ਅੰਮ੍ਰਿਤਸਰ। ਕੇਂਦਰੀ ਮੰਤਰੀ ਰਾਜਨਾਥ ਸਿੰਘ 22 ਫਰਵਰੀ ਨੂੰ ਆਈ.ਸੀ.ਪੀ. ਅਟਾਰੀ ਬਾਰਡਰ ‘ਤੇ ਬੀ. ਐਸ. ਐਫ ਜਵਾਨਾਂ ਲਈ ਬਣਾਏ ਜਾਣ ਵਾਲੇ ਕੁਆਰਟਰਾਂ ਤ ਆਫਿਰਸਰਜ਼ ਮੈਸ ਦਾ ਉਦਘਾਟਨ ਕਰਨਗੇ, ਇਹ ਪ੍ਰੋਗਰਾਮ ਇਕ ਮਹੀਨਾ ਪਹਿਲਾਂ ਵੀ ਰੱਖਿਆ ਗਿਆ ਸੀ ਪਰ ਰੱਦ ਹੋ ਗਿਆ। ਇਸ ਤੋਂ ਇਲਾਵਾ ਜੁਆਇੰਟ ਚੈੱਕ ਪੋਸਟ ਅਟਾਰੀ ‘ਚ ਕਰੋੜਾਂ ਦੀ ਲਾਗਤ ਨਾਲ ਤਿਆਰ ਹੋ ਚੁੱਕੀ ਟੂਰਿਸਟ ਗੈਲਰੀ ਦਾ ਵੀ ਉਦਘਾਟਨ ਰਾਜਨਾਥ ਸਿੰਘ ਵੱਲੋਂ ਕੀਤਾ ਜਾਵੇਗਾ। ਜਾਣਕਾਰੀ ਅਨੁਸਾਰ ਪਾਕਿਸਤਾਨੀ ਸਰਹੱਦ ਤੋਂ ਸਿੱਧੀ ਦੇਸ਼ ਦੀ ਪਹਿਲੀ ਆਈ. ਸੀ. ਪੀ. ਅਟਾਰੀ ਬਾਰਡਰ ‘ਤੇ ਬੀ.ਐੱਸ. ਐਫ ਵੱਲੋਂ ਸੁਰੱਖਿਆ ਲਈ 4 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ, ਜਿਨ੍ਹਾਂ ‘ਚ ਲਗਭਗ 400 ਜਵਾਨ ਤੇ ਅਧਿਕਾਰੀ ਦਿਨ-ਰਾਤ ਡਿਊਟੀ ਦਿੰਦੇ ਹਨ ਪਰ ਇਨ੍ਹਾਂ ਦੇ ਰਹਿਣ ਲਈ ਆਈ. ਸੀ. ਪੀ. ‘ਚ ਸਮਰੱਥ ਸਥਾਨ ਨਹੀਂ ਹੈ। ਰੀਟਰੀਟ ਸੈਰਾਮਨੀ ਵਾਲੀ ਥਾਂ ‘ਤੇ ਇਸ ਦਾ ਰਸਮੀ ਉਦਘਾਟਨ ਹੋਣਾ ਬਾਕੀ ਹੈ। ਇਸ ਗੈਲਰੀ ਵਿਚ 25 ਤੋਂ 40 ਹਜ਼ਾਰ ਤੱਕ ਟੂਰਿਸਟ ਬੈਠ ਸਕਦੇ ਹਨ ਅਤ ਪਾਕਿ ਰੇਂਜਰਸ ਵਿਚ ਹੋਣ ਵਾਲੀ ਪਰੇਡ ਦੇਖ ਸਕਦੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।