ਸਰਸਾ (ਸੱਚ ਕਹੂੰ ਨਿਊਜ਼) | ਸ਼ਾਹ ਸਤਿਨਾਮ ਜੀ ਸਿੱਖਿਆ ਸੰਸਥਾਨਾਂ ਦੇ ਬੱਚਿਆਂ ਨੇ ਇੱਕ ਵਾਰ ਫਿਰ ਤੋਂ ਕ੍ਰਿਕਟ ‘ਚ ਆਪਣਾ ਝੰਡਾ ਲਹਿਰਾਉਂਦਿਆਂ ਸੂਬਾ ਤੇ ਸਿੱਖਿਆ ਸੰਸਥਾਨਾਂ ਦਾ ਨਾਂਅ ਰੌਸ਼ਨ ਕੀਤਾ ਜੰਮੂ-ਕਸ਼ਮੀਰ ‘ਚ ਹੋਏ ਧਰੁਵ ਪਾਂਡਿਆ ਟਰਾਫੀ ਮੁਕਾਬਲੇ ‘ਚ ਹਿੱਸਾ ਲੈਣ ਪਹੁੰਚੀ ਹਰਿਆਣਾ ਕ੍ਰਿਕਟ ਐਸੋਸੀਏਸ਼ਨ ਦੀ ਅੰਡਰ-14 ਟੀਮ ਨੇ ਆਪਣੇ ਪਹਿਲੇ ਮੈਚ ‘ਚ ਹੀ ਜਿੱਤ ਪ੍ਰਾਪਤ ਕੀਤੀ, ਜਿਸ ‘ਚ ਸ਼ਾਹ ਸਤਿਨਾਮ ਜੀ ਇੰਟਰਨੈਸ਼ਨਲ ਸਕੂਲ ਦੇ ਹੋਣਹਾਰ ਖਿਡਾਰੀ ਸੁਲਖੀਨ ਇੰਸਾਂ ਦੀ ਮਹੱਤਵਪੂਰਨ ਭੂਮਿਕਾ ਰਹੀ
ਕੋਚ ਰਾਹੁਲ ਸ਼ਰਮਾ ਨੇ ਦੱਸਾ ਕਿ ਜੰਮੂ-ਕਸ਼ਮੀਰ ‘ਚ ਧਰੁਵ ਪਾਡਿਆ ਟਰਾਫੀ 11 ਤੋਂ 24 ਫਰਵਰੀ ਤੱਕ ਕੀਤਾ ਜਾ ਰਿਹਾ ਹੈ ਮੁਕਾਬਲੇ ‘ਚ ਨਾਰਥ ਜੋਨ ਦੀਆਂ ਟੀਮਾਂ ਪੰਜਾਬ, ਹਰਿਆਣਾ, ਜੰਮੂ-ਕਸ਼ਮੀਰ, ਦਿੱਲੀ ਤੇ ਹਿਮਾਚਲ ਪ੍ਰਦੇਸ਼ ਦੀਆ ਟੀਮਾਂ ਹਿੱਸਾ ਲੈ ਰਹੀਆਂ ਹਨ ਹਰਿਆਣਾ ਦੀ ਟੀਮ ਦਾ ਪਹਿਲਾ ਮੈਚ ਪੰਜਾਬ ਦੇ ਨਾਲ ਹੋਇਆ, ਜਿਸ ‘ਚ ਪੰਜਾਬ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 56 ਓਵਰਾਂ ‘ਚ 155 ਦੋੜਾਂ ਬਣਾ ਕੇ ਆਲ ਆਊਟ ਹੋ ਗਈ ਜਵਾਬ ‘ਚ ਹਰਿਆਣਾ ਦੀ ਟੀਮ ਨੇ 90 ਓਵਰਾਂ ‘ਚ ਲੀਡ ਦਿੰਦਿਆਂ 333 ਦੌੜਾਂ ਬਣਾ ਕੇ ਆਲ ਆਊਟ ਹੋ ਗਈ ਹਰਿਆਣਾ ਦੀ ਟੀਮ ‘ਚ ਸ਼ਾਹ ਸਤਿਨਾਮ ਜੀ ਇੰਟਰਨੈਸ਼ਨਲ ਬੁਆਇਜ਼ ਸਕੂਲ ਦੇ ਖਿਡਾਰੀ ਸੁਖਲੀਨ ਇੰਸਾਂ ਨੇ ਆਪਣੇ ਪਹਿਲੇ ਮੈਚ ‘ਚ ਬਿਹਤਰੀਨ ਪ੍ਰਦਰਸ਼ਨ ਕੀਤਾ ਸੁਖਲੀਨ ਇੰਸਾਂ ਨੇ 31 ਗੇਂਦਾਂ ‘ਚ 55 ਦੋੜਾਂ ਬਣਾਈਆਂ, ਜਿਸ ‘ਚ ਚਾਰ ਛੱਕੇ ਵੀ ਸ਼ਾਮਲ ਹਨ ਤੁਹਾਨੂੰ ਦੱਸ ਦਈਏ ਕਿ ਸੁਖਲੀਨ ਇੰਸਾਂ ਦਾ ਹਰਿਆਣਾ ਦੀ ਅੰਡਰ-14 ਟੀਮ ‘ਚ ਚੋਣ ਹੋਇਆ ਸੀ ਆਪਣੇ ਪਹਿਲੇ ਮੈਚ ‘ਚ ਹਰਿਆਣਾ ਨੂੰ 333 ਦੌੜਾਂ ਬਣਾਉਣ ਦੀ ਬਦੌਲਤ ਤਿੰਨ ਅੰਕ ਪ੍ਰਾਪਤ ਕੀਤੇ, ਨਾਲ ਹੀ ਪੰਜਾਬ ਨੂੰ ਇੱਕ ਅੰਕ ਪ੍ਰਾਪਤ ਹੋਇਆ
ਸਰਸਾ ਕ੍ਰਿਕਟ ਐਸੋਸੀਏਸ਼ਨ ਦੇ ਸਕੱਤਰ ਡਾ. ਵੇਦ ਬੈਨੀਵਾਲ, ਜਸਮੀਤ ਇੰਸਾਂ, ਸ਼ਾਹ ਸਤਿਨਾਮ ਜੀ ਸਿੱਖਿਆ ਸੰਸਥਾਨ ਦੇ ਸਪੋਰਟਸ ਇੰਚਾਰਜ਼ ਚਰਨਜੀਤ ਇੰਸਾਂ, ਕੋਚ ਰਾਹੁਲ ਸ਼ਰਮਾ, ਸ਼ਾਹ ਸਤਿਨਾਮ ਜੀ ਇੰਟਰਨੈਸ਼ਨਲ ਸਕੂਲ ਦੇ ਪ੍ਰਿੰਸੀਪਲ ਅਭਿਸ਼ੇਕ ਸ਼ਰਮਾ ਤੇ ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ਦੇ ਪ੍ਰਿੰਸੀਪਲ ਰਾਕੇਸ਼ ਧਵਨ ਨੈ ਖਿਡਾਰੀ ਸੁਖਲੀਨ ਇਸੰਾਂ ਤੇ ਟੀਮ ਨੂੰ ਵਧਾਈ ਦਿੱਤੀ ਸੁਖਲੀਨ ਇੰਸਾਂ ਨੇ ਇਸ ਬਿਹਤਰੀਨ ਪ੍ਰਦਰਸ਼ਨ ਦਾ ਸਿਹਰਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਦਿੱਤਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।