ਰਹਾਨੇ, ਪੰਤ ਤੇ ਵਿਜੈ ਸ਼ੰਕਰ ਵਿਸ਼ਵ ਕੱਪ ਦੀ ਦੌੜ ‘ਚ ਸ਼ਾਮਲ: ਪ੍ਰਸਾਦ

Rahane, Pant. Vijay, Shankar, WorldCup, Prasad

ਨਵੀਂ ਦਿੱਲੀ | ਮੁੱਖ ਚੋਣਕਰਤਾ ਪ੍ਰਸਾਦ ਨੇ ਇੱਕ ਇੰਟਰਵਿਊ ‘ਚ ਕਿਹਾ ਕਿ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ ਨੇ ਵਿਸ਼ਵ ਕੱਪ ਲਈ 15 ਮੇਂਬਰੀ ਟੀਮ ਦਾ ਐਲਾਨ ਕਰਨ ਦੀ ਆਖਰੀ ਤਾਰੀਖ ਤੈਅ ਕੀਤੀ ਹੈ ਜਿਸ ਨੂੰ ਵੇਖਦਿਆਂ ਭਾਰਤੀ ਚੋਣਕਰਤਾ ਹਰੇਕ ਖਿਡਾਰੀ ‘ਤੇ ਨਜ਼ਰ ਰੱਖ ਰਿਹਾ ਹੈ ਤੇ ਆਖਰੀ ਤਾਰੀਖ ਤੋਂ ਪਹਿਲਾਂ ਹੀ 15 ਮੈਂਬਰੀ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਜਾਵੇਗਾ ਪ੍ਰਸਾਦ ਨੇ ਕਿਹਾ ਕਿ ਜੇਕਰ ਪੰਤ ਇੱਕ ਧਮਾਕੇਦਾਰ ਬੱਲੇਬਾਜ਼ ਹਨ ਤਾਂ ਵਿਜੈ ਸ਼ੰਕਰ ਨੂੰ ਬੱਲੇਬਾਜ਼ ਤੋਂ ਇਲਾਵਾ ਇੱਕ ਆਲਰਾਊਂਡਰ ਦੇ ਰੂਪ ‘ਚ ਵੀ ਵੇਖਿਆ ਜਾ ਰਿਹਾ ਹੈ ਇਸ ਮਹੀਨੇ ਨਿਊਜ਼ੀਲੈਂਡ ਖਿਲਾਫ ਖੇਡੀ ਗਈ ਸੀਰੀਜ਼ ‘ਚ ਵਿਜੈ ਨੇ ਆਪਣੇ ਸ਼ਾਨਦਾਰ ਪ੍ਰਦਰਸਨ ਨਾਲ ਸਾਰਿਆਂ ਨੂੰ ਪ੍ਰਭਾਵਿਤ ਕੀਤਾ ਹੈ ਤੇ ਵਿਸ਼ਵ ਕੱਪ ਲਈ ਆਪਣੀ ਦਾਅਵੇਦਾਰ ਨੂੰ ਮਜ਼ਬੂਤ ਕੀਤਾ
ਮੁੱਖ ਚੋਣਕਰਤਾ ਨੇ ਟੈਸਟ ਕ੍ਰਿਕਟ ਦੇ ਸਲਾਮੀ ਬੱਲੇਬਾਜ਼ ਲੋਕੇਸ਼ ਰਾਹੁਲ ਬਾਰੇ ਕਿਹਾ ਕਿ ਰਾਹੁਲ ਅਜੇ ਵੀ ਵਿਸ਼ਵ ਕੱਪ ਦੇ ਲਈ ਚੁਣੀ ਜਾਣ ਵਾਲੀ ਟੀਮ ਦਾ ਹਿੱਸਾ ਹੋ ਸਕਦੇ ਹਨ ਪਰ ਉਨ੍ਹਾਂ ਨੂੰ ਦੌੜਾਂ ਬਣਾ ਕੇ ਖੁਦ ਨੂੰ ਸਾਬਤ ਕਰਨਾਂ ਹੋਵੇਗਾ ਪ੍ਰਸਾਦ ਨੇ ਵਿਜੈ ਸ਼ੰਕਰ ਨੂੰ ਟੀਮ ‘ਚ ਸ਼ਾਮਲ ਕੀਤੇ ਜਾਣ ਦੀ ਸੰਭਾਵਨਾ ‘ਤੇ ਕਿਹਾ ਕਿ ਵਿਜੈ ਚੌਥੇ ਆਲਰਾਊਂਡਰ ਦੇ ਤੌਰ ‘ਤੇ ਉਨ੍ਹਾਂ 20 ਖਿਡਾਰੀਆਂ ‘ਚ ਸਾਮਲ ਹੋ ਸਕਦੇ ਹਨ ਜਿਨ੍ਹਾਂ ‘ਚੋਂ 15 ਖਿਡਾਰੀਆਂ ਨੂੰ ਵਿਸ਼ਵ ਕੱਪ ਲਹੀ ਚੋਣਕਰਤਾ ਭਾਰਤੀ ਟੀਮ ‘ਚ ਸਾਮਲ ਕਰਨਗੇ ਅਜਿੰਕਿਆ ਰਹਾਨੇ ਨੂੰ ਵਿਸ਼ਵ ਕੱਪ ਟੀਮ ‘ਚ ਸ਼ਾਮਲ ਕੀਤੇ ਜਾਣ ਦੇ ਜਵਾਬ  ‘ਤੇ ਮੁੱਖ ਚੋਣਕਰਤਾ ਨੇ ਕਿਹਾ ਕਿ ਘਰੇਲੂ ਕ੍ਰਿਕਟ ‘ਚ ਰਹਾਨੇ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ ਜਿਸ ਨੂੰ ਵੇਖਦਿਆਂ ਰਹਾਨੇ ਦੀ ਵਿਸ਼ਵ ਕੱਪ ਟੀਮ ਲਈ ਦਾਅਵੇਦਾਰ ਕਾਫੀ ਮਜ਼ਬੂਤ ਹੈ
ਜ਼ਿਕਰਯੋਗ ਹੈ ਕਿ ਰਹਾਨੇ ਨੇ ਪਿਛਲੇ ਸਾਲ ਦੱਖਣੀ ਅਫਰੀਕਾ ਦੌਰੇ ਤੀ ਬਾਅਦ ਕੋਈ ਇੱਕ ਰੋਜਾ ਮੈਚ ਨਹੀਂ ਖੇਡਿਆ, ਪਰ ਘਰੇਲੂ ਕ੍ਰਿਕਟ ‘ਚ ਉਨ੍ਹਾਂ ਨੈ ਭਾਰਤ ਏ ਵੱਲੋਂ ਖੇਡਦਿਆਂ ਆਪਣੀਆਂ 11 ਪਾਰੀਆ ‘ਚ 74.62 ਦੀ ਔਸਤ ਨਾਲ 597 ਦੌੜਾਂ ਬਣਾਈਆਂ ਹਨ ਜਿਸ ‘ਚ ਦੋ ਸੈਂਕੜੇ ਤੇ ਤਿੰਨ ਅਰਧ ਸੈਂਕੜੇ ਵੀ ਸ਼ਾਮਲ ਹਨ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।