ਅੰਮ੍ਰਿਤਸਰ । ਪੁਲਵਾਮਾ ਅੱਤਵਾਦੀ ਹਮਲੇ ‘ਤੇ ਦਿੱਤੇ ਬਿਆਨ ਤੋਂ ਬਾਅਦ ਕੈਬਨਿਟ ਮੰਤਰੀ ਨਵਜੋਤ ਸਿੱਧੂ ਲਗਾਤਾਰ ਵਿਰੋਧੀਆਂ ਦੇ ਨਿਸ਼ਾਨੇ ‘ਤੇ ਹਨ। ਇਸ ਕੜੀ ਤਹਿਤ ਜਿਥੇ ਭਾਜਪਾ ਵਰਕਰਾਂ ਵਲੋਂ ਲੁਧਿਆਣਾ ‘ਚ ਸਿੱਧੂ ਖਿਲਾਫ ਪ੍ਰਦਰਸ਼ਨ ਕਰਕੇ ਉਨ੍ਹਾਂ ਦੇ ਪੋਸਟਰ ਨੂੰ ਕਾਲਖ ਮਲੀ ਗਈ, ਉਥੇ ਹੀ ਹੁਣ ਅੰਮ੍ਰਿਤਸਰ ‘ਚ ਭਾਜਪਾ ਯੁਵਾ ਮੋਰਚਾ ਵਲੋਂ ਸਿੱਧੂ ਖਿਲਾਫ ਨਾਅਰੇਬਾਜ਼ੀ ਕੀਤੀ। ਉਨ੍ਹਾਂ ਦੇ ਪੋਸਟਰ ਨੂੰ ਕਾਲਖ ਮਲ ਕੇ ਬਾਅਦ ‘ਚ ਪੋਸਟਰ ਨੂੰ ਅੱਗ ਲਗਾ ਦਿੱਤੀ।। ਇਸ ਮੌਕੇ ਭਾਜਪਾ ਯੁਵਾ ਮੋਰਚਾ ਦੇ ਵਰਕਰਾਂ ਨੇ ਸਿੱਧੂ ਨੂੰ ਝਾਂਜਰਾ ਪਾ ਕੇ ਪਾਕਿਸਤਾਨ ਰਵਾਨਾ ਹੋ ਜਾਣ ਦੀ ਸਲਾਹ ਵੀ ਦਿੱਤੀ ਅਤੇ ਸਿੱਧੂ ਨੂੰ ਇਮਰਾਨ ਖਾਨ ਦਾ ਏਜੰਟ ਕਰਾਰ ਦਿੱਤਾ। ਭਾਜਪਾ ਵਰਕਰਾਂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਸਿੱਧੂ ਨੂੰ ਕੈਬਨਿਟ ‘ਚੋਂ ਬਰਖਾਸਤ ਕਰਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।