ਭਾਰਤ-ਨਿਊਜ਼ੀਲੈਂਡ ਪਹਿਲਾ ਇੱਕ ਰੋਜ਼ਾ ਮੈਚ
ਨੇਪੀਅਰ, ਏਜੰਸੀ। ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਨੇਪੀਅਰ ‘ਚ ਖੇਡੇ ਜਾ ਰਹੇ ਪਹਿਲੇ ਮੈਚ ‘ਚ ਪਹਿਲਾਂ ਬੱਲੇਬਾਜੀ ਕਰਦੇ ਹੋਏ ਨਿਊਜ਼ੀਲੈਂਡ ਦੀ ਟੀਮ ਨੇ ਭਾਰਤ ਸਾਹਮਣੇ ਜਿੱਤ ਲਈ 158 ਦੌੜਾਂ ਦਾ ਟੀਚਾ ਰੱਖਿਆ ਹੈ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜੀ ਕਰਨ ਆਈ ਨਿਊਜ਼ੀਲੈਂਡ ਦੀ ਟੀਮ ਸ਼ੁਰੂ ਤੋਂ ਹੀ ਲੜਖੜਾ ਗਈ ਤੇ ਕਪਤਾਨ ਵਿਲੀਅਮਸਨ ਤੋਂ ਬਿਨਾਂ ਕੋਈ ਵੀ ਬੱਲੇਬਾਜ ਜ਼ਿਆਦਾ ਦੇਰ ਨਹੀਂ ਟਿਕ ਸਕਿਆ ਤੇ ਭਾਰਤੀ ਗੇਂਦਬਾਜਾਂ ਨੇ ਪੂਰੀ ਟੀਮ ਨੂੰ ਸਿਰਫ 158 ਦੌੜਾਂ ‘ਤੇ ਹੀ ਢੇਰ ਕਰ ਦਿੱਤਾ।
ਭਾਰਤ ਵੱਲੋਂ ਕੁਲਦੀਪ ਯਾਦਵ ਸਭ ਤੋਂ ਸਫਲ ਗੇਂਦਬਾਜ ਰਹੇ । ਕੁਲਦੀਪ ਨੇ 10 ਓਵਰਾਂ ‘ਚ ਸਿਰਫ 39 ਦੌੜਾਂ ਦੇ ਕੇ ਚਾਰ ਖਿਡਾਰੀਆਂ ਨੂੰ ਆਊਟ ਕੀਤਾ। ਇਸ ਤੋਂ ਬਿਨਾਂ ਮੁਹੰਮਦ ਸਮੀ ਨੇ ਤਿੰਨ ਖਿਡਾਰੀਆਂ ਨੂੰ ਪਵੇਲੀਅਨ ਦਾ ਰਸਤਾ ਦਿਖਾਇਆ। ਸਮੀ ਨੇ ਓਪਨਰ ਬੱਲੇਬਾਜਾਂ ਨੂੰ ਵਾਪਸ ਭੇਜਿਆ। ਇਸ ਤੋਂ ਬਿਨਾਂ ਯੁਜਵੇਂਦਰ ਚਹਿਲ ਨੇ 2 ਵਿਕਟਾਂ ਲਈਆਂ।
ਭਾਰਤ ਨੇ ਬਿਨਾਂ ਵਿਕਟ ਬਣਾਈਆਂ 41 ਦੌੜਾਂ
ਟੀਚੇ ਦਾ ਪਿੱਛਾ ਕਰਨ ਉੱਤਰੀ ਭਾਰਤੀ ਟੀਮ ਨੇ 9 ਓਵਰਾਂ ‘ਚ ਬਿਨਾ ਵਿਕਟ ਗੁਆਏ 41 ਦੌੜਾਂ ਬਣਾ ਲਈਆਂ ਹਨ ਤੇ ਭਾਰਤੀ ਓਪਨਰ ਸ਼ਿਖਰ ਧਵਨ ਤੇ ਰੋਹਿਤ ਸ਼ਰਮਾ ਕਰੀਜ ‘ਤੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।