ਸਾਡੇ ਨਾਲ ਸ਼ਾਮਲ

Follow us

14 C
Chandigarh
Tuesday, January 20, 2026
More
    Home ਰੂਹਾਨੀਅਤ ਅਨਮੋਲ ਬਚਨ ਬੁਰੇ ਵਿਚਾਰਾਂ ...

    ਬੁਰੇ ਵਿਚਾਰਾਂ ਨੂੰ ਤਿਆਗ ਕੇ ਸੇਵਾ-ਸਿਮਰਨ ਕਰੋ : ਪੂਜਨੀਕ ਗੁਰੂ ਜੀ

    Seva Simran, Renouncing, Thoughts

    ਸਰਸਾ | ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਆਪਣੇ ਗੰਦੇ, ਬੁਰੇ ਵਿਚਾਰਾਂ ਨਾਲ ਲੜਨਾ ਸਿੱਖੋ ਜਦੋਂ ਤੁਸੀਂ ਆਪਣੇ ਬੁਰੇ ਵਿਚਾਰਾਂ ਨਾਲ ਲੜਨਾ ਸਿੱਖ ਜਾਓਗੇ, ਤੁਹਾਨੂੰ ਆਪਣੇ ਅੰਦਰਲੇ ਬੁਰੇ ਵਿਚਾਰਾਂ ਦਾ ਪਤਾ ਲੱਗੇਗਾ ਇਹ ਤਾਂ ਪੱਕਾ ਹੈ ਕਿ ਸਤਿਗੁਰੂ ਤੋਂ ਨਾਮ-ਲੇਵਾ ਜੀਵ ਨੂੰ ਪਤਾ ਹੁੰਦਾ ਹੈ ਕਿ ਕਿਹੜੀ ਅਵਾਜ਼ ਮਨ ਦੀ ਹੈ ਅਤੇ ਕਿਹੜੀ ਅਵਾਜ਼ ਆਤਮਾ ਦੀ ਹੈ ਜੋ ਵੀ ਘਟੀਆ, ਗੰਦੀ ਸੋਚ ਆਉਂਦੀ ਹੈ, ਉਹ ਮਨ ਦੀ ਅਵਾਜ਼ ਹੈ ਅਤੇ ਜੋ ਚੰਗੀ, ਨੇਕ ਸੋਚ ਆਉਂਦੀ ਹੈ ਉਹ ਆਤਮਾ ਦੀ ਹੈ ਜੋ ਮਨ ਦੀ ਅਵਾਜ਼ ਸਮਝ ਕੇ ਉਸ ‘ਤੇ ਅਮਲ ਨਹੀਂ ਕਰਦੇ ਉਹ ਵੀ ਭਾਗਾਂ ਵਾਲੇ ਹੁੰਦੇ ਹਨ ਜੋ ਮਨ ਨਾਲ ਲੜਦੇ ਹਨ ਅਤੇ ਅਜਿਹੀ ਸੋਚ ਆਉਣ ਹੀ ਨਹੀਂ ਦਿੰਦੇ, ਅਸਲ ‘ਚ ਉਹ ਮਾਲਕ ਦੇ ਨੇੜੇ ਹੋਣ ਦੇ ਕਾਬਲ ਬਣ ਜਾਂਦੇ ਹਨ ਲਗਾਤਾਰ ਸੇਵਾ-ਸਿਮਰਨ ਨਾਲ ਉਨ੍ਹਾਂ ਨੂੰ ਮਾਲਕ ਕਣ-ਕਣ ‘ਚ ਅਤੇ ਅੰਦਰ ਨਜ਼ਰ ਆਉਣ ਲੱਗਦੇ ਹਨ

    ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਆਦਮੀ ਆਪਣੀਆਂ ਕਮੀਆਂ ਕਦੇ ਨਹੀਂ ਵੇਖਦਾ ਆਦਮੀ ਹਮੇਸ਼ਾ ਅੱਲ੍ਹਾ, ਮਾਲਕ, ਵਾਹਿਗੁਰੂ, ਭਗਵਾਨ ਨੂੰ ਹੀ ਦੋਸ਼ ਦਿੰਦਾ ਹੈ ਉਹ ਕਦੇ ਨਹੀਂ ਵੇਖਦਾ ਕਿ ਮੈਂ ਕੀ ਗੁਨਾਹ ਕੀਤੇ ਹਨ ਅਜਿਹਾ ਕੋਈ-ਕੋਈ ਹੋਵੇਗਾ ਜਿਸ ਨੇ ਇਹ ਸਵੀਕਾਰ ਕੀਤਾ ਹੋਵੇਗਾ ਕਿ ਨਹੀਂ ਗੁਨਾਹਗਾਰ ਮੈਂ ਹਾਂ, ਮੇਰੇ ਕਾਰਨ ਮੈਂ ਦੁਖੀ ਹਾਂ ਨਹੀਂ ਤਾਂ ਜ਼ਿਆਦਾਤਰ ਤਾਂ ਇਹੀ ਕਹਿੰਦੇ ਹਨ ਕਿ ਠੰਢੀ ਨਿਗ੍ਹਾ ਰੱਖੋ, ਗਰਮ ਨਹੀਂ ਇਹ ਤਾਂ ਤੁਹਾਡੇ ਕਰਮ ਹੁੰਦੇ ਹਨ ਤੁਹਾਡੇ ਕਰਮ ਬੁਰੇ ਹੁੰਦੇ ਹਨ ਤਾਂ ਮਾਲਕ ਦੀ ਨਿਗ੍ਹਾ ਗਰਮ ਹੋ ਜਾਂਦੀ ਹੈ ਚੰਗੇ ਕਰਮ ਕਰੋਗੇ ਤਾਂ ਠੰਢੀ ਨਿਗ੍ਹਾ ਰਹਿੰਦੀ ਹੈ ਅਸੀਂ ਤਾਂ ਠੰਢੀ ਜਾਂ ਗਰਮ ਨਿਗ੍ਹਾ ਜਾਣਦੇ ਹੀ ਨਹੀਂ ਹਾਂ, ਹਮੇਸ਼ਾ ਮਾਲਕ ਤੋਂ ਠੰਢੀ ਨਿਗ੍ਹਾ ਹੀ ਮੰਗਦੇ ਹਾਂ ਆਦਮੀ ਆਪਣੇ ਗੁਨਾਹ ਨਹੀਂ ਵੇਖਦਾ ਉਹ ਜੋ ਬੁਰੇ ਕਰਮ ਲੁਕ-ਲੁਕ ਕੇ ਕਰਦਾ ਹੈ ਉਨ੍ਹਾਂ ਦਾ ਅਸਰ ਖੁਦ ‘ਤੇ ਅਤੇ ਪਰਿਵਾਰ ‘ਤੇ ਜ਼ਰੂਰ ਪੈਂਦਾ ਹੈ ਫਿਰ ਪਛਤਾਉਣ ਨਾਲ ਕੁਝ ਨਹੀਂ ਹੋਵੇਗਾ ਇਸ ਲਈ ਅਜਿਹਾ ਗੁਨਾਹ ਨਾ ਕਰੋ ਮਾਲਕ ਨੂੰ ਦੋਸ਼ੀ ਦੱਸਣ ਨਾਲ ਤੁਸੀਂ ਹੋਰ ਗੁਨਾਹਗਾਰ ਹੋ ਜਾਂਦੇ ਹੋ

    ਆਪ ਜੀ ਨੇ ਫ਼ਰਮਾਇਆ ਕਿ ਭਗਵਾਨ ਕਦੇ ਕਿਸੇ ਦਾ ਬੁਰਾ ਨਹੀਂ ਕਰਦਾ ਹਮੇਸ਼ਾ ਸਾਰਿਆਂ ਦਾ ਭਲਾ ਕਰਦਾ ਹੈ ਸਾਰਿਆਂ ਨੂੰ ਇਹ ਅਧਿਕਾਰ ਦੇ ਦਿੱਤਾ ਹੈ ਕਿ ਤੁਸੀਂ ਮਨੁੱਖ ਹੋ ਅਤੇ ਤੁਸੀਂ ਨਵੇਂ ਕਰਮ ਬਣਾ ਸਕਦੇ ਹੋ ਅੱਗੇ ਆਦਮੀ ‘ਤੇ ਨਿਰਭਰ ਹੈ ਕਿ ਉਹ ਨਵੇਂ ਕਰਮ ਬਣਾਉਂਦਾ ਹੈ ਜਾਂ ਨਹੀਂ ਤੁਹਾਨੂੰ ਕਿਸੇ ਨੇ ਗੱਡੀ ਦੇ ਦਿੱਤੀ ਕਿ ਤੁਸੀਂ ਉੱਠ-ਗੱਡੀ ‘ਚ ਜਾਂ ਸਾਈਕਲ ‘ਤੇ ਜਾਂਦੇ ਹੋ ਅਤੇ ਇਸ ਗੱਡੀ ਨਾਲ ਤੁਸੀਂ ਜਲਦੀ ਪਹੁੰਚ ਜਾਓਗੇ ਤੁਸੀਂ ਗੱਡੀ ਨੂੰ ਕਿਤੇ ਠੋਕ ਦਿੰਦੇ ਹੋ ਅਤੇ ਲੱਤ-ਬਾਂਹ ਟੁੱਟ ਜਾਵੇ ਤੁਸੀਂ ਉਸ ਗੱਡੀ ਦੇਣ ਵਾਲੇ ਨੂੰ ਗਾਲ੍ਹਾਂ ਦੇਣ ਲੱਗ ਜਾਓ ਕਿ ਗੱਡੀ ਕਿਉਂ ਦਿੱਤੀ ਤਾਂ ਇਸ ‘ਚ ਗੱਡੀ ਦੇਣ ਵਾਲੇ ਦਾ ਕੀ ਕਸੂਰ ਤਾਂ ਸਤਿਗੁਰੂ, ਮੌਲਾ ਨੇ ਤੁਹਾਨੂੰ ਸਵਾਸ ਦਿੱਤੇ ਹਨ ਕਿ ਤੁਸੀਂ ਰਾਮ-ਨਾਮ ਦਾ ਜਾਪ ਕਰਕੇ ਆਪਣੀ ਤਕਦੀਰ ਬਦਲ ਲਓ

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here