ਸੀਐੱਮ ਤ੍ਰਿਵੇਂਦਰ ਸਿੰਘ ਨੇ ਨਿਆਂਇਕ ਜਾਂਚ ਦੇ ਆਦੇਸ਼ ਦਿੱਤੇ
ਦੇਹਰਾਦੂ/ਸਹਾਰਨਪੁਰ | ਉੱਤਰਾਖੰਡ ਦੇ ਹਰਿਦੁਆਰ ਜ਼ਿਲ੍ਹੇ ਤੇ ਸਰਹੱਦੀ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਜ਼ਿਲ੍ਹੇ ‘ਚ ਸ਼ਰਾਬ ਪੀਣ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 57 ਹੋ ਗਈ ਹੈ ਮ੍ਰਿਤਕਾਂ ‘ਚ 21 ਹਰਿਦੁਆਰ ਜ਼ਿਲ੍ਹੇ ਦੇ ਅਤੇ 36 ਜਣੇ ਸਹਾਰਨਪੁਰ ਜ਼ਿਲ੍ਹੇ ਦੇ ਹਨ
ਉੱਤਰਾਖੰਡ ਦੇ ਪੁਲਿਸ ਜਨਰਲ ਡਾਇਰੈਕਟਰ (ਕਾਨੂੰਨ-ਵਿਵਸਥਾ) ਅਸ਼ੋਕ ਕੁਮਾਰ ਨੇ ਯੂਨੀਵਾਰਤਾ ਨੂੰ ਦੱਸਿਆ ਕਿ ਸ਼ਰਾਬ ਪੀਣੀ ਨਾਲ ਹਰਿਦੁਆਰਾ ‘ਚ ਸ਼ੁੱਕਰਵਾਰ ਤੋਂ ਹੁਣ ਤੱਕ 21 ਵਿਅਕਤੀਆਂ ਦੀ ਮੌਤ ਹੋ ਗਈ ਹੈ, ਜਦੋਂਕਿ ਸਹਾਰਨਪੁਰ ਦੇ ਸੀਨੀਅਰ ਪੁਲਿਸ ਮੁਖੀ ਦਿਨੇਸ਼ ਕੁਮਾਰ ਨੇ ਟੈਲੀਫੋਨ ‘ਤੇ ਦੱਸਿਆ ਕਿ ਉਨ੍ਹਾਂ ਦੇ ਜ਼ਿਲ੍ਹੇ ‘ਚ ਵੀ ਜ਼ਹਿਰੀਲੀ ਸ਼ਰਾਬ ਦੀ ਵਰਤੋਂ ਨਾਲ ਹੁਣ ਤੱਕ 36 ਵਿਅਕਤੀਆਂ ਦੀ ਮੌਤ ਹੋ ਗਈ ਹੈ ਕੁਮਾਰ ਨੇ ਦੱਸਿਆ ਕਿ ਗੰਭੀਰ ਤੌਰ ‘ਤੇ ਪੀੜਤਾਂ ਦਾ ਸਥਾਨਕ ਹਸਪਤਾਲ ‘ਚ ਇਲਾਜ ਕੀਤਾ ਜਾ ਰਿਹਾ ਹੈ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਨੇ ਇਸ ਮਾਮਲੇ ਦੀ ਤੁਰੰਤ ਨਿਆਂਇਕ ਜਾਂਚ ਕਰਾਉਣ ਦੇ ਨਿਰਦੇਸ਼ ਦਿੱਤੇ ਹਨ ਉਨ੍ਹਾਂ ਮੁੱਖ ਸਕੱਤਰ ਤੇ ਪੁਲਿਸ ਜਨਰਲ ਡਾਇਰੈਕਟਰ ਨੂੰ ਇਸ ਮਾਮਲੇ ‘ਚ ਦੋਸ਼ੀ ਪਾਏ ਜਾਣ ਵਾਲਿਆਂ ਖਿਲਾਫ਼ ਤੁਰੰਤ ਕਾਰਵਾਈ ਕਰਨ ਦੇ ਵੀ ਨਿਰਦੇਸ਼ ਦਿੱਤੇ ਮੁੱਖ ਮੰਤਰੀ ਨੇ ਮ੍ਰਿਤਕਾਂ ਦੇ ਵਾਰਸਾਂ ਨੂੰ ਦੋ-ਦੋ ਲੱਖ ਰੁਪਏ ਤੇ ਗੰਭੀਰ ਬਿਮਾਰਾਂ ਨੂੰ 50-50 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ ਆਬਾਕਾਰੀ ਮੁਖੀ ਸਕੱਤਰ ਆਨੰਦ ਵਰਧਨ ਨੇ ਇੱਕ ਵਿਸ਼ੇਸ਼ ਜਾਂਚ ਟੀਮ ਸਬੰਧਿਤ ਖੇਤਰ ‘ਚ ਗੈਰ ਕਾਨੂੰਨੀ ਸ਼ਰਾਬ ਦੀ ਵਿਕਰੀ ਤੇ ਉਤਪਾਦਨ ਤੇ ਪ੍ਰਭਾਵੀ ਕੰਟਰੋਲ ਦੇ ਲਈ ਗਠਿਤ ਕੀਤੀ ਹੈ ਇਸ ‘ਚ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਤੋਂ ਇਲਾਵਾ ਪੁਲਿਸ ਤੇ ਪ੍ਰਸ਼ਾਸਨ ਦੇ ਵੀ ਅਧਿਕਾਰੀ ਸ਼ਾਮਲ ਕੀਤੇ ਗਏ ਹਨ ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਹੋਈ ਇਸ ਘਟਨਾ ਨੂੰ ਗੰਭੀਰਤਾ ਨਾਲ ਲੈਂਦਿਆਂ ਸ਼ਾਸਨ ਨੇ ਰੂੜਕੀ ਖੇਤਰ ਦੇ ਦੋ ਆਬਕਾਰੀ ਨਿਰੀਕਸ਼ਕਾਂ ਤੇ 11 ਅਧੀਨਸਥ ਆਬਕਾਰੀ ਕਰਮੀਆਂ ਦੇ ਨਿਲੰਬਨ ਦੇ ਆਦੇਸ਼ ਦਿੱਤੇ ਸਨ ਇਸ ਮਾਮਲੇ ‘ਚ ਥਾਣਾ ਇੰਚਾਰਜ਼ ਝਬਰੇੜਾ, ਸਬੰਧਿਤ ਚੌਂਕੀ ਇੰਚਾਰਜ਼ ਤੇ ਦੋ ਬੀਟ ਕਾਂਸਟੇਬਲ ਵੀ ਬਰਖਾਸਤ ਕੀਤੇ ਗਏ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।