ਚੰਡੀਗੜ੍ਹ। ਵਿਧਾਨ ਸਭਾ ‘ਚ ਮਨਪ੍ਰੀਤ ਬਾਦਲ ਵਲੋਂ ਬਜਟ ਪੇਸ਼ ਕੀਤਾ ਜਾ ਰਿਹਾ ਹੈ। ਮਨਪ੍ਰੀਤ ਬਾਦਲ ਨੇ ਕਿਹਾ ਕਿ ਸਾਡੀ ਸਰਕਾਰ ਨੇ ਕਿਸਾਨਾਂ ਨੂੰ ਮੁਫਤ ਬਿਜਲੀ ਦੇਣ ਲਈ 8969 ਕਰੋੜ ਦੀ ਮਨਜ਼ੂਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਝੋਨੇ ਦੀ ਪਰਾਲੀ ਨੂੰ ਸਾੜਨ ਲਈ 28 ਹਜ਼ਾਰ ਮਸ਼ੀਨਾਂ ਵੰਡੀਆਂ ਗਈਆਂ ਅਤੇ ਇਸ ਸਾਲ ਇਸ ਦੇ ਲਈ 375 ਕਰੋੜ ਰੁਪਏ ਦੀ ਮਨਜ਼ੂਰੀ ਦਿੱਤੀ ਗਈ ਹੈ। ਵਿੱਤ ਮੰਤਰੀ ਨੇ ਕਿਹਾ ਪੰਜਾਬ ‘ਚ ਨਸ਼ਿਆਂ ਦੇ ਖਾਤਮੇ ਲਈ ਸਿਹਤ ਮੰਤਰੀ ਜਿੰਨੀ ਰਕਮ ਮੰਗਣਗੇ, ਸਰਕਾਰ ਦੇਵੇਗੀ।
ਸਰਕਾਰ ਨੇ 1 ਲੱਖ, 13 ਹਜ਼ਾਰ ਬੱਚਿਆਂ ਨੂੰ ਰੋਜ਼ਗਾਰ ਦਿੱਤਾ ਹੈ। ਸਰਕਾਰ ਸ਼ਹਿਰੀ ਇਲਾਕਿਆਂ ‘ਚ ‘ਮੇਰਾ ਕੰਮ, ਮੇਰਾ ਮਾਨ’ ਸਕੀਮ ਲਈ 90 ਕਰੋੜ ਰੁਪਿਆ ਰੱਖਿਆ। ਗੰਨਾ ਉਤਪਾਦਕਾਂ ਲਈ 355 ਕਰੋੜ ਦਾ ਐਲਾਨ ਕੀਤਾ ਗਿਆ ਹੈ। ਡੇਅਰੀ ਉਤਪਾਦਕਾਂ ਲਈ 30 ਕਰੋੜ ਰੁਪਏ ਰੱਖੇ ਗਏ ਹਨ। ਡੇਰਾਬੱਸੀ ‘ਚ ਵੇਰਕਾ ਮਿਲਕ ਪਲਾਂਟ ਲਈ 62 ਕਰੋੜ ਰੁਪਏ ਦੀ ਮਨਜ਼ੂਰੀ ਦਿੱਤੀ ਗਈ ਹੈ। ਉਨ੍ਹਾ ਕਿਹਾ ਕਿ ਸਪੋਰਟਸ ਪਾਲਿਸੀ ਤਹਿਤ 18 ਕਰੋੜ ਦੇ ਇਨਾਮ ਦਿੱਤੇ ਗਏ। ਅੰਮ੍ਰਿਤਸਰ ਨੂੰ ਆਈਕੋਨਿਕ ਸਿਟੀ ਬਣਾਉਣ ਲਈ 10 ਕਰੋੜ ਦਾ ਪ੍ਰਸਤਾਵ ਰੱਖਿਆ ਗਿਆ ਹੈ।
ਹੁਸ਼ਿਆਰਪੁਰ ‘ਚ ਫੂਡ ਸਟਰੀਟ ਕਾਇਮ ਕੀਤੀ ਜਾਵੇਗੀ। ਜਲਿਆਂਵਾਲਾ ਬਾਗ ਸਮਾਗਮ ਸਮਾਰੋਹ ਲਈ 5 ਕਰੋੜ ਰੁਪਿਆ ਮਨਜ਼ੂਰ ਕੀਤਾ ਗਿਆ ਹੈ। ਬਜਟ ‘ਚ ਆਸ਼ੀਰਵਾਦ ਸਕੀਮ ਲਈ 100 ਕਰੋੜ ਰੁਪਿਆ ਜਾਰੀ ਕੀਤਾ ਗਿਆ ਹੈ। ਮਨਰੇਗਾ ਲਈ 500 ਕਰੋੜ ਰੁਪਏ ਦਾ ਪ੍ਰਸਤਾਵ ਰੱਖਿਆ ਗਿਆ ਹੈ। ਪੇਂਡੂ ਵਿਕਾਸ ਲਈ 4109 ਕਰੋੜ ਦਾ ਪ੍ਰਸਤਾਵ ਰੱਖਿਆ ਗਿਆ ਹੈ। Punjab Budget
ਪੰਜਾਬੀ ਯੂਨੀਵਰਸਿਟੀ ਨੂੰ 5 ਕਰੋੜ ਦੀ ਗ੍ਰਾਂਟ ਦਿੱਤੀ ਗਈ ਹੈ। ਸਮਾਜਿਕ ਪੈਨਸ਼ਨ ‘ਚ ਕੋਈ ਵਾਧਾ ਨਹੀਂ ਕੀਤਾ ਗਿਆ ਹੈ। ਵਿੱਤ ਮੰਤਰੀ ਨੇ ਕਿਹਾ ਕਿ ਭੂਮੀਹੀਣ ਕਿਸਾਨਾਂ ਦਾ ਵੀ ਕਰਜ਼ਾ ਮੁਆਫ ਕੀਤਾ ਜਾਵੇਗਾ। ਸਮਾਰਟ ਵਿਲੇਜ ਕੰਪੇਨ ਲਈ 2600 ਕਰੋੜ ਰੁਪਿਆ ਜਾਰੀ ਕੀਤਾ ਗਿਆ ਹੈ। ਮੋਹਾਲੀ ਤੇ ਮੋਗਾ ‘ਚ 2 ਨਵੇਂ ਇੰਟੀਗ੍ਰੇਟਿਡ ਹਸਪਤਾਲ ਬਣਾਉਣ ਦੀ ਤਜਵੀਜ਼| ਮਾਲੇਰਕੋਟਲਾ ‘ਚ ਕੁੜੀਆਂ ਦੇ ਸਕੂਲ ਲਈ 5 ਕਰੋੜ ਦਾ ਐਲਾਨ ਕੀਤਾ ਗਿਆ ਹੈ। Punjab Budget
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।