ਦੋਵਾਂ ਜਹਾਜ਼ਾਂ ‘ਤੇ ਸਵਾਰ ਸਨ 15 ਭਾਰਤੀ
ਮਾਸਕੋ (ਏਜੰਸੀ)। ਕ੍ਰੀਮੀਆ ਨੂੰ ਰੂਸ ਤੋਂ ਵੱਖ ਕਰਨ ਵਾਲੇ ਸਮੁੰਦਰੀ ਇਲਾਕੇ ਕਰਚ ‘ਚ ਦੋ ਜਹਾਜ਼ਾਂ ਨੂੰ ਅੱਗ ਲੱਗਣ ਨਾਲ 11 ਜਣਿਆਂ ਦੀ ਮੌਤ ਹੋ ਗਈ, 9 ਲਾਪਤਾ ਹਨ। ਰੂਸੀ ਗੋਤਾਖੋਰ ਉਨ੍ਹਾਂ ਦੀ ਭਾਲ ਕਰ ਰਹੇ ਹਨ। ਦੋਵਾਂ ਜਹਾਜ਼ਾਂ ‘ਤੇ 15 ਭਾਰਤੀ ਸਵਾਰ ਸਨ। ਦੋਵਾਂ ਜਹਾਜ਼ਾਂ ‘ਤੇ ਤੰਜਾਨੀਆ ਦਾ ਝੰਡਾ ਲੱਗਿਆ ਸੀ। ਇੱਕ ਜਹਾਜ਼ ‘ਚ ਲਿਕਵੀਵਾਈਡ ਨੈਚੁਰਲ ਗੈਸ ਸੀ, ਜਦੋਂਕਿ ਦੂਜਾ ਟੈਂਕਰ ਸੀ। ਗੈਸ ਟ੍ਰਾਂਸਫਰ ਕਰਦੇ ਸਮੇਂ ਹਾਦਸਾ ਵਾਪਰਿਆ ਹੈ।
ਰੂਸ ਦੀ ਇੱਕ ਨਿਊਜ਼ ਏਜੰਸੀ ਦਾ ਕਹਿਣਾ ਹੈ ਕਿ ਇੱਕ ਜਹਾਜ਼ ਕੈਂਡੀ ‘ਚ ਚਾਲਕ ਦਲ ਦੇ 17 ਮੈਂਬਰ ਸਵਾਰ ਸਨ। ਇਨ੍ਹਾਂ ‘ਚ 9 ਤੁਰਕੀ ਅਤੇ 8 ਭਾਰਤੀ ਮੂਲ ਦੇ ਲੋਕ ਸਨ। ਦੂਜੇ ਜਹਾਜ਼ ਮੈਸਟ੍ਰੋ ‘ਚ 15 ਕਰੂ ਮੈਂਬਰ ਸਨ। ਇਸ ‘ਚ ਤੁਰਕੀ ਤੇ ਭਾਰਤ ਦੇ 7-7 ਲੋਕ ਸਨ। ਇੱਕ ਇਟਰਨ ਲੀਬੀਆ ਤੋਂ ਸੀ। ਰਸ਼ੀਅਨ ਟੈਲੀਵਿਜ਼ਨ ਨੈੱਟਵਰਕ ਦੇ ਹਵਾਲੇ ਤੋਂ ਏਜੰਸੀ ਨੇ ਦੱਸਿਆ ਕਿ ਈਂਧਨ ਦੀ ਅਦਲਾ-ਬਦਲੀ ਦੌਰਾਨ ਤੇਜ਼ ਧਮਾਕਾ ਹੋਇਆ ਅਤੇ ਅੱਗ ਦੋਵਾਂ ਜਹਾਜ਼ਾਂ ‘ਚ ਫੈਲ ਗਈ। ਕਬੀਜ਼ 35 ਲੋਕ ਆਪਣੀ ਜਾਨ ਬਚਾਉਣ ਲਈ ਸਮੁੰਦਰ ‘ਚ ਕੁੱਦ ਗਏ। ਇਨ੍ਹਾਂ ‘ਚੋਂ 12 ਨੂੰ ਬਚਾ ਲਿਆ ਗਿਆ, 19 ਲਾਪਤਾ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।