ਡਰਬਨ | ਦੱਖਣੀ ਅਫਰੀਕਾ ਖਿਲਾਫ ਪਹਿਲੇ ਟੈਸਟ ‘ਚ ਇਤਿਹਾਸਕ ਜਿੱਤ ‘ਚ ਅਹਿਮ ਭੂਮਿਕਾ ਨਿਭਾਉਣ ਵਾਲੇ ਸ੍ਰੀਲੰਕਾ ਦੇ ਵਿਸ਼ਵਾ ਫਰਨਾਡੋ ਨੇ ਕੁਸਲ ਪਰੇਰਾ ਦੀ ਤਾਰੀਫ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਪੂਰੇ ਦਿਲੋਂ ਬੱਲੇਬਾਜ਼ੀ ਕੀਤੀ
ਸ੍ਰੀਲੰਕਾ ਨੇ ਕੁਸਲ ਪਰੇਰਾ (ਨਾਬਾਦ 153) ਦੇ ਕਰੀਅਰ ਦੀ ਸਰਵੋਤਮ ਪਾਰੀ ਤੇ 10ਵੇਂ ਨੰਬਰ ਦੇ ਬੱਲੇਬਾਜ਼ ਵਿਸ਼ਵਾ ਫਰਨਾਡੋ (ਨਾਬਾਦ 6) ਦਰਮਿਆਨ ਆਖਰੀ ਵਿਕਟ ਲਈ ਹੋਈ 78 ਦੋੜਾਂ ਦੀ ਅਜਿੱਤ ਮੈਚ ਜਿਤਾਊ ਰਿਕਾਰਡ ਸਾਂਝੇਦਾਰੀ ਦੇ ਦਮ ‘ਤੇ ਪਹਿਲੇ ਟੈਸਟ ਮੈਚ ‘ਚ ਦੱਖਣੀ ਅਫਰੀਕਾ ਨੂੰ ਇੱਕ ਵਿਕਟ ਨਾਲ ਹਰਾ ਦਿੱਤਾ ਸ੍ਰੀਲੰਕਾ ਦੀ ਟੀਮ ਇੱਕ ਸਮੇਂ 226 ਦੇ ਸਕੋਰ ‘ਤੇ ਨੌਂ ਵਿਕਟਾਂ ਗੁਆ ਕੇ ਹਾਰ ਦੇ ਕਗਾਰ ‘ਤੇ ਖੜ੍ਹੀ ਸੀ ਤੇ ਦੱਖਣੀ ਅਫਰੀਕਾ ਨੂੰ ਇੱਥੇ ਮੈਚ ਜਿੱਤਣ ਲਈ ਸਿਰਫ ਇੱਕ ਵਿਕਟ ਝਟਕਣੀ ਸੀ ਪਰ ਪਰੇਰਾ ਨੇ ਇੱਥੋਂ ਹੋਰ ਕੋਈ ਵਿਕਟ ਨਹੀਂ ਡਿੱਗਣ ਦਿੱਤੀ ਤੇ ਆਪਣੀ ਸੰਘਰਸ ਪੂਰਨ ਪਾਰੀ ਦੇ ਦਮ ‘ਤੇ ਸ੍ਰੀਲੰਕਾ ਨੂੰ ਰੋਮਾਂਚਕ ਜਿੱਤ ਦਿਵਾ ਦਿੱਤੀ
ਪਰੇਰਾ ਨੇ ਜਿਸ ਤਰ੍ਹਾ ਦੀ ਪਾਰੀ ਖੇਡ ਕੇ ਟੀਮ ਨੂੰ ਜਿੱਤ ਦਿਵਾਈ ਹੈ, ਠੀਕ ਉਸ ਤਰ੍ਹਾ ਖੱਬੇ ਹੱਥ ਦੇ ਦਿੱਗਜ਼ ਬੱਲੇਬਾਜ਼ ਬ੍ਰਾਇਨ ਲਾਰਾ ਨੇ ਦਿਵਾਈ ਸੀ ਲਾਰਾ ਨੇ 1999 ‘ਚ ਅਸਟਰੇਲੀਆ ਖਿਲਾਫ 153 ਦੌੜਾਂ ਦੀ ਹੀ ਪਾਰੀ ਖੇਡ ਕੇ ਵੈਸਟਇੰਡੀਜ ਨੂੰ ਅਹਿਮ ਜਿੱਤ ਦਿਵਾਈ ਸੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।