ਸੇਵਾ-ਸਿਮਰਨ ਹੀ ਇਨਸਾਨ ਦੇ ਸੱਚੇ ਰਿਸ਼ਤੇਦਾਰ : ਪੂਜਨੀਕ ਗੁਰੂ ਜੀ

Seva-Simran is the true relative of man

ਸਰਸਾ | ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਇਸ ਸੰਸਾਰ ਦਾ ਸਭ ਤੋਂ ਵੱਡਾ ਕੰਮ, ਜੋ ਹੋਰ ਕਿਸੇ ਜੂਨ ਲਈ ਸੰਭਵ ਨਹੀਂ ਹੈ, ਉਸ ਨੂੰ ਸਿਰਫ਼ ਇਨਸਾਨ ਹੀ ਕਰ ਸਕਦਾ ਹੈ, ਉਸ ਕੰਮ ਨੂੰ ਇਨਸਾਨ ਭੁਲਾਈ ਬੈਠਾ ਹੈ ਆਦਮੀ ਨੂੰ ਜੇਕਰ ਕਿਤੇ ਥੋੜ੍ਹਾ ਜਿਹਾ ਸਫ਼ਰ ਕਰਨਾ ਪਵੇ ਤਾਂ ਉਹ ਆਪਣੀਆਂ ਸਾਰੀਆਂ ਤਿਆਰੀਆਂ ਕਰਦਾ ਹੈ ਪਰ ਜਿੱਥੇ ਇਨਸਾਨ ਨੂੰ ਅੰਤ ਸਮੇਂ ਜਾਣਾ ਹੀ ਪਵੇਗਾ, ਉੱਥੇ ਖਾਣ ਦਾ ਸਾਮਾਨ ਕੀ ਹੋਵੇਗਾ, ਕਿਹੜੀ ਮੋਟਰ-ਗੱਡੀ ‘ਤੇ ਉੱਥੇ ਕੀ ਜਾਵੇਗਾ, ਇਸ ਬਾਰੇ ਇਨਸਾਨ ਨਹੀਂ ਸੋਚਦਾ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਆਉਣ ਵਾਲਾ ਸਮਾਂ ਭਾਵ ਕਾਲ ਦੇ ਗਰਭ ਵਿਚ ਕੀ ਲੁਕਿਆ ਹੈ ਇਸ ਬਾਰੇ ਕਿਸੇ ਨੂੰ ਕੁਝ ਪਤਾ ਨਹੀਂ ਹੁੰਦਾ ਪਰ ਜੇਕਰ ਇਨਸਾਨ ਸਿਮਰਨ ਕਰੇ, ਭਗਤੀ, ਪਰਮਾਰਥ, ਸੇਵਾ ਕਰੇ ਤਾਂ ਮਾਲਕ ਪਹਾੜ ਵਰਗੇ ਕਰਮ ਨੂੰ ਵੀ ਕੰਕਰ ਵਿਚ ਬਦਲ ਦਿੰਦੇ ਹਨ ਕਈ ਵਾਰ ਤਾਂ ਅਜਿਹਾ ਰਹਿਮੋ-ਕਰਮ ਹੁੰਦਾ ਹੈ ਕਿ ਉਸ ਕੰਕਰ ਦਾ ਵੀ ਅਹਿਸਾਸ ਨਹੀਂ ਹੁੰਦਾ ਕਿਉਂਕਿ ਮਾਲਕ ਆਪਣੇ ਭਗਤਾਂ ਦੇ ਕਰਮ ਪਲ-ਪਲ ਕੱਟਦੇ ਰਹਿੰਦੇ ਹਨ ਭਿਆਨਕ ਤੋਂ ਭਿਆਨਕ ਕਰਮ ਮਾਤਰ ਸੁਫ਼ਨੇ ਵਿਚ ਹੀ ਕੱਟ ਜਾਂਦਾ ਹੈ ਅਤੇ ਇਨਸਾਨ ਹੈਰਾਨ ਰਹਿ ਜਾਂਦਾ ਹੈ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਸਾਧ-ਸੰਗਤ ਬਹੁਤ ਦੱਸਦੀ ਹੈ ਕਿ ਸੁਫ਼ਨੇ ਆਦਿ ਵਿਚ ਉਨ੍ਹਾਂ ਨਾਲ ਕੀ ਹੋਇਆ ਅਤੇ ਦਰਸ਼ਨ ਹੋਏ ਕਿਉਂਕਿ ਮਾਲਕ, ਸਤਿਗੁਰੂ, ਦਾਤਾ, ਰਹਿਬਰ ਪੀਰ-ਫ਼ਕੀਰ ਦੇ ਰੂਪ ਵਿਚ ਦਰਸ਼ਨ ਉਦੋਂ ਹੀ ਦਿੰਦੇ ਹਨ ਜਦੋਂ ਸੰਤ ਉਸ ਮਾਲਕ ਨਾਲ ਇੱਕ ਹੋ ਚੁੱਕਿਆ ਹੁੰਦਾ ਹੈ ਉਹ ਮਾਲਕ ਨਿਰਾਕਾਰ ਹੈ, ਪਰ ਉਹ ਸੰਤ ਭਾਵ ਪੁਰਸ਼ ਦੇ ਰੂਪ ਵਿਚ ਜੀਵ ਨੂੰ ਦਰਸ਼ਨ ਦਿੰਦੇ ਹਨ ਤਾਂ ਜਦੋਂ ਵੀ ਮਾਲਕ ਇੰਜ ਕਿਸੇ ਨੂੰ ਦਰਸ਼ਨ ਦਿੰਦੇ ਹਨ ਤਾਂ ਉਸਦੇ ਕਰਮ ਕੱਟ ਜਾਂਦੇ ਹਨ ਜਾਂ ਨਵੇਂ ਚੰਗੇ, ਨੇਕ ਕਰਮ ਬਣ ਜਾਂਦੇ ਹਨ ਦੋਵਾਂ ਵਿਚੋਂ ਇੱਕ ਗੱਲ ਜ਼ਰੂਰ ਹੁੰਦੀ ਹੈ, ਪਰ ਇਨਸਾਨ ਨੂੰ ਆਪਣੇ ਸਤਿਗੁਰੂ ‘ਤੇ ਦ੍ਰਿੜ੍ਹ ਵਿਸ਼ਵਾਸ ਹੋਵੇ ਜੋ ਇਨਸਾਨ ਸੇਵਾ, ਸਿਮਰਨ, ਬਚਨਾਂ ਦਾ ਪੱਕਾ ਹੁੰਦਾ ਹੈ, ਉਸਨੂੰ ਆਪਣੇ ਕਰਮ ਕੱਟਣ ਦਾ ਅਹਿਸਾਸ ਵੀ ਹੁੰਦਾ ਹੈ ਇਸ ਲਈ ਇਨਸਾਨ ਲਈ ਬਚਨਾਂ ਦਾ ਪੱਕਾ ਹੋਣਾ ਜ਼ਰੂਰੀ ਹੈ ਪੂਜਨੀਕ ਗੁਰੂ ਜੀ  ਫ਼ਰਮਾਉਂਦੇ ਹਨ ਕਿ ਇਨਸਾਨ ਨੂੰ ਮਾਲਕ ਨਾਲ ਪਿਆਰ ਕਰਨਾ ਚਾਹੀਦਾ ਹੈ ਇਸਦਾ ਮਤਲਬ ਇਹ ਨਹੀਂ ਕਿ ਆਪਣੇ ਰਿਸ਼ਤੇਦਾਰਾਂ ਨਾਲ ਪ੍ਰੇਮ ਨਾ ਕਰੋ, ਸਗੋਂ ਉਨ੍ਹਾਂ ਨਾਲ ਪ੍ਰੇਮ ਕਰੋ, ਜ਼ਿੰਮੇਵਾਰੀਆਂ ਨਿਭਾਓ, ਉਨ੍ਹਾਂ ਪ੍ਰਤੀ ਵਫ਼ਾਦਾਰ ਰਹੋ ਪਰ ਸਭ ਤੋਂ ਵੱਡੀ ਜ਼ਿੰਮੇਵਾਰੀ ਪ੍ਰਭੂ ਦੀ ਭਗਤੀ  ਕਰਨਾ ਹੈ ਅਤੇ ਭਗਤੀ ਕਰਕੇ ਆਵਾਗਮਨ ਤੋਂ ਆਜ਼ਾਦੀ ਪ੍ਰਾਪਤ ਕਰਨੀ ਹੈ ਤਾਂਕਿ ਤੁਹਾਨੂੰ ਜਿਉਂਦੇ-ਜੀਅ, ਗ਼ਮ, ਚਿੰਤਾ, ਟੈਨਸ਼ਨ ਤੋਂ ਮੋਕਸ਼-ਮੁਕਤੀ ਮਿਲ ਸਕੇ ਇੱਕ ਸਤਿਸੰਗੀ ਦਾ ਸਭ ਤੋਂ ਵੱਡਾ ਰਿਸ਼ਤਾ ਹੈ ਕਿ ਉਹ ਸੇਵਾ-ਸਿਮਰਨ ਕਰੇ ਅਤੇ ਆਪਣੇ ਅੱਲ੍ਹਾ, ਵਾਹਿਗੁਰੂ, ਰਾਮ ਨਾਲ ਹੀ ਸਰਵੋਤਮ ਰਿਸ਼ਤਾ ਰੱਖੇ ਕਿਉਂਕਿ ਉਹੀ ਅਜਿਹਾ ਸਾਥੀ ਹੈ ਜੋ ਇੱਥੇ-ਉੱਥੇ ਦੋਵਾਂ ਜਹਾਨਾਂ ਵਿਚ ਹਮੇਸ਼ਾ ਨਾਲ ਰਹਿੰਦਾ ਹੈ ਉਸ ਨਾਲ ਰਿਸ਼ਤਾ ਰੱਖਣ ਦਾ ਮਤਲਬ ਹੈ ਕਿ ਤੁਸੀਂ ਦੀਨ-ਦੁਖੀਆਂ ਦੀ ਮੱਦਦ ਕਰੋ, ਸੇਵਾ ਕਰੋ ਅਤੇ ਰਾਮ ਦਾ ਨਾਮ ਜਪੋ ਇਹੀ ਇੱਕ ਉਪਾਅ ਹੈ ਜਿਸ ਦੁਆਰਾ ਤੁਸੀਂ ਮਾਲਕ ਨੂੰ ਪਾ ਸਕਦੇ ਹੋ, ਉਸਦੀ ਦਇਆ-ਮਿਹਰ ਦੇ ਕਾਬਿਲ ਬਣ ਸਕਦੇ ਹੋ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।