ਮਾਲੇਰਕੋਟਲਾ (ਗੁਰਤੇਜ ਜੋਸ਼ੀ) | ਕੈਪਟਨ ਸਰਕਾਰ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ ਬਜਾਇ ਰੁਜ਼ਗਾਰ ਮੇਲੇ ਲਾ ਕੇ ਖੱਜਲ-ਖੁਆਰ ਕਰ ਰਹੀ ਹੈ ਅਜਿਹੇ ਮੇਲੇ ਵੱਡੀਆਂ ਕੰਪਨੀਆਂ ਵੱਲੋ ਪਹਿਲਾਂ ਵੀ ਲਗਵਾਏ ਜਾਂਦੇ ਸਨ ਇਸ ਤਰ੍ਹਾਂ ਥਾਂ-ਥਾਂ ਰੁਜ਼ਗਾਰ ਮੇਲੇ ਲਵਾਉਣ ਨਾਲ ਸਾਰੇ ਨੌਜਵਾਨਾਂ ਨੂੰ ਨੌਕਰੀ ਨਹੀਂ ਮਿਲਦੀ ਸਗੋਂ ਨੌਜਵਾਨ ਖੱਜਲ-ਖੁਆਰ ਹੀ ਹੁੰਦੇ ਹਨ।
ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ਮਂੈਬਰ ਪਾਰਲੀਮੈਂਟ ਭਗਵੰਤ ਮਾਨ ਨੇ ਮਲੇਰਕੋਟਲਾ ਵਿਖੇ ਆਪਣੀ ਫੇਰੀ ਦੌਰਾਨ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਕਰਜਾ ਮੁਆਫੀ ਵਿਚ ਵੀ ਸਰਕਾਰ ਦੀ ਨੀਅਤ ਸਾਫ਼ ਨਹੀਂ ਹੈ ਤੇ ਆਪਣੇ ਚਹੇਤਿਆਂ ਦੇ ਕਰਜੇ ਮੁਆਫ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜੋ ਵਾਅਦੇ ਪੰਜਾਬ ਸਰਕਾਰ ਨੇ ਚੋਣਾਂ ਸਮੇਂ ਕੀਤੇ ਸਨ ਉਹ ਉਨ੍ਹਾਂ ਤੇ ਪੂਰੀ ਨਹੀਂ ਉਤਰੀ।ਇਸ ਲਈ ਲੋਕ ਕੈਪਟਨ ਸਰਕਾਰ ਤੋਂ ਨਾ ਖੁਸ਼ ਹਨ। ਉਨ੍ਹਾਂ ਕਿਹਾ ਕਿ ਅੱਜ ਸਿਵਲ ਹਸਪਤਾਲ ਦਾ ਸੁਧਾਰ ਕਰਨ ਦੀ ਵਜਾਏ ਸਿਵਲ ਹਸਪਤਾਲ ਖੰਡਰ ਬਣਦੇ ਜਾ ਰਹੇ ਹਨ
ਸਿਵਲ ਹਸਪਤਾਲ ‘ਚ ਡਾਕਟਰਾਂ ਅਤੇ ਸਟਾਫ ਦੀ ਕਮੀ ਹੈ ਅਤੇ ਦਵਾਈਆਂ ਦੀ ਵੀ ਕਮੀ ਹੈ ਮੈਂ ਆਪਣੇ ਐਂਮ.ਪੀ ਕੋਟੇ ਚੋਂ 35 ਤੋਂ 40 ਫੀਸਦੀ ਫੰਡ ਸਕੂਲਾਂ ਤੇ ਖਰਚ ਕੀਤਾ ਹੈ ਤੇ ਕੁਲ 09 ਕਰੋੜ ਦੇ ਕਰੀਬ ਸਕੂਲਾਂ ਦੀਆਂ ਬਿਲਡਿੰਗਾਂ ‘ਤੇ ਖਰਚ ਕੀਤਾ ਹੈ ਤੇ ਮੈਂ ਆਪਣੇ ਪੰਜ ਸਾਲਾਂ ਦਾ 25 ਕਰੋੜ ਰੁਪਇਆ ਕੇਂਦਰ ਸਰਕਾਰ ਤੋਂ ਲੈ ਲਿਆ ਹੈ ਜੋ ਆਉਣ ਵਾਲੇ ਦਸ ਦਿਨਾਂ ਦੇ ਅੰਦਰ ਅੰਦਰ ਪੂਰਾ ਖਰਚ ਕਰ ਦਿਤਾ ਜਾਵੇਗਾ।
ਇਸ ਮੌਕੇ ਤੇ ਉਨ੍ਹਾਂ ਦੇ ਨਾਲ ਜ਼ਿਲ੍ਹਾ ਪ੍ਰਧਾਨ ਰਾਜਵੰਤ ਸਿੰਘ ਘੁਲੀ, ਹਲਕਾ ਇੰਚਾਰਜ ਤੇ ਕੋਰ ਕਮੇਟੀ ਮੈਂਬਰ ਡਾ. ਜਮੀਲ ਉਰ ਰਹਿਮਾਨ, ਚੰਦ ਸਿੰਘ, ਸ਼ਹਿਬਾਜ ਰਾਣਾ, ਮੁਮਤਾਜ ਅੰਜੁਮ ਨਾਗੀ, ਦਾਉਦ ਅਲੀ ਆਦਿ ਹਾਜ਼ਰ ਸਨ। Bhagwant Maan
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।