ਪ੍ਰਮੋਦ ਭਾਰਗਵ
ਪੂਰੀ ਦੁਨੀਆ ‘ਚ ਚੀਜ਼ਾਂ ਦਾ ਇਸਤੇਮਾਲ ਕਰੋ ਤੇ ਸੁੱਟੋ ਕਚਰਾ ਸੱਭਿਚਾਆਰ ਵਿਰੁੱਧ ਬਿਗੁਲ ਵੱਜ ਗਿਆ ਹੈ ਦਰਅਸਲ ਪੂਰੀ ਦੁਨੀਆ ‘ਚ ਇਲੈਕਟ੍ਰੋਨਿਕ ਕਚਰਾ (ਈ-ਕਚਰਾ) ਵੱਡੀ ਤੇ ਖਤਰਨਾਕ ਸਮੱਸਿਆ ਬਣ ਕੇ ਪੇਸ਼ ਆ ਰਿਹਾ ਹੈ ਧਰਤੀ, ਪਾਣੀ ਤੇ ਹਵਾ ਲਈ ਇਹ ਕਚਰਾ ਪ੍ਰਦੂਸ਼ਣ ਦਾ ਵੱਡਾ ਸਬੱਬ ਬਣ ਰਿਹਾ ਹੈ ਨਤੀਜੇ ਵਜੋਂ ਇਸ ਤੋਂ ਛੁਟਕਾਰਾ ਪਾਉਣ ਲਈ ਯੂਰਪੀ ਸੰਘ ਤੇ ਅਮਰੀਕਾ ਦੇ ਵਾਤਾਵਰਨ ਸੰਗਠਨਾਂ ਨੇ ਇਲੈਕਟ੍ਰੋਨਿਕ ਯੰਤਰਾਂ ਵਾਲੀਆਂ ਉਤਪਾਦ ਕੰਪਨੀਆਂ ਦੀ ਮਨਮਰਜ਼ੀ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ ਉਹ ਰਾਈਟ-ਟੂ-ਰਿਪੇਅਰ ਭਾਵ ਮੁਰੰਮਤ ਕਰਨ ਦਾ ਅਧਿਕਾਰ ਦੀ ਮੰਗ ਕਰ ਰਹੇ ਹਨ ਆਉਣ ਵਾਲੇ ਸਮੇਂ ‘ਚ ਇਸ ਮੰਗ ਦੇ ਭਾਰਤ ਸਮੇਤ ਪੂਰੀਆਂ ਦੁਨੀਆ ‘ਚ ਫੈਲਣ ਦੀ ਉਮੀਦ ਹੈ ਭਾਰਤ ਨੂੰ ਤਾਂ ਵਿਕਸਿਤ ਦੇਸ਼ਾਂ ਨੇ ਈ-ਕਚਰਾ ਨਸ਼ਟ ਕਰਨ ਦਾ ਡੰਪਿੰਗ ਗਰਾਊਂਡ ਮੰਨਿਆ ਹੋਇਆ ਹੈ ਇਸ ਕਚਰੇ ਨੂੰ ਨਸ਼ਟ ਕਰਨ ਦੇ ਜੈਵਿਕ ਉਪਾਅ ਵੀ ਤਲਾਸ਼ੇ ਜਾ ਰਹੇ ਹਨ, ਪਰ ਇਸ ‘ਚ ਅਜੇ ਵੱਡੀ ਸਫਲਤਾ ਨਹੀਂ ਮਿਲੀ ਹੈ।
ਅਮਰੀਕਾ ਤੇ ਯੂਰਪ ਦੇ ਕਈ ਦੇਸ਼ਾਂ ਦੇ ਵਾਤਾਵਰਨ ਮੰਤਰੀ ਮੁੜ-ਨਿਰਮਾਣ ਕੰਪਨੀਆਂ ਨੂੰ ਇਸ ਮਕਸਦ ਦੇ ਮਤੇ ਭੇਜ ਚੁੱਕੇ ਹਨ ਕਿ ਯੰਤਰਾਂ ਦੇ ਨਿਰਮਾਤਾ ਅਜਿਹੇ ਇਲੈਕਟ੍ਰੋਨਿਕ ਯੰਤਰ ਬਣਾਉਣ, ਜੋ ਲੰਮੇ ਸਮੇਂ ਤੱਕ ਚੱਲਣ ਤੇ ਖਰਾਬ ਹੋਣ ‘ਤੇ ਉਨ੍ਹਾਂ ਦੀ ਮੁਰੰਮਤ ਕੀਤੀ ਜਾ ਸਕੇ ਭਾਰਤ ‘ਚ ਵੀ ਕਈ ਗੈਰ-ਸਰਕਾਰੀ ਸਵੈ-ਸੇਵੀ ਸੰਗਠਨਾਂ ਨੇ ਇਸ ਅਵਾਜ਼ ‘ਚ ਆਪਣੀ ਅਵਾਜ਼ ਮਿਲਾਉਣਾ ਸ਼ੁਰੂ ਕਰ ਦਿੱਤਾ ਹੈ ਦਰਅਸਲ ਦੁਨੀਆ ਦੇ ਵਿਕਸਿਤ ਦੇਸ਼ ਆਪਣਾ ਜ਼ਿਆਦਾਤਰ ਕਚਰਾ ਭਾਰਤੀ ਸਮੁੰਦਰ ‘ਚ ਖਰਾਬ ਹੋ ਚੁੱਕੇ ਜਹਾਜ਼ਾਂ ‘ਚ ਲੱਦ ਕੇ ਬੰਦਰਗਾਹਾਂ ਨੇੜੇ ਛੱਡ ਜਾਂਦੇ ਹਨ ਇਸ ਨਾਲ ਭਾਰਤੀ ਕੰਢੀ ਸਮੁੰਦਰਾਂ ‘ਚ ਕਚਰੇ ਦਾ ਢੇਰ ਲੱਗ ਗਿਆ ਹੈ ਇਸ ਈ-ਕਚਰੇ ‘ਚ ਕੰਪਿਊਟਰ, ਟੀ.ਵੀ., ਸਕ੍ਰੀਨ, ਸਮਾਰਟਫੋਨ, ਟੈਬਲੇਟ, ਫਰਿੱਜ਼, ਵਾਸ਼ਿੰਗ ਮਸ਼ੀਨ, ਇੰਡਕਸ਼ਨ ਕੂਕਰ, ਏਸੀ ਤੇ ਬੈਟਰੀਆਂ ਹੁੰਦੀਆਂ ਹਨ ਇਸ ਅਭਿਆਨ ਤੋਂ ਬਾਅਦ ਅਮਰੀਕਾ ‘ਚ 18 ਸੂਬੇ ਰਾਈਟ-ਟੂ-ਰਿਪੇਅਰ ਕਾਨੂੰਨ ਬਣਾਉਣ ‘ਤੇ ਵਿਚਾਰ ਕਰ ਰਹੇ ਹਨ।
ਇੱਕ ਰਿਸਰਚ ਮੁਤਾਬਕ 2004 ‘ਚ ਘਰੇਲੂ ਕੰਮਕਾਜ ਦੀਆਂ 3.5 ਫੀਸਦੀ ਇਲੈਕਟ੍ਰੋਨਿਕ ਮਸ਼ੀਨਾਂ ਪੰਜ ਸਾਲਾਂ ਬਾਦ ਖਰਾਬ ਹੋ ਰਹੀਆਂ ਸਨ 2012 ‘ਚ ਇਸ ਖਰਾਬੀ ਦਾ ਅਨੁਪਾਤ ਵਧ ਕੇ 8.3 ਫੀਸਦੀ ਹੋ ਗਿਆ ਰੀ-ਸਾਈਕਲਿੰਗ ਕੇਂਦਰਾਂ ‘ਤੇ 10 ਫੀਸਦੀ ਤੋਂ ਜ਼ਿਆਦਾ ਅਜਿਹੇ ਯੰਤਰ ਆਏ, ਜੋ ਪੰਜ ਸਾਲਾਂ ਤੋਂ ਪਹਿਲਾਂ ਹੀ ਖਰਾਬ ਹੋ ਗਏ ਯੂਰਪ ‘ਚ ਵਿਕਣ ਵਾਲੇ ਕਈ ਲੈਂਪਾਂ ‘ਚ ਬੱਲਬ ਬਦਲਣ ਦਾ ਬਦਲ ਨਹੀਂ ਹੈ ਨਤੀਜਨ ਬੱਲਬ ਖਰਾਬ ਹੋਣ ‘ਤੇ ਪੂਰਾ ਲੈਂਪ ਬਦਲਣਾ ਪੈਂਦਾ ਹੈ ਕੰਪਿਊਟਰ, ਲੈਪਟਾਪ, ਟੈਬਲੇਟ ਤੇ ਮੋਬਾਇਲ ਦੇ ਲਗਾਤਾਰ ਨਵੇਂ-ਨਵੇਂ ਮਾਡਲ ਆਉਣ ਤੇ ਉਨ੍ਹਾਂ ‘ਚ ਨਵੀਆਂ ਸਹੂਲਤਾਂ ਉਪਲੱਬਧ ਹੋਣ ਨਾਲ ਵੀ ਇਹ ਯੰਤਰ ਚੰਗੀ ਹਾਲਤ ‘ਚ ਹੋਣ ਦੇ ਬਾਵਜ਼ੂਦ ਇਸਤੇਮਾਲ ਦੇ ਲਾਇਕ ਨਹੀਂ ਰਹਿ ਜਾਂਦੇ ਲਿਹਾਜ਼ਾ ਈ-ਕਚਰੇ ਦੀ ਮਾਤਰਾ ਲਗਾਤਾਰ ਵਧ ਰਹੀ ਹੈ ।
ਇੱਕ ਅਨੁਮਾਨ ਮੁਤਾਬਕ 2018 ‘ਚ ਪੂਰੀ ਦੁਨੀਆ ‘ਚ 5 ਕਰੋੜ ਟਨ ਈ-ਕਚਰਾ ਇਕੱਠਾ ਹੋਇਆ ਇਸ ਕਚਰੇ ਨੂੰ ਇੱਕ ਜਗ੍ਹਾ ਇਕੱਠਾ ਕੀਤਾ ਜਾਵੇ ਤਾਂ ਮਾਊਂਟ ਐਵਰੇਸਟ ਤੋਂ ਵੀ ਉੱਚਾ ਪਹਾੜ ਬਣ ਜਾਵੇਗਾ ਤੇ 4500 ਐਫ਼ਿਲ ਟਾਵਰ ਬਣ ਜਾਣਗੇ ਈ-ਕਚਰਾ ਪੈਦਾ ਕਰਨ ‘ਚ ਭਾਰਤ ਦੁਨੀਆ ਦਾ ਪੰਜਵਾਂ ਵੱਡਾ ਦੇਸ਼ ਹੈ ਭਾਰਤੀ ਸ਼ਹਿਰਾਂ ‘ਚ ਪੈਦਾ ਹੋਣ ਵਾਲੇ ਈ-ਕਚਰੇ ‘ਚ ਸਭ ਤੋਂ ਜ਼ਿਆਦਾ ਕੰਪਿਊਟਰ ਤੇ ਉਸ ਦੇ ਸਹਾਇਕ ਯੰਤਰ ਹੁੰਦੇ ਹਨ ਅਜਿਹੇ ਕਚਰੇ ‘ਚ 40 ਫੀਸਦੀ ਸ਼ੀਸ਼ਾ ਤੇ 70 ਫੀਸਦੀ ਭਾਰੀ ਧਾਤੂਆਂ ਹੁੰਦੀਆਂ ਹਨ ਕਈ ਲੋਕ ਇਨ੍ਹਾਂ ਨੂੰ ਕੱਢ ਕੇ ਕਮਾਈ ਵੀ ਕਰ ਰਹੇ ਹਨ ਅੱਜ ਈ-ਕਚਰਾ, ਜਿਸ ‘ਚ ਵੱਡੀ ਮਾਤਰਾ ‘ਚ ਪਲਾਸਟਿਕ ਦੇ ਯੰਤਰ ਵੀ ਸ਼ਾਮਲ ਹਨ, ਨਸ਼ਟ ਕਰਨਾ ਭਾਰਤ ਸਮੇਤ ਦੁਨੀਆ ਦੇ ਦੇਸ਼ਾਂ ਲਈ ਮੁਸ਼ਕਲ ਹੋ ਰਿਹਾ ਹੈ ਇਸ ਈ-ਕਚਰੇ ਜਾਂ ਈ-ਵੇਸਟ ਨੂੰ ਜੈਵਿਕ ਤੌਰ ‘ਤੇ ਨਸ਼ਟ ਕਰਨ ਦੇ ਤਰੀਕੇ ਤਲਾਸ਼ੇ ਜਾ ਰਹੇ ਹਨ ਇਸ ਕਚਰੇ ਦਾ ਦੂਜਾ ਸਕਾਰਾਤਮਕ ਪਹਿਲੂ ਸੋਨਾ ਤੇ ਹੋਰ ਇਸਤੇਮਾਲਯੋਗ ਧਾਤੂਆਂ ਬਣਾਉਣਾ ਵੀ ਹੈ ਈ-ਕਚਰੇ ‘ਚੋਂ 264 ਕਰੋੜ ਦਾ ਸੋਨਾ ਹਾਲ ਹੀ ‘ਚ ਕੱਢਿਆ ਗਿਆ ਹੈ ਅਸੀਂ ਸਾਰੇ ਜਾਣਦੇ ਹਾਂ ਕਿ ਦੁਨੀਆ ਦੀ ਸਭ ਤੋਂ ਵੱਡੀ ਸਮਾਰਟ ਫੋਨ ਨਿਰਮਾਤਾ ਕੰਪਨੀ ਐਪਲ ਹੈ ਐਪਲ ਨੇ ਆਪਣੇ ਹੀ ਕਬਾੜ ‘ਚ ਬਦਲੇ ਸਮਾਰਟਫੋਨ ਤੇ ਕੰਪਿਊਟਰਾਂ ਤੋਂ ਸੋਨੇ ਦਾ ਖਜ਼ਾਨਾ ਕੱਢਿਆ ਹੈ ।
ਕੰਪਨੀ ਨੇ ਇਸ ਬੇਕਾਰ ਹੋ ਚੁੱਕੇ ਕਚਰੇ ਨੂੰ ਮੁੜ ਰੀ-ਸਾਈਕਲ ਕਰਕੇ ਵੱਡੀ ਕਮਾਈ ਘਰ ਬੈਠੇ ਕਰਨ ‘ਚ ਸਫਲਤਾ ਹਾਸਲ ਕੀਤੀ ਹੈ ਇਸ ਪ੍ਰਕਿਰਿਆ ਨਾਲ ਕੰਪਨੀ ਨੇ ਕਰੀਬ 40 ਮਿਲੀਅਨ ਡਾਲਰ, ਭਾਵ 264 ਕਰੋੜ ਰੁਪਏ ਸੋਨੇ ਦੇ ਰੂਪ ‘ਚ ਕਮਾਏ ਹਨ ਇਸ ਤੋਂ ਇਲਾਵਾ ਕਰੀਬ 580 ਕਰੋੜ ਦਾ ਇਸਪਾਤ, ਐਲੂਮੀਨੀਅਮ, ਗਲਾਸ ਤੇ ਹੋਰ ਧਾਤੂ ਤੱਤ ਕੱਢਣ ‘ਚ ਕਾਮਯਾਬੀ ਹਾਸਲ ਕੀਤੀ ਹੈ ਐਪਲ ਦੇ ਇਸ ਰਚਨਾਤਮਕ ਖੁਲਾਸੇ ਤੋਂ ਬਾਅਦ ਚੰਗਾ ਹੈ, ਕੇਂਦਰ ਤੇ ਸੂਬਾ ਸਰਕਾਰਾਂ ਨੌਜਵਾਨਾਂ ਨੂੰ ਈ-ਕਚਰੇ ਤੋਂ ਸੋਨਾ ਤੇ ਹੋਰ ਧਾਤੂਆਂ ਕੱਢਣ ਦੀ ਤਕਨੀਕ ਸਿਖਾਉਣ ਤੇ ਸਟਾਰਟਅੱਪ ਤਹਿਤ ਕਚਰੇ ਨੂੰ ਮੁੜ-ਸਾਈਕਲ ਕਰਨ ਦੇ ਪਲਾਂਟ ਲਾਉਣ ਲਈ ਉਤਸ਼ਾਹਿਤ ਕਰਨ ਕਿਉਂਕਿ ਇਲੈਕਟ੍ਰੋਨਿਕ ਯੰਤਰਾਂ ਦੇ ਉਤਪਾਦਨ ਤੇ ਉਨ੍ਹਾਂ ਦੇ ਨਸ਼ਟ ਹੋਣ ਦੀ ਪ੍ਰਕਿਰਿਆ ਲਗਾਤਾਰ ਚੱਲਣ ਵਾਲੀ ਹੈ ਇਹ ਪਲਾਂਟ ਜੇਕਰ ਦੇਸ਼ ਦੇ ਕੋਨੇ-ਕੋਨੇ ‘ਚ ਲੱਗ ਜਾਂਦੇ ਹਨ ਤਾਂ ਇਨ੍ਹਾਂ ਦੇ ਸੰਚਾਲਨ ‘ਚ ਕਠਿਨਾਈ ਆਉਣ ਵਾਲੀ ਨਹੀਂ ਹੈ ਉਹ ਇਸ ਲਈ ਕਿਉਂਕਿ ਹੁਣ ਸਮਾਰਟ ਫੋਨ ਤੇ ਕੰਪਿਊਟਰ ਪਿੰਡ-ਪਿੰਡ ਇਸਤੇਮਾਲ ਹੋ ਰਹੇ ਹਨ।
ਇਸ ਲਈ ਬੇਕਾਰ ਹੋ ਚੁੱਕੇ ਯੰਤਰਾਂ ਦੇ ਰੂਪ ‘ਚ ਕੱਚਾ ਮਾਲ ਵੀ ਸਥਾਨਕ ਪੱਧਰ ‘ਤੇ ਹੀ ਮਿਲ ਜਾਵੇਗਾ ਤੇ ਮੁੜ-ਸਾਈਕਲ ਤੋਂ ਬਾਅਦ ਜੋ ਸੋਨਾ-ਚਾਂਦੀ, ਇਸਪਾਤ, ਜਸਤਾ, ਤਾਂਬਾ, ਪਿੱਤਲ, ਐਲੂਮੀਨੀਅਮ ਆਦਿ ਧਾਤੂਆਂ ਨਿੱਕਲਣਗੀਆਂ ਉਨ੍ਹਾਂ ਦੇ ਖਰੀਦਦਾਰ ਵੀ ਸਥਾਨਕ ਪੱਧਰ ‘ਤੇ ਹੀ ਮਿਲ ਜਾਣਗੇ ਉਂਜ ਵੀ ਇਹ ਧਾਤੂਆਂ ਤੇ ਇਨ੍ਹਾਂ ਨਾਲ ਬਣੀਆਂ ਵਸਤੂਆਂ ਰੋਜ਼ਮਰ੍ਹਾ ਦੇ ਜੀਵਨ ‘ਚ ਇੰਨੀਆਂ ਜ਼ਰੂਰੀ ਹੋ ਗਈਆਂ ਹਨ ਕਿ ਉੱਚ, ਮੱਧ ਤੇ ਹੇਠਲੇ, ਭਾਵ ਹਰ ਵਰਗ ਦੇ ਵਿਕਅਤੀ ਲਈ ਇਨ੍ਹਾਂ ਦੀ ਜ਼ਰੂਰਤ ਬਣੀ ਹੀ ਰਹਿੰਦੀ ਹੈ ਇਨ੍ਹਾਂ ਯੰਤਰਾਂ ਦੇ ਲੱਗਣ ਨਾਲ ਧਰਤੀ ‘ਤੇ ਜਲ ਸ੍ਰੋਤ ਪ੍ਰਦੂਸ਼ਿਤ ਹੋਣ ਤੋਂ ਬਚਣਗੇ ਜੇਕਰ ਕਚਰਾ ਬਿਨਾ ਰੀ-ਸਾਈਕਲ ਕੀਤੇ ਧਰਤੀ ‘ਚ ਖੱਡੇ ਪੁੱਟ ਕੇ ਦਫਨਾ ਦਿੱਤਾ ਜਾਂਦਾ ਹੈ ਤਾਂ ਇਸ ਨਾਲ ਲੈਂਡਫਿਲ ਨਾਮਕ ਸਮੂਹ ਦੀਆਂ ਖਤਰਨਾਕ ਗੈਸਾਂ ਨਿੱਕਲਦੀਆਂ ਹਨ ਇਨ੍ਹਾਂ ਗੈਸਾਂ ਧਰਤੀ ਤੇ ਮਨੁੱਖੀ ਸਿਹਤ ਲਈ ਤਾਂ ਜਬਰਦਸਤ ਹਾਨੀਕਾਰਕ ਹਨ ਹੀ, ਇਲੈਕਟ੍ਰੋਨਿਕ ਯੰਤਰਾਂ ਲਈ ਵੀ ਹਾਨੀਕਾਰਕ ਹਨ ।
ਇਲੈਕਟ੍ਰੋਨਿਕ ਯੰਤਰਾਂ ਦੇ ਮਾਹਿਰਾਂ ਦਾ ਮੰਨਣਾ ਹੈ ਕਿ ਔਸਤਨ ਇੱਕ ਸਮਾਰਟਫੋਨ ‘ਚ 30 ਮਿਲੀਗ੍ਰਾਮ ਸੋਨਾ ਹੁੰਦਾ ਹੈ ਇਹ ਫੋਨ ਦੇ ਸਰਕਿਟ ਬੋਰਡ ਤੇ ਇੰਟਰਨਲ ਕੰਪੋਨੈਂਟਸ ‘ਚ ਹੁੰਦਾ ਹੈ ਐਪਲ ਅਜਿਹੇ ਲੱਖਾਂ ਆਈਫੋਨਾਂ ਤੇ ਕੰਪਿਊਟਰਾਂ ਦੀ ਰੀ-ਸਾਈਕਲਿੰਗ ਕਰਦਾ ਹੈ, ਜਿਸ ‘ਚ ਸੋਨਾ ਹੁੰਦਾ ਹੈ ਇਹ ਵੀ ਸੰਭਵ ਹੈ ਕਿ ਐਪਲ ਨੇ ਵੱਡੀ ਗਿਣਤੀ ‘ਚ ਆਪਣੇ ਨਿਗਰਾਨੀ ਐਡੀਸ਼ਨ ਦਾ ਮੁੜ-ਨਿਰਮਾਣ ਕੀਤਾ ਹੋਵੇ, ਜਿਨ੍ਹਾਂ ‘ਚ 18 ਕੈਰੇਟ ਦੀ ਗੁਣਵੱਤਾ ਵਾਲੇ ਤਕਰੀਬਨ 50 ਗ੍ਰਾਮ ਸੋਨੇ ਦਾ ਇਸਤੇਮਾਲ ਹੁੰਦਾ ਹੈ ਸਾਫ ਹੈ, ਸਮੱਸਿਆ ਬਣੇ ਈ-ਕਚਰੇ ਨੂੰ ਜੇਕਰ ਮੁੜ-ਨਿਰਮਾਣ ਕਰਨ ਦੇ ਪਲਾਂਟ ਵੱਡੀ ਗਿਣਤੀ ‘ਚ ਲਾਏ ਜਾਂਦੇ ਹਨ ਤਾਂ ਵੱਡੇ ਪੈਮਾਨੇ ‘ਤੇ ਨੌਜਵਾਨ ਤਕਨੀਕੀਆਂ ਨੂੰ ਰੁਜ਼ਗਾਰ ਤਾਂ ਮਿਲੇਗਾ ਹੀ, ਦੇਸ਼ ਵੱਡੇ ਪੱਧਰ ‘ਤੇ ਇਸ ਕਚਰੇ ਨੂੰ ਨਸ਼ਟ ਕਰਨ ਦੇ ਝੰਝਟ ਤੋਂ ਵੀ ਮੁਕਤ ਹੋਵੇਗਾ ਇਸ ਲਈ ਇਸ ਕਚਰੇ ਨੂੰ ਇੱਕ ਰੁਜ਼ਗਾਰ ਉਪਲੱਬਧ ਕਰਵਾਉਣ ਵਾਲੇ ਵਸੀਲੇ ਵਜੋਂ ਵੇਖਣ ਦੀ ਜ਼ਰੂਰਤ ਹੈ।
ਔਸਤਨ ਇੱਕ ਟਨ ਈ-ਕਚਰੇ ਦੇ ਟੁਕੜੇ ਕਰਕੇ ਉਸ ਨੂੰ ਯੰਤਰਿਕ ਤਰੀਕੇ ਨਾਲ ਮੁੜ-ਨਿਰਮਾਣ ਕੀਤਾ ਜਾਵੇ ਤਾਂ ਲਗਭਗ 40 ਕਿਲੋ ਧੂੜ ਜਾਂ ਰਾਖ ਵਰਗਾ ਪਦਾਰਥ ਤਿਆਰ ਹੁੰਦਾ ਹੈ ਇਸ ‘ਚ ਕਈ ਕੀਮਤੀ ਧਾਤੂਆਂ ਹੁੰਦੀਆਂ ਹਨ ਇਨ੍ਹਾਂ ਧਾਤੂਆਂ ਨੂੰ ਵੱਖ ਕਰਨ ਦੀ ਪ੍ਰਕਿਰਿਆ ‘ਚ ਹੱਥਾਂ ਨਾਲ ਵੱਖ ਕਰਨਾ, ਚੁੰਬਕ ਸ਼ਕਤੀ ਨਾਲ ਵੱਖ ਕਰਨਾ, ਬਿਜਲੀ ਪ੍ਰਕਿਰਿਆ, ਸੈਂਟ੍ਰੀਫਿਊਜ਼ਨ ਤੇ ਉਲਟ ਆਸਮੋਸਿਸ ਵਰਗੀਆਂ ਤਕਨੀਕਾਂ ਸ਼ਾਮਲ ਹਨ ਪਰ ਇਹ ਤਰੀਕੇ ਮਨੁੱਖੀ ਸਰੀਰ ਤੇ ਵਾਤਾਵਰਨ ਨੂੰ ਹਾਨੀ ਪਹੁੰਚਾਉਣ ਵਾਲੇ ਹਨ, ਇਸ ਲਈ ਬਾਇਓ-ਹਾਈਡ੍ਰੋ ਮੈਟਲਲਰਜੀਕਲ ਤਕਨੀਕ ਕਿਤੇ ਜ਼ਿਆਦਾ ਬਿਹਤਰ ਹੈ ਇਸ ਤਕਨੀਕ ਨੂੰ ਅਮਲ ਲਿਆਉਣ ਸਮੇਂ ਸਭ ਤੋਂ ਪਹਿਲਾਂ ਬੈਕਟੀਰੀਅਲ ਲੀਚਿੰਗ ਪ੍ਰੋਸੈੱਸ, ਬਾਇਓ ਲੀਚਿੰਗ ਦਾ ਇਸਤੇਮਾਲ ਕਰਦੇ ਹਨ ।
ਜੇਕਰ ਰੀ-ਸਾਈਕਲਿੰਗ ਦੇ ਇਹ ਪਲਾਂਟ ਜਗ੍ਹਾ-ਜਗ੍ਹਾ ਸਥਾਪਿਤ ਕਰ ਦਿੱਤੇ ਜਾਂਦੇ ਹਨ ਤਾਂ ਕਚਰੇ ਦਾ ਨਿਪਟਾਰਾ ਤਾਂ ਹੋਵੇਗਾ ਹੀ, ਕੱਚੇ ਮਾਲ ਦੀ ਕੀਮਤ ਘੱਟ ਹੋਣ ਨਾਲ ਵਸਤੂਆਂ ਦੇ ਮੁੱਲ ਵੀ ਸਸਤੇ ਹੋਣਗੇ ਨਾਲ ਹੀ ਧਰਤੀ, ਪਾਣੀ ਤੇ ਹਵਾ ਪ੍ਰਦੂਸ਼ਣ ਤੋਂ ਮੁਕਤ ਰਹਿਣਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।