ਹਰਿਆਣਾ ਵਿਧਾਨ ਸਭਾ ‘ਚ ਕਾਂਗਰਸ ਤੇ ਇਨੈਲੋ ਦੀ ਗਿਣਤੀ ਹੋਈ 17-17
ਚੰਡੀਗੜ੍ਹ | ਜੀਂਦ ਉਪ ਚੋਣਾਂ ‘ਚ ਕਰਾਰੀ ਹਾਰ ਦਾ ਸਾਹਮਣਾ ਕਰਨ ਵਾਲੀ ਇਨੈਲੋ ਦੇ ਹੱਥੋਂ ਹੁਣ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਆਗੂ ਦਾ ਅਹੁਦਾ ਵੀ ਜਾਂਦਾ ਹੋਇਆ ਨਜ਼ਰ ਆ ਰਿਹਾ ਹੈ ਜੇਕਰ ਵਿਧਾਨ ਸਭਾ ਦੇ ਸਪੀਕਰ ਕੰਵਰਪਾਲ ਸਿੰਘ ਗੁੱਜਰ ਇਸ ਮਾਮਲੇ ‘ਚ ਨੋਟਿਸ ਲੈਂਦੇ ਹਨ ਜਾਂ ਫਿਰ ਕਾਂਗਰਸ ਵੱਲੋਂ ਅਪੀਲ ਦਾਇਰ ਕਰ ਦਿੱਤੀ ਜਾਂਦੀ ਹੈ ਤਾਂ ਇਨੈਲੋ ਹੱਥੋਂ ਵਿਰੋਧੀ ਧਿਰ ਦਾ ਅਹੁਦਾ ਜਾ ਸਕਦਾ ਹੈ ਕਿਉਂਕਿ ਇਸ ਸਮੇਂ ਹਰਿਆਣਾ ਵਿਧਾਨ ਸਭਾ ‘ਚ ਇਨੈਲੋ ਤੇ ਕਾਂਗਰਸ ਦੇ ਵਿਧਾਇਕਾਂ ਦੀ ਗਿਣਤੀ ਬਰਾਬਰ ਹੋ ਗਈ ਇਸ ਸਮੇਂ ਕਾਂਗਰਸ ਕੋਲ 17 ਵਿਧਾਇਕ ਹਨ ਤਾਂ ਇਨੈਲੋ ਵੀ 17 ਵਿਧਾਇਕਾਂ ਨਾਲ ਵਿਧਾਨ ਸਭਾ ‘ਚ ਬੈਠੀ ਹੈ ਇਨੈਲੋ ਤੋਂ ਬਾਗੀ ਹੋ ਕੇ ਬਣਨ ਵਾਲੀ ਜੇਜੇਪੀ ਕੋਲ ਇਸ ਸਮੇਂ ਨੈਨਾ ਚੌਟਾਲਾ ਸਮੇਤ ਤਿੰਨ ਵਿਧਾਇਕ ਹਨ, ਜਿਸ ਕਾਰਨ ਜੇਕਰ ਹਰਿਆਣਾ ਵਿਧਾਨ ਸਭਾ ‘ਚ ਵਿਧਾਇਕਾਂ ਦੀ ਹਾਜ਼ਰੀ ਲਾਈ ਗਈ ਤਾਂ ਇਨੈਲੋ ਦੇ ਪੱਖ ‘ਚ 17 ਦੀ ਜਗ੍ਹਾ ਸਿਰਫ 14 ਹੀ ਰਹਿ ਸਕਦੇ ਹਨ ਜਿਸ ਕਾਰਨ ਕਾਂਗਰਸ ਕਿਸੇ ਵੀ ਸਮੇਂ ਵਿਰੋਧੀ ਧਿਰ ਦੇ ਅਹੁਦੇ ਨੂੰ ਹਾਸਲ ਕਰ ਸਕਦੀ ਹੈ ਪਿਛਲੀਆਂ ਵਿਧਾਨ ਸਭਾ ਚੋਣਾਂ 2014 ‘ਚ ਭਾਜਪਾ ਨੂੰ 47, ਇਨੈਲੋ ਨੂੰ 19 ਤੇ ਕਾਂਗਰਸ ਨੂੰ 15 ਸੀਟਾਂ ‘ਤੇ ਜਿੱਤ ਹਾਸਲ ਹੋਈ ਸੀ, ਪਰ ਕੁਝ ਸਮੇਂ ਬਾਅਦ ਹਜਕਾ ਦਾ ਕਾਂਗਰਸ ‘ਚ ਰਲੇਵਾਂ ਹੋਣ ਤੋਂ ਬਾਅਦ ਉਸ ਦੀ ਗਿਣਤੀ 15 ਤੋਂ 17 ਹੋ ਗਈ ਸੀ ਹੁਣੇ ਜੀਂਦ ਚੋਣਾਂ ‘ਚ ਭਾਜਪਾ ਨੇ ਜਿੱਤ ਹਾਸਲ ਕਰਦਿਆਂ ਆਪਣੀ ਗਿਣਤੀ 47 ਤੋਂ 48 ਕਰ ਲਈ ਹੈ ਜਦੋਂਕਿ ਇਨੈਲੋ ਕੋਲ 17 ਰਹਿ ਗਈ ਹੈ ਪੇਹਵਾ ਤੋਂ ਇਨੈਲੋ ਦੇ ਵਿਧਾਇਕ ਜਸਵਿੰਦਰ ਸੰਧੂ ਦੇ ਦੇਹਾਂਤ ਤੋਂ ਬਾਅਦ ਇਨੈਲੋ ਦੀ 18 ਦੀ ਗਿਣਤੀ ‘ਚੋਂ ਇੱਕ ਹੋਰ ਘੱਟ ਹੁੰਦੇ ਹੋਏ 17 ਰਹਿ ਗਈ ਹੈ ਅਜਿਹੇ ‘ਚ ਕਾਂਗਰਸ ਤੇ ਇਨੈਲੋ 17-17 ਵਿਧਾਇਕਾਂ ਨਾਲ ਇੱਕ ਬਰਾਬਰ ਵਿਧਾਨ ਸਭਾ ‘ਚ ਹੋ ਗਏ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।