਇਸ ਐਲਾਨ ਤੋਂ ਪਹਿਲਾਂ ਬਾਗਪਤ ਦੇ ਇੱਕ ਪ੍ਰੋਗਰਾਮ ‘ਚ ਸ਼ਾਮਲ ਹੋਣ ਪਹੁੰਚੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਵੰਡ ਤੋਂ ਬਾਅਦ ਭਾਰਤ ਤੇ ਪਾਕਿ ਨੂੰ ਤਿੰਨ-ਤਿੰਨ ਦਰਿਆਵਾਂ ਦੇ ਪਾਣੀ ਦੇ ਇਸਤੇਮਾਲ ਦੀ ਇਜਾਜ਼ਤ ਮਿਲੀ ਸੀ
ਇਸ ਸਮਝੌਤੇ ਦੇ ਬਾਵਜ਼ੂਦ ਭਾਰਤ ਦੇ ਕੋਟੇ ‘ਚ ਆਏ ਤਿੰਨ ਦਰਿਆਵਾਂ ਦਾ ਪਾਣੀ ਹੁਣ ਤੱਕ ਪਾਕਿਸਤਾਨ ‘ਚ ਜਾ ਹੋ ਰਿਹਾ ਹੈ ਹੁਣ ਅਸੀਂ ਇਨ੍ਹਾਂ ਤਿੰਨਾਂ ਦਰਿਆਵਾਂ ‘ਤੇ ਪ੍ਰੋਜੈਕਟਾਂ ਦਾ ਨਿਰਮਾਣ ਕਰਵਾਇਆ ਹੈ, ਜਿਨ੍ਹਾਂ ਦੀ ਮੱਦਦ ਨਾਲ ਹੁਣ ਇਨ੍ਹਾਂ ਦਰਿਆਵਾਂ ਦਾ ਪਾਣੀ ਪੰਜਾਬ ਤੇ ਜੰਮੂ-ਕਸ਼ਮੀਰ ਦੇ ਲੋਕਾਂ ਲਈ ਇਸਤੇਮਾਲ ਕੀਤਾ ਜਾਵੇਗਾ ਇੱਕ ਵਾਰ ਜਦੋਂ ਇਹ ਕੰਮ ਸ਼ੁਰੂ ਹੋ ਜਾਵੇਗਾ ਤਾਂ ਇਸ ਨਾਲ ਯਮੁਨਾ ਨਦੀ ਦੇ ਜਲ ਪੱਧਰ ‘ਚ ਵਾਧਾ ਵੀ ਹੋ ਸਕੇਗਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।